ਆਈ ਤਾਜਾ ਵੱਡੀ ਖਬਰ 

ਵਾਪਰਨ ਵਾਲੇ ਭਿਆਨਕ ਸੜਕ ਹਾਦਸੇ ਦੀ ਚਪੇਟ ਵਿੱਚ ਆਉਣ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ ਉਥੇ ਹੀ ਸਾਹਮਣੇ ਆਉਣ ਵਾਲੀਆਂ ਦੁਖਦਾਈ ਘਟਨਾ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿੱਚ ਏਥੇ ਵਿਆਹ ਤੋਂ ਪਰਤ ਰਹਿਆਂ ਨਾਲ ਵਾਪਰਿਆ ਭਾਣਾ, ਦਰਦਨਾਕ ਹਾਦਸੇ ਚ 2 ਦੀ ਹੋਈ ਮੌਤ , ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਦੇ ਅਧੀਨ ਆਉਣ ਵਾਲੇ ਹਲਕਾ ਫਿਲੌਰ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਅਤੇ ਇਸ ਸੜਕ ਹਾਦਸੇ ਦੀ ਚਪੇਟ ਵਿੱਚ ਆਉਣ ਕਾਰਨ ਦੋ ਲੋਕਾਂ ਦੀ ਮੌਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਪਰਿਵਾਰ ਗੱਡੀ ਵਿੱਚ ਇੱਕ ਵਿਆਹ ਸਮਾਗਮ ਤੋਂ ਪਰਤ ਰਿਹਾ ਸੀ।

ਇਹ ਭਿਆਨਕ ਸੜਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਗੱਡੀ ਵਿਚ ਸਵਾਰ ਹੋ ਕੇ ਕੁਝ ਲੋਕ ਨਕੋਦਰ ਤੋ ਫਿਲੋਰ ਸਾਈਡ ਨੂੰ ਆ ਰਹੇ ਸਨ। ਉਸ ਸਮੇਂ ਹੀ ਕਾਰ ਦੇ ਡਰਾਈਵਰ ਨੂੰ ਅਚਾਨਕ ਨੀਂਦ ਆਉਣ ਦੇ ਚਲਦਿਆਂ ਹੋਇਆਂ ਕਾਰ ਫਿਲੋਰ ਤੋਂ ਨਕੋਦਰ ਨੂੰ ਜਾ ਰਹੇ ਟਰੱਕ ਦੇ ਨਾਲ ਟਕਰਾ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕੇ ਕਾਰ ਦੇ ਪਰਖੱਚੇ ਉਡ ਗਏ ਅਤੇ ਕਾਰ ਵਿਚ ਸਵਾਰ ਦੋ ਔਰਤਾਂ ਦੀ ਮੌਤ ਹੋ ਗਈ। ਇਸ ਹਾਦਸੇ ਦੀ ਚਪੇਟ ਵਿੱਚ ਹੋਣ ਕਾਰਨ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਫਿਲੌਰ ਦੇ ਹਸਪਤਾਲ ਵਿਚ ਜਖਮੀ ਹਾਲਤ ਵਿੱਚ ਦਾਖ਼ਲ ਕਰਾਇਆ ਗਿਆ ਹੈ।

ਦੱਸ ਦਈਏ ਕਿ ਇਹ ਭਿਆਨਕ ਸੜਕ ਹਾਦਸਾ ਅੱਜ ਫਿਲੌਰ ਤੋਂ ਨੂਰਮਹਿਲ ਰੋਡ ‘ਤੇ ਸਵੇਰੇ 11 ਵਜੇ ਦੇ ਕਰੀਬ ਟਰੱਕ ਅਤੇ ਇਨੋਵਾ ਕਾਰ ਦੀ ਟੱਕਰ ਹੋ ਜਾਣ ਕਾਰਨ ਵਾਪਰਿਆ ਹੈ ਅਤੇ ਰਾਹਗੀਰ ਲੋਕਾਂ ਵੱਲੋਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ ਦੌਰਾਨ ਜ਼ਖਮੀ ਹੋਏ ਇਨੋਵਾ ਦੇ ਡਰਾਈਵਰ ਵਿਜੈ ਕੁਮਾਰ ਵਲੋ ਦਸਿਆ ਗਿਆ ਕਿ ਇਹ ਹਾਦਸਾ ਉਸ ਦੀ ਅੱਖ ਲੱਗਣ ਕਾਰਨ ਹੋਇਆ ਹੈ ਅਤੇ ਇਸ ਹਾਦਸੇ ਦੇ ਵਿਚ ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ।

ਉਸ ਤੋਂ ਇਲਾਵਾ ਕਾਰ ਵਿਚ ਸਵਾਰ ਜ਼ਖਮੀ ਹੋਣ ਵਾਲਿਆਂ ਵਿੱਚ ਕੁਲਵਿੰਦਰ ਸਿੰਘ, ਹਰਲੀਨ ਕੌਰ ਸਮੇਤ ਡਰਾਈਵਰ ਵਿਜੈ ਕੁਮਾਰ ਨੂੰ ਫਿਲੌਰ ਦੇ ਨਿੱਜੀ ਹਸਪਤਲ ਵਿੱਚ ਭਰਤੀ ਕਰਵਾਇਆ ਗਿਆ। ਉਥੇ ਹੀ ਗੰਭੀਰ ਜ਼ਖਮੀ ਹਾਲਤ ਵਾਲੇ ਮਰੀਜ਼ਾਂ ਨੂੰ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਹੈ। ਲੁਧਿਆਣਾ ਦੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਦੋ ਔਰਤਾਂ ਬਲਵੀਰ ਕੌਰ ਅਤੇ ਹਰਭਜਨ ਕੌਰ ਦੀ ਮੌਤ ਹੋ ਗਈ ਹੈ।


                                       
                            
                                                                   
                                    Previous Postਕੁੜੀ ਨੂੰ ਮਿਲਣ ਆਏ ਆਸ਼ਿਕ ਦੀ ਭਰਾਵਾਂ ਵਲੋਂ ਕੁਹਾੜੀ ਨਾਲ ਕੀਤਾ ਕਤਲ- ਕੁੜੀ ਨੇ ਕਿਹਾ ਮੇਰੀਆਂ ਅੱਖਾਂ ਸਾਹਮਣੇ ਹੋਇਆ ਸਭ ਕੁਝ
                                                                
                                
                                                                    
                                    Next Postਪੰਜਾਬ ਚ ਅਗਲੇ ਮਹੀਨੇ ਨੂੰ ਲੈਕੇ ਮੌਸਮ ਵਿਭਾਗ ਵਲੋਂ ਜਾਰੀ ਕਰਤੀ ਭਵਿੱਖਬਾਣੀ, ਬਾਰਿਸ਼ ਪੈਣ ਦੇ ਨਾਲ ਨਾਲ ਠੰਡ ਚ ਹੋਵੇਗਾ ਵਾਧਾ
                                                                
                            
               
                            
                                                                            
                                                                                                                                            
                                    
                                    
                                    



