ਆਈ ਤਾਜ਼ਾ ਵੱਡੀ ਖਬਰ 

ਪਰਿਵਾਰਾਂ ਦੇ ਵਿਚ ਜਿਥੇ ਆਰਥਿਕ ਮੰਦੀ ਦੇ ਚਲਦਿਆਂ ਹੋਇਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੇਖੀਆਂ ਜਾ ਰਹੀਆਂ ਹਨ ਉਥੇ ਹੀ ਕਰੋਨਾ ਦੇ ਦੌਰ ਵਿੱਚ ਵੀ ਜਿੱਥੇ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਠੱਪ ਹੋ ਗਏ ਸਨ ਅਤੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਕਾਰਨ ਕਈ ਲੋਕ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਗਏ ਸਨ ਅਤੇ ਉਨ੍ਹਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਨੇ ਜਿਥੇ ਲੋਕਾਂ ਨੂੰ ਤੋੜ ਕੇ ਰੱਖ ਦਿੱਤਾ ਸੀ ਉਥੇ ਹੀ ਬਹੁਤ ਸਾਰੇ ਪਰਿਵਾਰਕ ਵਿਵਾਦ ਇਸ ਕਦਰ ਵੱਧ ਜਾਂਦੇ ਹਨ ਕਿ ਕਈ ਲੋਕਾਂ ਵੱਲੋਂ ਆਪਣੀ ਜ਼ਿੰਦਗੀ ਤੋਂ ਹਾਰ ਮੰਨਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ।

ਹੁਣ ਇੱਥੇ ਪੰਜਾਬ ਵਿਚ ਇਕ ਦੁਖੀ ਔਰਤ ਵੱਲੋਂ ਇਸ ਕਾਰਨ ਆਪਣੇ ਘਰ ਵਿੱਚ ਆਤਮਹੱਤਿਆ ਕੀਤੀ ਗਈ ਹੈ ਅਤੇ ਪਿੱਛੇ 4 ਧੀਆ ਆਪਣੇ ਇਕ ਪੁੱਤਰ ਨੂੰ ਛੱਡ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਮਾਮਲਾ ਮਾਛੀਵਾੜਾ ਸਾਹਿਬ ਅਧੀਨ ਆਉਂਦੇ ਪਿੰਡ ਮਾਣੇਵਾਲ ਤੋਂ ਸਾਹਮਣੇ ਆਇਆ ਹੈ । ਜਿੱਥੇ ਪਰਵਾਰਕ ਵਿਵਾਦ ਦੇ ਚਲਦਿਆਂ ਹੋਇਆਂ ਇਕ ਔਰਤ ਵੱਲੋਂ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ, ਦੱਸਿਆ ਗਿਆ ਹੈ ਕਿ ਇਹ ਔਰਤ ਪਿੰਡ ਧੁੱਲੇਵਾਲਾ ਵਿੱਚ ਵਿਆਹੀ ਹੋਈ ਸੀ, ਤੇ ਸਹੁਰੇ ਪਰਿਵਾਰਕ ਵਿਵਾਦ ਕਾਰਨ ਹੀ ਇਸ ਔਰਤ ਦਾ ਪੰਚਾਇਤ ਵਿੱਚ ਤਲਾਕ ਹੋ ਗਿਆ ਸੀ।

ਇਹ 38 ਸਾਲਾ ਔਰਤ ਬਲਜੀਤ ਕੌਰ ਆਪਣੇ ਘਰ ਵਿੱਚ ਆਪਣੀਆਂ ਚਾਰ ਧੀਆਂ ਅਤੇ ਇੱਕ ਪੁੱਤਰ ਦੇ ਨਾਲ ਰਹਿ ਰਹੀ ਸੀ। ਜੋ ਪਿਛਲੇ ਦੋ ਸਾਲਾਂ ਤੋਂ ਹੀ ਆਪਣੇ ਪੇਕੇ ਪਿੰਡ ਦੇ ਘਰ ਮਾਣੇਵਾਲ ਵਿੱਚ ਰਹਿ ਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣਕਰ ਰਹੀ ਸੀ। ਜਿੱਥੇ ਇਹ ਔਰਤ ਕੁਝ ਪ੍ਰੇਸ਼ਾਨ ਚੱਲ ਰਹੀ ਸੀ ਉਥੇ ਹੀ ਪਤੀ ਊਧਮ ਸਿੰਘ ਦੇ ਦੂਜਾ ਵਿਆਹ ਕਰਵਾਏ ਜਾਣ ਦੀ ਖਬਰ ਮਿਲਦੇ ਹੀ ਬੇਹੱਦ ਪ੍ਰੇਸ਼ਾਨ ਰਹਿਣ ਲੱਗ ਪਈ ਸੀ।

ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਹੋਏ ਉਸ ਵੱਲੋਂ ਆਪਣੇ ਕਮਰੇ ਵਿੱਚ ਹੀ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ। ਪੁਲਿਸ ਵੱਲੋਂ ਜਿੱਥੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ।

Home  ਤਾਜਾ ਖ਼ਬਰਾਂ  ਪੰਜਾਬ ਚ ਇਥੇ ਦੁਖੀ ਔਰਤ ਵਲੋਂ ਘਰ ਚ ਇਸ ਕਾਰਨ ਕੀਤੀ ਆਤਮ ਹੱਤਿਆ, ਦੁਨੀਆ ਤੇ ਵਿਲਕਦੇ ਛੱਡ ਗਈ ਪੁੱਤਰ ਅਤੇ 4  ਧੀਆਂ
                                                      
                              ਤਾਜਾ ਖ਼ਬਰਾਂ                               
                              ਪੰਜਾਬ ਚ ਇਥੇ ਦੁਖੀ ਔਰਤ ਵਲੋਂ ਘਰ ਚ ਇਸ ਕਾਰਨ ਕੀਤੀ ਆਤਮ ਹੱਤਿਆ, ਦੁਨੀਆ ਤੇ ਵਿਲਕਦੇ ਛੱਡ ਗਈ ਪੁੱਤਰ ਅਤੇ 4 ਧੀਆਂ
                                       
                            
                                                                   
                                    Previous Postਪੰਜਾਬ ਚ ਇਥੇ 2 ਭਰਾਵਾਂ ਨਾਲ ਵਾਪਰੇ ਭਿਆਨਕ ਹਾਦਸੇ ਚ ਹੋਈ 1 ਭਰਾ ਦੀ ਹੋਈ ਮੌਤ, ਛਾਇਆ ਸੋਗ- ਤਾਜਾ ਵੱਡੀ ਖਬਰ
                                                                
                                
                                                                    
                                    Next Postਵਿਜੀਲੈਂਸ ਵਲੋਂ ਫੜ੍ਹੇ IAS ਸੰਜੇ ਪੋਪਲੀ ਦੇ ਘਰ ਚਲੀਆਂ ਗੋਲੀਆਂ, ਪੁੱਤਰ ਦੀ ਹੋਈ ਮੌਤ- ਪਰਿਵਾਰ ਵਲੋਂ ਲਾਏ ਦੋਸ਼
                                                                
                            
               
                            
                                                                            
                                                                                                                                            
                                    
                                    
                                    



