ਆਈ ਤਾਜ਼ਾ ਵੱਡੀ ਖਬਰ 

ਲੋਕਾਂ ਵੱਲੋਂ ਜਿਥੇ ਰੋਜ਼ੀ ਰੋਟੀ ਦੀ ਖਾਤਰ ਆਪਣਾ ਕੰਮ ਸ਼ੁਰੂ ਕੀਤਾ ਜਾਂਦਾ ਹੈ। ਉਸੇ ਕੰਮ ਵਿਚ ਜਿਥੇ ਉਨ੍ਹਾਂ ਲੋਕਾਂ ਵੱਲੋਂ ਅਣਗਹਿਲੀ ਵਰਤੀ ਜਾਂਦੀ ਹੈ। ਜਿਸ ਦਾ ਖੁਲਾਸਾ ਹੋਣ ਤੇ ਉਹਨਾਂ ਦੇ ਕਾਰੋਬਾਰ ਨੂੰ ਪੂਰੀ ਤਰਾਂ ਨੁਕਸਾਨ ਹੋ ਸਕਦਾ ਹੈ। ਇਹ ਸਭ ਜਾਨਣ ਦੇ ਬਾਵਜੂਦ ਵੀ ਲੋਕਾਂ ਵੱਲੋਂ ਅਜਿਹੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਉਨ੍ਹਾਂ ਨੂੰ ਕਈ ਵਾਰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਬਹੁਤ ਸਾਰੇ ਅਜਿਹੀ ਵੀਡੀਓ ਸੋਸ਼ਲ ਮੀਡੀਆ ਉਪਰ ਸਾਹਮਣੇ ਆ ਜਾਂਦੇ ਹਨ ਜਿਸ ਨੂੰ ਵੇਖ ਕੇ ਲੋਕ ਹੈਰਾਂਨ ਰਹਿ ਜਾਂਦੇ ਹਨ। ਸਬੂਤ ਹੋਣ ਦੇ ਬਾਵਜੂਦ ਵੀ ਉਨ੍ਹਾਂ ਲੋਕਾਂ ਵੱਲੋਂ ਆਪਣੀ ਗਲਤੀ ਤੋਂ ਸਬਕ ਲੈਣ ਦੀ ਬਜਾਏ ਆਪਣੀ ਗਲਤੀ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਜਾਂਦਾ ਹੈ।

ਜਿਸ ਦਾ ਸਾਰਾ ਅਸਰ ਉਨ੍ਹਾਂ ਦੇ ਕਾਰੋਬਾਰ ਉੱਪਰ ਪੈਂਦਾ ਹੈ। ਹੁਣ ਪਟਿਆਲੇ ਤੋਂ ਬਾਅਦ ਪੰਜਾਬ ਵਿੱਚ ਇੱਥੇ ਢਾਬੇ ਵਾਲੇ ਵੱਲੋਂ ਥੁਕ ਲਾ ਕੇ ਰੋਟੀਆਂ ਬਣਾਉਣ ਦਾ ਮਾਮਲਾ ਕੈਮਰੇ ਵਿੱਚ ਕੈਦ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਕੁਝ ਦਿਨ ਪਹਿਲਾਂ ਪਟਿਆਲਾ ਤੋਂ ਅਜਿਹੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਉਥੇ ਹੀ ਹੁਣ ਮੋਹਾਲੀ ਤੋਂ ਵੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ। ਜਿੱਥੇ ਇਹ ਵੀਡੀਓ ਮੋਹਾਲੀ ਦੇ ਲਖੌਨਰ ਢਾਬੇ ਦੀ ਹੈ ਜਿਥੇ ਇਕ ਵਿਅਕਤੀ ਵੱਲੋਂ ਰੋਟੀ ਬਣਾਉਂਦੇ ਸਮੇਂ ਉਨ੍ਹਾਂ ਤੰਦੂਰੀ ਰੋਟੀਆਂ ਨੂੰ ਤੰਦੂਰ ਵਿੱਚ ਲਗਾਉਣ ਤੋਂ ਪਹਿਲਾਂ ਥੁੱਕ ਲਗਾਇਆ ਜਾ ਰਿਹਾ ਹੈ।

ਇਹ ਰੋਟੀਆਂ ਹੀ ਬਾਅਦ ਵਿਚ ਗਾਹਕਾਂ ਨੂੰ ਪਰੋਸੀਆਂ ਜਾ ਰਹੀਆਂ ਹਨ। ਇਹ ਸਾਰੀ ਘਟਨਾ ਕਿਸੇ ਵਿਅਕਤੀ ਵੱਲੋਂ ਦੂਰ ਖੜ੍ਹ ਕੇ ਆਪਣੇ ਕੈਮਰੇ ਵਿੱਚ ਕੈਦ ਕੀਤੀ ਗਈ ਹੈ ਜਿਸ ਨੂੰ ਸੋਸ਼ਲ ਮੀਡੀਆ ਤੇ ਸਾਂਝੀ ਕੀਤਾ ਗਿਆ ਹੈ। ਇਹ ਵੀਡੀਓ ਸਾਹਮਣੇ ਆਉਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਅਜੇ ਤਕ ਇਸ ਢਾਬੇ ਵਾਲਿਆਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ।

ਜਿਸ ਕਾਰਨ ਇਸ ਇਲਾਕੇ ਦੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਜੋ ਇਸ ਜਗ੍ਹਾ ਤੋਂ ਖਾਣਾ ਖਾਂਦੇ ਸਨ। ਉਥੇ ਹੀ ਲੋਕਾਂ ਵੱਲੋਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਲੋਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

Home  ਤਾਜਾ ਖ਼ਬਰਾਂ  ਪਟਿਆਲੇ ਤੋਂ ਬਾਅਦ ਹੁਣ ਪੰਜਾਬ ਚ ਇਥੇ ਢਾਬੇ ਵਾਲਾ ਥੁੱਕ ਲਾ ਕੇ ਰੋਟੀ ਬਣਾਉਂਦਾ ਕੈਮਰੇ ਚ ਹੋ ਗਿਆ ਕੈਦ
                                                      
                                       
                            
                                                                   
                                    Previous Postਤਿਹਾੜ ਜੇਲ ’ਚ ਕੈਦੀ ਨੇ ਮੋਬਾਈਲ ਲੁਕੋਣ ਲਈ ਕਰਤਾ ਅਜਿਹਾ ਕਾਰਨਾਮਾ ਦੇਖ ਸਭ ਦੇ ਉਡੇ ਹੋਸ਼
                                                                
                                
                                                                    
                                    Next Postਚੋਟੀ ਦੇ ਇਸ ਮਸ਼ਹੂਰ ਅਦਾਕਾਰ ਦੀ ਹੋਈ ਅਚਾਨਕ ਮੌਤ ਹੌਲੀਵੁੱਡ ਤੋਂ ਬੋਲੀਵੁਡ ਤਕ ਛਾਈ ਸੋਗ ਦੀ ਲਹਿਰ
                                                                
                            
               
                            
                                                                            
                                                                                                                                            
                                    
                                    
                                    



