ਆਈ ਤਾਜ਼ਾ ਵੱਡੀ ਖਬਰ 

“ਕਿਸਮਤ” ਕੁਝ ਹੀ ਅੱਖਰਾਂ ਦੇ ਮੇਲ ਨਾਲ ਇਹ ਸ਼ਬਦ ਬਣਦਾ ਹੈ । ਪਰ ਜੇਕਰ ਇਹ ਕਿਸਮਤ ਆਪਣੀ ਚਾਲ ਖੇਡ ਜਾਵੇ ਤਾਂ ਲੋਕਾਂ ਨੂੰ ਫਰਸ਼ਾਂ ਤੋਂ ਅਰਸ਼ਾਂ , ਤੇ ਅਰਸ਼ਾਂ ਤੋਂ ਫਰਸ਼ਾਂ ਤਕ ਪਹੁੰਚਾ ਦਿੰਦੀ ਹੈ । ਹੁਣ ਤਕ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ ਲੋਕ ਆਪਣੀ ਕਿਸਮਤ ਸਦਕਾ ਜ਼ਮੀਨੀ ਪੱਧਰ ਤੋਂ ਕਈ ਵੱਡੀਆਂ ਉਪਲੱਬਧੀਆਂ ਆਪਣੀ ਜ਼ਿੰਦਗੀ ਦੇ ਵਿੱਚ ਹਾਸਲ ਕਰ ਲੈਂਦੇ ਹਨ । ਅੱਜ ਕੱਲ੍ਹ ਪੈਸੇ ਕਮਾਉਣ ਦੀ ਦੌੜ ਕੁਝ ਇਸ ਕਦਰ ਲੱਗੀ ਹੋਈ ਹੈ ਕਿ ਹਰ ਮਨੁੱਖ ਆਪਣੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਪੈਸਾ ਕਮਾਉਣ ਦੇ ਲਈ ਦਿਨ ਰਾਤ ਮਿਹਨਤ ਕਰਦਾ ਹੈ , ਪਰ ਜੇਕਰ ਇਹ ਕਿਸਮਤ ਹੀ ਉਸ ਦੀ ਚੰਗੀ ਨਹੀਂ ਹੋਵੇਗੀ ਤਾਂ ਉਹ ਸਖ਼ਤ ਮਿਹਨਤ ਦੇ ਬਾਵਜੂਦ ਵੀ ਕਾਮਯਾਬੀ ਹਾਸਲ ਨਹੀਂ ਕਰੇਗਾ ।

ਪਰ ਜੇਕਰ ਕਿਸਮਤ ਤੇਜ਼ ਹੋਵੇ ਤਾਂ ਬਿਨਾਂ ਮਿਹਨਤ ਕੀਤੇ ਹੀ ਵਿਅਕਤੀ ਕਿੰਗ ਵੱਡੀਆਂ ਉਪਲਬਧੀਆਂ ਹਾਸਲ ਕਰ ਲੈਂਦੇ ਹਨ । ਅਜਿਹੀ ਹੀ ਇੱਕ ਕਿਸਮਤ ਦੀ ਅਨੋਖੀ ਮਿਸਾਲ ਇਕ ਡਰਾੲੀਵਰ ਦੀ ਵਿਖੇ ਮਿਲੀ ਹੈ । ਜਿਸ ਨੇ 270 ਰੁਪਿਆਂ ਦੇ ਨਾਲ ਉਹ ਰਾਤੋ ਰਾਤ ਕਰੋੜਪਤੀ ਬਣ ਗਿਆ । ਦਰਅਸਲ ਅਜਿਹਾ ਇੱਕ ਪੱਛਮੀ ਬੰਗਾਲ ਦੇ ਵਿਅਕਤੀ ਨਾਲ ਹੋਇਆ ਇਸ ਵਿਅਕਤੀ ਨੂੰ ਕੁਝ ਹੀ ਘੰਟਿਆਂ ਚ ਲਾਟਰੀ ਨਾਲ ਇੱਕ ਕਰੋੜ ਦਾ ਜੈਕਪਾਟ ਮਿਲ ਗਿਆ। ਜਿਸ ਕਾਰਨ ਉਹ ਕਰੋੜਪਤੀ ਬਣ ਗਿਆ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੇਸ਼ੇ ਤੋਂ ਐਂਬੂਲੈਂਸ ਡਰਾੲੀਵਰ ਨੇ ਸਵੇਰੇ ਲਾਟਰੀ ਦੀਆਂ ਟਿਕਟਾਂ ਖਰੀਦੀਆਂ ਸਨ ਅਤੇ ਦੁਪਹਿਰ ਨੂੰ ਜੈਕਪੋਰਟ ਪੂਰਵੀ ਵਰਤਮਾਨ ਜ਼ਿਲ੍ਹੇ ਵਿੱਚ ਰਹਿਣ ਵਾਲੇ ਇਸ ਵਿਅਕਤੀ ਦਾ ਨਿਕਲ ਗਿਆ ਜਿਸ ਕਾਰਨ ਉਹ ਰਾਤੋ ਰਾਤ ਕਰੋੜਾਂ ਰੁਪਿਆਂ ਦਾ ਮਾਲਕ ਬਣ ਗਿਆ । ਇਸ ਚੈੱਕ ਪੋਸਟ ਤੋਂ ਨਿਕਲਣ ਤੋਂ ਬਾਅਦ ਇਹ ਵਿਅਕਤੀ ਆਮ ਆਦਮੀ ਤੋਂ ਖ਼ਾਸ ਆਦਮੀ ਬਣ ਗਿਆ ।

