ਮਨਜਿੰਦਰ ਗਿੱਲ | ਚੰਡੀਗੜ੍ਹ
ਚੰਡੀਗੜ੍ਹ ਵਿੱਚ 23 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਨੇ ਆਪਣੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰਦਿਆਂ ਅੱਠ ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਾਰਟੀ ਵੱਲੋਂ ਕੁੱਲ 35 ਵਾਰਡਾਂ ਵਿੱਚੋਂ 25 ਵਾਰਡਾਂ ਲਈ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਗਏ ਹਨ।
ਪਾਰਟੀ ਵੱਲੋਂ ਜਾਰੀ ਕੀਤੀ ਗਈ ਤੀਜੀ ਸੂਚੀ ਅਨੁਸਾਰ ਵਾਰਡ ਨੰਬਰ 9 ਤੋਂ ਦੇਸ ਰਾਜ ਸਨਾਵਰ, ਵਾਰਡ ਨੰਬਰ 10 ਤੋਂ ਤਰਸੇਮ ਮਿੱਤਲ, ਵਾਰਡ ਨੰਬਰ 11 ਤੋਂ ਗੁਰਨਾਜ਼ ਕੌਰ ਬੋਪਾਰਾਏ, ਵਾਰਡ ਨੰਬਰ 12 ਤੋਂ ਸੁਰਿੰਦਰ ਸ਼ਰਮਾ, ਵਾਰਡ ਨੰਬਰ 15 ਤੋਂ ਸਤੀਸ਼, ਵਾਰਡ ਨੰਬਰ 18 ਤੋਂ ਵਿਸ਼ਾਲ ਗੁਪਤਾ, ਵਾਰਡ ਨੰਬਰ 28 ਤੋਂ ਗੁਰਦੇਵ ਯਾਦਵ ਅਤੇ ਵਾਰਡ ਨੰਬਰ 33 ਤੋਂ ਸ਼ਬਦਾਬ ਰਾਠੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਵਿਜੇਪਾਲ ਸਿੰਘ ਨੇ ਕਿਹਾ ਕਿ ਬਾਕੀ ਰਹਿੰਦੇ 10 ਵਾਰਡਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ।








