ਆਈ ਤਾਜ਼ਾ ਵੱਡੀ ਖਬਰ 

ਪਿਛਲੇ ਕਈ ਮਹੀਨਿਆਂ ਤੋਂ ਕਾਂਗਰਸ ਪਾਰਟੀ ਵਿਚ ਚਲਿਆ ਆ ਰਿਹਾ ਕਾਟੋ ਕਲੇਸ਼ ਲਗਾਤਾਰ ਜਾਰੀ ਹੈ। ਜਿੱਥੇ ਕਾਂਗਰਸ ਦੇ ਵਿਧਾਇਕਾਂ ਵੱਲੋਂ ਇੱਕ ਦੂਜੇ ਉਪਰ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ। ਉਥੇ ਹੀ ਕੁਝ ਬਾਗੀ ਵਿਧਾਇਕਾਂ ਦੇ ਚੱਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਗਿਆ ਸੀ। ਜਿੱਥੇ ਬਾਅਦ ਵਿੱਚ ਨਵਜੋਤ ਸਿੱਧੂ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਪਰ ਹਾਈਕਮਾਨ ਵੱਲੋਂ ਉਸ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ। ਜਿਥੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰਾਂ ਗਰਮਾਈ ਹੋਈ ਹੈ। ਉਥੇ ਹੀ ਪਿਛਲੇ ਕੁਝ ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਮਹਿਲਾ ਦੋਸਤ ਅਰੂਸਾ ਆਲਮ ਨੂੰ ਲੈ ਕੇ ਵੀ ਤਿੱਖੇ ਵਿਅੰਗ ਕੱਸੇ ਜਾ ਰਹੇ ਹਨ।

ਅਰੂਸਾ ਆਲਮ ਬਾਰੇ ਹੁਣ ਇਕ ਵਾਰ ਫਿਰ ਤੋਂ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ ਜਿਸ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਬੀਤੇ ਦਿਨੀਂ ਜਿੱਥੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਦੋਸਤ ਅਰੂਸਾ ਆਲਮ ਨੂੰ ਲੈ ਕੇ ਸ਼ਬਦੀ ਹਮਲੇ ਕੀਤੇ ਗਏ ਸਨ। ਉੱਥੇ ਹੀ ਹੁਣ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਵੱਲੋਂ ਵੀ ਅਰੂਸਾ ਆਲਮ ਉਪਰ ਸ਼ਬਦੀ ਹਮਲਾ ਕੀਤਾ ਗਿਆ ਹੈ। ਜਿੱਥੇ ਉਨ੍ਹਾਂ ਦੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਅਰੂਸਾ ਆਲਮ ਵੱਲੋਂ ਆਖਿਆ ਗਿਆ ਸੀ ਕਿ ਮੁਸਤਫਾ ਨੂੰ ਗਲਤ ਫਹਿਮੀ ਹੋ ਗਈ ਹੈ ਕਿ ਦਿਨਕਰ ਗੁਪਤਾ ਮੇਰੀ ਮਦਦ ਨਾਲ ਹੀ ਪੰਜਾਬ ਵਿੱਚ ਡੀਜੀਪੀ ਬਣੇ ਸਨ।

ਇਸ ਗੱਲ ਦਾ ਜਵਾਬ ਦਿੰਦੇ ਹੋਏ ਮੁਸਤਫਾ ਵੱਲੋਂ ਵੀ ਗੁੱਸੇ ਵਿਚ ਆਖਿਆ ਗਿਆ ਹੈ ਕਿ ਅਰੂਸਾ ਆਲਮ ਆਪਣਾ ਮੂੰਹ ਬੰਦ ਰੱਖਣ, ਅਤੇ ਸੂਬੇ ਦੇ ਮਸਲਿਆਂ ਤੋਂ ਦੂਰ ਰਹੇ। ਉਥੇ ਹੀ ਉਨ੍ਹਾਂ ਨੇ ਆਖਿਆ ਹੈ ਕਿ ਅਰੂਸਾ ਆਲਮ ਨੂੰ ਉਨ੍ਹਾਂ ਦੀ ਪਤਨੀ ਰਜ਼ੀਆ ਵੱਲੋਂ ਮਜਬੂਰੀ ਵਿੱਚ ਮਿਲਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਖਿਲਾਫ ਬੋਲਣ ਕਾਰਨ ਬਹੁਤ ਸਾਰੇ ਭਾਰਤ ਦੀ ਸਿਆਸਤ ਵਿੱਚ ਰਾਸ਼ਟਰਵਾਦੀਅਤੇ ਵੱਡੇ ਦੇਸ਼ ਭਗਤਾਂ ਲਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਇਸ ਲਈ ਮੈਨੂੰ ਆਪਣੇ ਮਾਮਲਿਆਂ ਵਿੱਚ ਨਾ ਲੈ ਕੇ ਆਵੋ। ਇਹ ਨਾ ਹੋਵੇ ਕਿ ਅਮੀਰਾਂ ਦੀ ਕਹਾਣੀ ਦਾ ਲੋਕਾਂ ਦੇ ਵਿਚਕਾਰ ਤਮਾਸ਼ਾ ਹੀ ਬਣ ਜਾਵੇ ਇਸ ਲਈ ਆਪਣਾ ਮੂੰਹ ਬੰਦ ਰੱਖੋ, ਇਹੀ ਚੰਗਾ ਹੋਵੇਗਾ। ਉਥੇ ਹੀ ਉਨ੍ਹਾਂ ਵੱਲੋਂ ਦਿਨਕਰ ਗੁਪਤਾ ਅਤੇ ਵਿਨੀ ਮਹਾਜਨ ਦਾ ਜ਼ਿਕਰ ਵੀ ਕੀਤਾ ਗਿਆ ਹੈ।


                                       
                            
                                                                   
                                    Previous Postਕਨੇਡਾ ਗਏ ਨੂੰ ਹਜੇ 2 ਹਫਤੇ ਹੀ ਹੋਏ ਪਰ ਵਾਪਰ ਗਿਆ ਇਹ ਭਾਣਾ, ਕਿਸੇ ਨੂੰ ਨਹੀਂ ਆ ਰਹੀ ਸਮਝ – ਤਾਜਾ ਵੱਡੀ ਖਬਰ
                                                                
                                
                                                                    
                                    Next Postਵਿਦੇਸ਼ ਚ ਇਥੇ ਹੋਇਆ ਰੇਲ ਗੱਡੀ ਚ ਲੋਕਾਂ ਤੇ ਭਿਆਨਕ ਹਮਲਾ – ਭੱਜ ਭੱਜ ਬਚਾਈ ਲੋਕਾਂ ਨੇ ਜਾਨ ਮਚਿਆ ਹੜਕੰਪ
                                                                
                            
               
                            
                                                                            
                                                                                                                                            
                                    
                                    
                                    



