ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਅਗਲੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਉਥੇ ਹੀ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਭਰਮਾਉਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਪੰਜਾਬ ਸਰਕਾਰ ਵੱਲੋਂ ਵੀ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਤਾਂ ਜੋ ਅਗਲੀਆਂ ਚੋਣਾਂ ਵਿਚ ਜਿੱਤ ਪ੍ਰਾਪਤ ਕੀਤੀ ਜਾ ਸਕੇ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿੱਥੇ ਇੱਕ ਲੱਖ ਨੌਜਵਾਨਾਂ ਨੂੰ ਨੌਕਰੀ ਦਿਤੇ ਜਾਣ ਦਾ ਭਰੋਸਾ ਦਿਵਾਇਆ ਗਿਆ ਸੀ ਅਤੇ ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਥੇ ਹੀ ਔਰਤਾਂ ਨੂੰ ਮੁਫਤ ਸਫਰ ਕਰਨ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਸੀ। ਸਰਕਾਰ ਵੱਲੋਂ ਆਏ ਦਿਨ ਕੋਈ ਨਾ ਕੋਈ ਨਵਾਂ ਐਲਾਨ ਕੀਤਾ ਜਾ ਰਿਹਾ ਹੈ।

ਕੈਪਟਨ ਇਕ ਵੱਡਾ ਐਲਾਨ ਕੀਤਾ ਹੈ ਜਿਥੇ ਬੱਸਾਂ ਵਿਚ ਮੁਫਤ ਸਫਰ ਤੋਂ ਬਾਅਦ ਹੁਣ ਇਹ ਵੀ ਐਲਾਨ ਕੀਤਾ ਗਿਆ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਇਹ ਕੰਮ ਕੀਤਾ ਗਿਆ ਹੈ। ਸੂਬਾ ਸਰਕਾਰ ਵੱਲੋਂ ਜਿੱਥੇ ਪੰਜਾਬ ਅੰਦਰ ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਮੁਫਤ ਸਫਰ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਸੀ। ਉਥੇ ਹੀ ਲੋਕਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ 15 ਲੱਖ ਪਰਿਵਾਰਾਂ ਲਈ ਮੁਫ਼ਤ ਬੀਮਾ ਸੁਰੱਖਿਆ ਦਾ ਐਲਾਨ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰ ਦਿੱਤਾ ਗਿਆ ਹੈ।

ਇਸ ਬੀਮਾ ਯੋਜਨਾ ਦਾ ਐਲਾਨ ਲੋਕਾਂ ਦੀ ਵਿਸ਼ਵਵਿਆਪੀ ਸਿਹਤ ਸੰਭਾਲ ਦੇ ਵਾਅਦੇ ਦੇ ਅਨੁਸਾਰ ਹੀ ਕੀਤਾ ਗਿਆ ਹੈ। ਇਸ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਸਰਕਾਰੀ ਬੁਲਾਰੇ ਵੱਲੋਂ ਦੱਸਿਆ ਗਿਆ ਹੈ ਕਿ ਇਸ ਯੋਜਨਾ ਦੇ ਵਿਚ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ ਪ੍ਰਵਾਰ ਤੋਂ ਬਿਨਾਂ 55 ਲੱਖ ਪਰਿਵਾਰਾਂ ਨੂੰ ਇਸ ਯੋਜਨਾ ਦਾ ਫਾਇਦਾ ਮਿਲੇਗਾ। ਪੰਜਾਬ ਵਿਚ ਮੈਡੀਕਲ ਹਾਜ਼ਰੀ ਨਿਯਮਾਂ ਦੇ ਅਧੀਨ ਇਹ ਯੋਜਨਾ ਇਨ੍ਹਾਂ ਲੋਕਾਂ ਲਈ ਜਾਰੀ ਕੀਤੀ ਗਈ ਹੈ। ਉਥੇ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਸੁਝਾਅ ਵੀ ਜਾਰੀ ਕੀਤਾ ਗਿਆ ਹੈ ਕਿ ਇਸ ਯੋਜਨਾ ਅਧੀਨ ਆਉਣ ਵਾਲੇ ਪਰਿਵਾਰਾਂ ਨੂੰ ਬੀਮਾ ਕਵਰ ਕਰਨ ਦੀ ਪੂਰੀ ਸਹੂਲਤ ਮੁਫ਼ਤ ਹੀ ਦਿੱਤੀ ਜਾਵੇਗੀ।

ਇਸ ਯੋਜਨਾ ਦੇ ਅਧੀਨ ਆਉਣ ਵਾਲੇ ਪਰਿਵਾਰਾਂ ਨੂੰ ਹੁਣ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਉਨ੍ਹਾਂ ਦੇ ਖਰਚੇ ਦਾ ਭੁਗਤਾਨ ਵੀ ਨਹੀਂ ਹੋਵੇਗਾ। ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਦਾਇਰੇ ਵਿੱਚ ਜੋ ਲੋਕ ਸ਼ਾਮਲ ਨਹੀਂ ਹਨ ਉਨ੍ਹਾਂ ਨੂੰ ਇਸ ਯੋਜਨਾ ਦਾ ਫਾਇਦਾ ਹੋਵੇਗਾ। ਇਸ ਦਾ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਵਰਚੁਅਲ ਮੀਟਿੰਗ ਕਰਕੇ ਕੀਤਾ ਗਿਆ ਹੈ।

Home  ਤਾਜਾ ਖ਼ਬਰਾਂ  ਕੈਪਟਨ ਨੇ ਕਰਤਾ ਇਹ ਵੱਡਾ ਐਲਾਨ – ਬੱਸਾਂ ਚ ਮੁਫ਼ਤ ਸਫ਼ਰ ਤੋਂ ਬਾਅਦ ਹੁਣ ਇਹਨਾਂ ਲਈ ਵੀ ਹੋ ਗਿਆ ਇਹ ਕੰਮ ਮੁਫ਼ਤ
                                                      
                              ਤਾਜਾ ਖ਼ਬਰਾਂ                               
                              ਕੈਪਟਨ ਨੇ ਕਰਤਾ ਇਹ ਵੱਡਾ ਐਲਾਨ – ਬੱਸਾਂ ਚ ਮੁਫ਼ਤ ਸਫ਼ਰ ਤੋਂ ਬਾਅਦ ਹੁਣ ਇਹਨਾਂ ਲਈ ਵੀ ਹੋ ਗਿਆ ਇਹ ਕੰਮ ਮੁਫ਼ਤ
                                       
                            
                                                                   
                                    Previous Postਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਸਰਕਾਰ ਕੋਲ ਰੱਖੀ ਇਹ ਸ਼ਰਤ – ਤਾਜਾ ਵੱਡੀ ਖਬਰ
                                                                
                                
                                                                    
                                    Next Postਗੱਡੀਆਂ ਕਾਰਾਂ ਵਾਲੇ ਹੁਣੇ ਜਲਦੀ ਨਾਲ ਕਰੋ ਇਹ ਕੰਮ ਨਹੀਂ ਤਾ ਪਵੇਗਾ ਪਛਤਾਉਣਾ – ਆਈ ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



