ਆਈ ਤਾਜਾ ਵੱਡੀ ਖਬਰ 

ਹਰ ਰੋਜ਼ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ । ਅਜਿਹਾ ਹੀ ਇਕ ਮਾਮਲਾ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੋ ਕਿ ਤਲਵੰਡੀ ਸਾਬੋ ਤੋਂ ਸਾਹਮਣੇ ਆਇਆ । ਜਿੱਥੇ ਇਕ ਗਰੀਬ ਪਰਿਵਾਰ de ਲੜਕੇ ਦੀ ਖੇਤਾਂ ਵਿਚ ਕੁਝ ਇਸ ਢੰਗ ਦੇ ਨਾਲ ਮੌਤ ਹੋਈ, ਜਿਸ ਦੀ ਚਰਚਾ ਹੁਣ ਪੂਰੇ ਪੰਜਾਬ ਭਰ ਦੇ ਵਿੱਚ ਛਿੜੀ ਹੋਈ ਹੈ । ਦਰਅਸਲ ਇਕ ਕੁਲਵਿੰਦਰ ਨਾਮ ਦਾ ਨੌਜਵਾਨ ਅੱਜ ਪਿੰਡ ਜਗ੍ਹਾ ਰਾਮ ਤੀਰਥ ਵਿਖੇ ਆਪਣੇ ਖੇਤਾਂ ਨੂੰ ਪਾਣੀ ਲਾਉਣ ਲਈ ਗਿਆ ਸੀ , ਜਦੋ ਕਾਫ਼ੀ ਸਮਾਂ ਬੀਤ ਜਾਣ ਦੇ ਬਾਅਦ ਵੀ ਉਹ ਘਰ ਵਾਪਸ ਨਹੀਂ ਪਰਤਿਆ ਤਾਂ ਲੜਕੇ ਦੇ ਪਿਤਾ ਨੇ ਖੇਤਾਂ ਵਿੱਚ ਜਾ ਕੇ ਵੇਖਿਆ ਤਾਂ ਉਨ੍ਹਾਂ ਦਾ ਲੜਕਾ ਜ਼ਮੀਨ ਤੇ ਡਿੱਗਿਆ ਹੋਇਆ ਸੀ ਤੇ ਉਸਦਾ ਪੂਰਾ ਸਰੀਰ ਨੀਲਾ ਪੈ ਚੁੱਕਿਆ ਸੀ ।

ਉਸਨੂੰ ਫਿਰ ਇਲਾਕਾ ਵਾਸੀਆਂ ਦੀ ਮਦਦ ਨਾਲ ਹਸਪਤਾਲ ਪਹੁੰਚੀਆ ਗਿਆ , ਜਿਥੇ ਰਸਤੇ ‘ਚ ਹੀ ਉਸਦੀ ਮੌਤ ਹੋ ਗਈ l ਜਿਸ ਨੂੰ ਵੇਖਕੇ ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਇਸ ਨੌਜਵਾਨ ਨੂੰ ਕਿਸੇ ਜ਼ਹਿਰੀਲੇ ਜਾਨਵਰ ਨੇ ਡੰਗ ਲਿਆ ਹੈ । ਇਸ ਦਰਦਨਾਕ ਹਾਦਸੇ ਦੇ ਵਾਪਰਨ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਤੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਲੜਕਾ ਬੇਹੱਦ ਹੀ ਗ਼ਰੀਬ ਪਰਿਵਾਰ ਤੋਂ ਸਬੰਧ ਰੱਖਦਾ ਹੈ ਜਿਸ ਦੇ ਚੱਲਦੇ ਹੁਣ ਪਰਿਵਾਰ ਨੂੰ ਆਰਥਿਕ ਮਦਦ ਮਿਲਣੀ ਚਾਹੀਦੀ ਹੈ ।

ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਵੀ ਮੌਕੇ ਤੇ ਪਹੁੰਚੀ , ਜਿਨ੍ਹਾਂ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ ਅਤੇ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ ਨੌਜਵਾਨ ਦਾ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ l

ਓਥੇ ਹੀ ਪੁਲੀਸ ਨੇ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਇਸ ਦਰਦਨਾਕ ਹਾਦਸੇ ਦੇ ਵਾਪਰਨ ਤੋਂ ਬਾਅਦ ਮ੍ਰਿਤਕ ਲੜਕੇ ਦੇ ਪਰਿਵਾਰ ਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਦਾ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ।


                                       
                            
                                                                   
                                    Previous Postਆਸਟ੍ਰੇਲੀਆ ਤੋਂ ਆਈ ਵੱਡੀ ਮਾੜੀ ਖਬਰ ਮਚਾਈ ਕੁਦਰਤ ਨੇ ਭਾਰੀ ਤਬਾਹੀ 20 ਲੋਕਾਂ ਦੀ ਹੋਈ ਮੌਤ
                                                                
                                
                                                                    
                                    Next Postਇੰਡੀਆ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ ਇਸ ਵੱਡੀ ਬੈਂਕ ਨੇ ਅਚਾਨਕ ਕਰਤਾ ਇਹ ਵੱਡਾ ਐਲਾਨ
                                                                
                            
               
                            
                                                                            
                                                                                                                                            
                                    
                                    
                                    



