BREAKING NEWS
Search

ਚੋਟੀ ਦੇ ਇਸ ਮਸ਼ਹੂਰ ਅਦਾਕਾਰ ਦੀ ਹੋਈ ਅਚਾਨਕ ਮੌਤ ਹੌਲੀਵੁੱਡ ਤੋਂ ਬੋਲੀਵੁਡ ਤਕ ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿੱਚ ਜਿੱਥੇ ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਉਥੇ ਹੀ ਦੁਨੀਆ ਦੇ ਸਭ ਦੇਸ਼ਾਂ ਵਿੱਚ ਇਸ ਕਰੋਨਾ ਦਾ ਅਸਰ ਵੇਖਿਆ ਜਾ ਰਿਹਾ ਹੈ। ਵੱਖ ਵੱਖ ਦੇਸ਼ਾਂ ਵਿੱਚ ਬਹੁਤ ਸਾਰੀਆਂ ਹਸਤੀਆਂ ਇਸ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਹਮੇਸ਼ਾ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੀਆ ਹਨ। ਦੁਨੀਆ ਵਿੱਚ ਫਿਲਮੀ ਜਗਤ ਵਿਚ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਹਨ ਜਿਨ੍ਹਾਂ ਵੱਲੋਂ ਫਿਲਮੀ ਖੇਤਰ ਵਿਚ ਆਪਣਾ ਇੱਕ ਵੱਖਰਾ ਨਾਮ ਹਾਸਿਲ ਕੀਤਾ ਗਿਆ ਹੈ। ਅਜਿਹੀਆਂ ਹਸਤੀਆਂ ਵੱਲੋਂ ਜਿਥੇ ਫ਼ਿਲਮੀ ਖੇਤਰ ਵਿੱਚ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਗਈਆਂ ਹਨ । ਉਨ੍ਹਾਂ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਅਜਿਹੀਆਂ ਸਖਸ਼ੀਅਤਾਂ ਦੇ ਦਿਹਾਂਤ ਦੀ ਖਬਰ ਸਾਹਮਣੇ ਆਉਂਦੇ ਹੀ ਸੋਗ ਦੀ ਲਹਿਰ ਫੈਲ ਜਾਂਦੀ ਹੈ।

ਹੁਣ ਅਚਾਨਕ ਹੀ ਇਸ ਮਸ਼ਹੂਰ ਅਦਾਕਾਰ ਦੀ ਹੋਈ ਮੌਤ ਨਾਲ ਹਾਲੀਵੁੱਡ ਤੋਂ ਬਾਲੀਵੁੱਡ ਤਕ ਸਭ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਿਡਨੀ ਪੋਇਟੀਅਰ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣਦੇ ਹੀ ਫਿਲਮ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਮਹਾਨ ਅਦਾਕਾਰ ਦੇ ਦਿਹਾਂਤ ਦੀ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਕਾਰਜਕਾਰੀ ਜਨਰਲ ਡਾਇਰੈਕਟਰ ਵਲੋ ਜਾਰੀ ਕੀਤੀ ਗਈ ਹੈ। 94 ਸਾਲ ਦੀ ਉਮਰ ਵਿੱਚ ਆਸਕਰ ਐਵਾਰਡ ਵਿਜੇਤਾ ਸਿਡਨੀ ਪੋਇਟੀਅਰ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਉਂਦੇ ਹੀ ਫ਼ਿਲਮੀ ਖੇਤਰ ਦੀਆਂ ਹਸਤੀਆਂ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।

ਇਸ ਅਦਾਕਾਰ ਵਲੋ ਨਸਲੀ ਰੁਕਾਵਟਾ ਨੂੰ ਤੋੜ ਕੇ ਨਾਗਰਿਕ ਅਧਿਕਾਰ ਦੌਰਾਨ ਇੱਕ ਪੀੜ੍ਹੀ ਨੂੰ ਪ੍ਰੇਰਿਤ ਕੀਤਾ। ਉਥੇ ਹੀ ਉਨ੍ਹਾਂ ਵੱਲੋਂ ਨਸਲਵਾਦ ਦਾ ਸਾਹਮਣਾ ਕਰਨ ਵਾਲੀਆਂ ਫ਼ਿਲਮਾਂ ਵਿੱਚ ਵੀ ਅਹਿਮ ਕਿਰਦਾਰ ਨਿਭਾਏ ਗਏ ਜਿਸ ਨੂੰ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਅਤੇ ਇੱਕ ਫਿਲਮ ਟੁ ਸਰ , ਵਿਦ ਲਵ ਵਿਚ ਲੰਡਨ ਦੇ ਇੱਕ ਸਕੂਲ ਵਿੱਚ ਅਧਿਆਪਕ ਦੀ ਭੂਮਿਕਾ ਨਿਭਾਈ ਗਈ ਸੀ।

ਉਥੇ ਹੀ ਉਹ ਅਜਿਹੇ ਪਹਿਲੇ ਬਲੈਕ ਐਕਟਰ ਸਨ। ਜਿਨ੍ਹਾਂ ਵੱਲੋਂ ਆਸਕਰ ਐਵਾਰਡ ਜਿੱਤਿਆ ਗਿਆ ਸੀ। ਉਨ੍ਹਾਂ ਵੱਲੋਂ ਆਪਣੇ ਫ਼ਿਲਮੀ ਖੇਤਰ ਵਿੱਚ ਨਿਭਾਈਆਂ ਗਈਆਂ ਫ਼ਿਲਮਾਂ ਵਿੱਚ ਅਹਿਮ ਭੂਮਿਕਾਵਾਂ ਦੇ ਚਲਦੇ ਹੋਏ ਆਸਕਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਦੀ ਫਿਲਮ ਲਿਲੀ ਆਫ ਦੀ ਫ਼ੀਲਡ ਵਿੱਚ ਨਿਭਾਈ ਅਹਿਮ ਭੂਮਿਕਾ ਹੈ ਇਸ ਐਵਾਰਡ ਵਾਸਤੇ ਉਨ੍ਹਾਂ ਨੂੰ ਬੈਸਟ ਅਦਾਕਾਰਾ ਘੋਸ਼ਿਤ ਕੀਤਾ ਗਿਆ ਸੀ।