ਆਈ ਤਾਜਾ ਵੱਡੀ ਖਬਰ

ਆਏ ਦਿਨ ਅਜਿਹੀਆਂ ਖਬਰਾਂ ਸਾਹਮਣੇ ਆਉਂਦਿਆ ਰਹਿੰਦੀਆਂ ਹਨ, ਜਿਸ ਨਾਲ ਹੜਕੰਪ ਮਚ ਜਾਂਦਾ ਹੈ। ਹੁਣ ਫਿਰ ਕੁਝ ਇਸੇ ਤਰੀਕੇ ਦੀ ਹੀ ਖਬਰ ਸਾਹਮਣੇ ਆ ਗਈ ਹੈ । ਇਹ ਖਬਰ ਚੋਟੀ ਦੀ ਮਸਹੂਰ ਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਨਾਲ ਜੁੜੀ ਹੋਈ ਹੈ। ਸਾਰਾ ਗੁਰਪਾਲ ਜੌ ਕਈ ਪੰਜਾਬੀ ਗਾਣਿਆਂ ਵਿੱਚ ਕੰਮ ਕਰ ਚੁੱਕੇ ਹਨ ਅਤੇ ਲਗਾਤਾਰ ਕਰ ਵੀ ਰਹੇ ਹਨ, ਉਨ੍ਹਾਂ ਨਾਲ ਇਹ ਇਸ ਸਮੇਂ ਦੀ ਵੱਡੀ ਖਬਰ ਜੁੜੀ ਹੋਈ ਹੈ।

ਦਰਅਸਲ ਸਾਰਾ ਗੁਰਪਾਲ ਕਰੋਨਾ ਸਕਾਰਾਤਮਕ ਪਾਈ ਗਈ ਹੈ, ਮਸ਼ਹੂਰ ਮਾਡਲ, ਅਦਾਕਾਰਾ ਅਤੇ ਗਾਇਕਾ ਸਾਰਾ ਗੁਰਪਾਲ ਇਸ ਵੇਲੇ ਵਾਇਰਸ ਦੀ ਚਪੇਟ ਵਿਚ ਹੈ। ਸਾਰਾ ਨੇ ਖੁਦ ਇਸ ਗਲ ਦੀ ਜਾਣਕਾਰੀ ਸ਼ੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਹੈ ਅਤੇ ਦੱਸਿਆ ਹੈ ਕਿ ਉਹ ਕਰੋਨਾ ਦੀ ਚਪੇਟ ਵਿਚ ਆ ਗਈ ਹੈ। ਇਸ ਖਬਰ ਦੇ ਆਉਣ ਨਾਲ ਹੁਣ ਫਿਲਮ ਇੰਡਸਟਰੀ ਨੂੰ ਵੀ ਚਿੰਤਾ ਪਈ ਹੋਈ ਹੈ। ਜਿਕਰਯੋਗ ਹੈ ਕਿ ਸਾਰਾ ਗੁਰਪਾਲ ਇਸ ਵੇਲੇ ‘ ਸ਼ਾਵਾ ਨੀ ਗਿਰਦਾਰੀ ਲਾਲ ‘ ਫਿਲਮ ਲਈ ਕੰਮ ਕਰ ਰਹੀ ਹੈ।

ਜਿਸ ਨਾਲ ਹੁਣ ਫਿਲਮ ਵਾਲੀ ਟੀਮ ਵੀ ਚਿੰਤਾ ਵਿਚ ਪੈ ਗਈ ਹੈ। ਹੁਣ ਤੱਕ ਕਈ ਪੰਜਾਬੀ ਕਲਾਕਾਰ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ, ਅਤੇ ਉਨ੍ਹਾਂ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ ਤਾਂ ਜੌ ਇਹ ਵਾਇਰਸ ਹੋਰ ਨਾ ਫੈਲੇ। ਫਿਲਹਾਲ ਸਾਰਾ ਗੁਰਪਾਲ ਵਲੋਂ ਖੁਦ ਜਾਣਕਾਰੀ ਸਾਂਝੀ ਕਰਦੇ ਹੋਏ ਖੁਦ ਨੂੰ ਕਰੋਨਾ ਸਕਾਰਾਤਮਕ ਦੱਸਿਆ ਗਿਆ।ਸਾਰਾ ਵਲੋਂ ਇਸ ਮੌਕੇ ਉਨ੍ਹਾਂ ਲੋਕਾਂ ਨੂੰ ਵੀ ਟੈਸਟ ਕਰਵਾਉਣ ਦੀ ਅਪੀਲ ਕੀਤੀ ਗਈ ਜੌ ਉਨ੍ਹਾਂ ਦੇ ਸੰਪਰਕ ਵਿਚ ਆਏ ਸਨ।

ਸਾਰਾ ਨੇ ਪੋਸਟ ਲਿਖ ਕੇ ਦੱਸਿਆ ਕਿ ਉਹ ਵਾਇਰਸ ਦੀ ਚਪੇਟ ਵਿਚਆਈ ਹੈ,ਅਤੇ ਉਸ ਵਲੋਂ ਅਪਣਾ ਧਿਆਨ ਰੱਖਿਆ ਜਾ ਰਿਹਾ ਹੈ। ਉਸਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ ਅਤੇ ਲੋਕਾਂ ਨੂੰ ਵੀ ਆਪਣਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ,ਤਾਂ ਜੌ ਉਹ ਆਪਣਾ ਬਚਾ ਕਰ ਸਕਣ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸੱਕਣ। ਜਿਕਰਯੋਗ ਹੈ ਕਿ ਵਾਇਰਸ ਹੁਣ ਤਕ ਕਈ ਜਾਨਾਂ ਲੈਕੇ ਅਪਣਾ ਕਹਿਰ ਬਰਸਾਉਣ ਵਿਚ ਲੱਗਾ ਹੋਇਆ ਹੈ। ਪੰਜਾਬ ਵਿਚ ਇਸ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ, ਸਰਕਾਰ ਵਲੋਂ ਨਾਇਟ ਕਰਫਿਊ ਦਾ ਸਮਾਂ ਵੀ ਵਧਾ ਦਿੱਤਾ ਗਿਆ ਹੈ, ਇਸਦੇ ਨਾਲ ਹੀ ਕਈ ਹੋਰ ਵੀ ਸਖਤੀਆਂ ਕਰ ਦਿੱਤੀਆਂ ਗਈਆਂ ਹਨ।


                                       
                            
                                                                   
                                    Previous Postਸਾਵਧਾਨ : ਪੰਜਾਬ ਦਾ ਇਹ ਪਿੰਡ ਬਣਿਆ ਮਿਨੀ ਕੰਨਟੇਨਮੈਂਟ ਜ਼ੋਨ – ਤਾਜਾ ਵੱਡੀ ਖਬਰ
                                                                
                                
                                                                    
                                    Next Postਫਿਲਮ ਇੰਡਸਟਰੀ ਨੂੰ ਲੱਗਾ ਵੱਡਾ ਝਟਕਾ ਹੋਈ ਇਹ ਮਸ਼ਹੂਰ ਹਸਤੀ ਦੀ ਅਚਾਨਕ ਮੌਤ, ਛਾਇਆ ਸੋਗ
                                                                
                            
               
                            
                                                                            
                                                                                                                                            
                                    
                                    
                                    