ਜ਼ਿਕਰਯੋਗ ਹੈ ਕਿ ਜਦੋਂ ਇਸ ਵਿਅਕਤੀ ਨੂੰ ਆਪਣੇ ਜੈਕਪਾਟ ਇਸ ਲਾਟਰੀ ਸਬੰਧੀ ਪਤਾ ਚੱਲਿਆ ਤਾਂ ਉਹ ਜਿੱਥੇ ਹੈਰਾਨ ਹੋਇਆ, ਉੱਥੇ ਹੀ ਕਾਫੀ ਪ੍ਰੇਸ਼ਾਨ ਵੀ ਨਜ਼ਰ ਆ ਰਿਹਾ ਸੀ । ਜ਼ਿਕਰਯੋਗ ਹੈ ਕਿ ਜਦੋਂ ਸ਼ੇਖ ਹੀਰਾ ਨਾਮ ਦਾ ਇਹ ਵਿਅਕਤੀ ਪੁਲੀਸ ਕੋਲ ਗਿਆ ਤਾਂ ਉਸ ਨੂੰ ਲਾਟਰੀ ਗੁਆਚਣ ਦਾ ਡਰ ਸੀ । ਜਿਸ ਤੋਂ ਬਾਅਦ ਉਸ ਨੂੰ ਪੁਲੀਸ ਦੇ ਵੱਲੋਂ ਘਰ ਸੁਰੱਖਿਅਤ ਪਹੁੰਚਾਇਆ ਗਿਆ ਤੇ ਉਸ ਦੇ ਘਰ ਦੇ ਬਾਹਰ ਪੁਲੀਸ ਵੀ ਤਾਇਨਾਤ ਕੀਤੀ ਗਈ ।


                                       
                            
                                                                   
                                    Previous Postਅੰਮ੍ਰਿਤਸਰ ਏਅਰਪੋਰਟ ਤੋਂ ਆਈ ਇਹ ਵੱਡੀ ਤਾਜਾ ਖਬਰ – ਇਸ ਕਾਰਨ ਪਈਆਂ ਭਾਜੜਾਂ
                                                                
                                
                                                                    
                                    Next Postਮਸ਼ਹੂਰ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਬਾਰੇ ਆਈ ਇਹ ਵੱਡੀ ਮਾੜੀ ਖਬਰ – ਪ੍ਰਸੰਸਕ ਕਰ ਰਹੇ ਦੁਆਵਾਂ
                                                                
                            
               
                            
                                                                            
                                                                                                                                            
                                    
                                    
                                    



