ਚੰਡੀਗੜ੍ਹ ਵਿੱਚ 23 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਆਮ ਆਦਮੀ ਪਾਰਟੀ ਅਤੇ ਭਾਜਪਾ ਤੋਂ ਬਾਅਦ ਹੁਣ ਕਾਂਗਰਸ ਨੇ ਵੀ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ 35 ਵਾਰਡਾਂ ਵਿੱਚੋਂ 30 ਵਾਰਡਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਹ ਸੂਚੀ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ.ਐੱਸ. ਲੱਕੀ ਵੱਲੋਂ ਜਾਰੀ ਕੀਤੀ ਗਈ।
ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਲੱਕੀ ਨੇ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਪੂਰੀ ਤਿਆਰੀ ਨਾਲ ਡਟਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਪੰਜ ਵਾਰਡਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਦੇ ਕੁੱਲ 35 ਵਾਰਡਾਂ ਲਈ ਹੁਣ ਤੱਕ ਆਮ ਆਦਮੀ ਪਾਰਟੀ ਵੱਲੋਂ 17, ਭਾਜਪਾ ਵੱਲੋਂ 23 ਅਤੇ ਕਾਂਗਰਸ ਵੱਲੋਂ 30 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਨਗਰ ਨਿਗਮ ਚੋਣਾਂ ਲਈ 23 ਦਸੰਬਰ ਨੂੰ ਵੋਟਾਂ ਪੈਣਗੀਆਂ, ਜਦਕਿ ਚੋਣ ਨਤੀਜੇ 26 ਦਸੰਬਰ ਨੂੰ ਐਲਾਨੇ ਜਾਣਗੇ।
ਕਾਂਗਰਸ ਦੇ ਐਲਾਨੇ 30 ਉਮੀਦਵਾਰਾਂ ਦੀ ਸੂਚੀ
| ਲੜੀ ਨੰਬਰ | ਵਾਰਡ ਨੰਬਰ | ਉਮੀਦਵਾਰ ਦਾ ਨਾਮ | ਸ਼੍ਰੇਣੀ |
|---|---|---|---|
| 1 | 1 | ਮਲਕੀਤ ਸਿੰਘ | SC |
| 2 | 2 | ਅਮਨਦੀਪ ਕੌਰ ਨਿੱਝਰ | Gen/W |
| 3 | 4 | ਸੰਗੀਤਾ ਕਾਗੜਾ | SC/W |
| 4 | 5 | ਪ੍ਰਦੀਪ ਸ਼ਰਮਾ | Gen |
| 5 | 6 | ਸੁਰਜੀਤ ਸਿੰਘ ਢਿੱਲੋਂ | Gen |
| 6 | 7 | ਮੁਕੇਸ਼ ਰਾਏ | Gen |
| 7 | 8 | ਜੰਨਤ ਜਹਾਂ ਨੈਨਾ | Gen/W |
| 8 | 9 | ਸੁਮੇਰੀ ਲਾਲ ਪਰਚਾ | SC |
| 9 | 10 | ਰਣਜੋਤ ਸਿੰਘ | Gen |
| 10 | 11 | ਸ੍ਰੀਮਤੀ ਕਮਲ ਬਰਾੜ | Gen |
| 11 | 12 | ਸਚਿਨ ਗਲਾਵ | Gen |
| 12 | 13 | ਨੰਦਿਤਾ ਹੁੱਡਾ | Gen |
| 13 | 14 | ਕੁਲਦੀਪ ਕੁੱਕੀ | Gen |
| 14 | 15 | ਲਵ ਕੁਮਾਰ | SC |
| 15 | 16 | ਊਸ਼ਾ | SC |
| 16 | 17 | ਮੋਨਿਕਾ ਨਾਗਪਾਲ | Gen/W |
| 17 | 18 | ਤਰੁਣਾ ਮਹਿਤਾ | Gen |
| 18 | 19 | ਸੋਨੀਆ ਗੁਰਚਰਨ ਸਿੰਘ | Gen |
| 19 | 21 | ਰਾਜਨਦੀਪ ਕੌਰ | Gen/W |
| 20 | 22 | ਮੁਕੇਸ਼ ਗੋਇਲ | Gen |
| 21 | 23 | ਪ੍ਰੇਮ ਲਤਾ | Gen |
| 22 | 24 | ਚਰਨਜੀਤ ਵਿਰਕ | Gen |
| 23 | 26 | ਕਮਲੇਸ਼ ਬਨਾਰਸੀ ਦਾਸ | Gen |
| 24 | 27 | ਦਲਵਿੰਦਰ ਸੈਣੀ | Gen |
| 25 | 28 | ਰਜਿੰਦਰ ਹਿੰਦੁਸਤਾਨੀ | Gen |
| 26 | 30 | ਰਸ਼ਮੀ ਪ੍ਰਿੰਮਟਾ | Gen |
| 27 | 31 | ਰਾਮ ਚੰਦਰ ਯਾਦਵ | Gen |
| 28 | 33 | ਵਿਜੇ ਰਾਣਾ | Gen |
| 29 | 34 | ਗੁਰਪ੍ਰੀਤ ਗਾਬੀ | Gen |
| 30 | 35 | ਜੇ.ਜੇ. ਸਿੰਘ | Gen |








