ਪੰਜਾਬ ‘ਚ ਕੱਲ੍ਹ ਇਨ੍ਹਾਂ ਇਲਾਕਿਆਂ ‘ਚ ਲੱਗੇਗਾ ਲੰਬਾ ਬਿਜਲੀ ਕੱਟ

ਪੰਜਾਬ ਦੇ ਕਈ ਇਲਾਕਿਆਂ ਵਿੱਚ ਕੱਲ੍ਹ ਯਾਨੀ ਸ਼ਨੀਵਾਰ ਨੂੰ ਲੰਬੇ ਸਮੇਂ ਲਈ ਬਿਜਲੀ ਕੱਟ ਲੱਗਣ ਦੀ ਸੰਭਾਵਨਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਦੇ ਕੰਮ ਕਾਰਨ ਕਈ ਥਾਵਾਂ ’ਤੇ ਬਿਜਲੀ ਸਪਲਾਈ ਅਸਥਾਈ ਤੌਰ ’ਤੇ ਬੰਦ ਰੱਖੀ ਜਾਵੇਗੀ। ਇਸ ਸਬੰਧੀ ਸ਼ਹਿਰਾਂ ਵਿੱਚ ਪਹਿਲਾਂ ਹੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ ਅਤੇ ਬਿਜਲੀ ਬੰਦ ਰਹਿਣ ਦਾ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।

ਮੋਹਾਲੀ – ਪਾਵਰਕਾਮ ਮੋਹਾਲੀ ਮੁਤਾਬਕ 11 ਕੇਵੀ ਫੀਡਰ 48-ਸੀ ’ਤੇ ਜ਼ਰੂਰੀ ਮੁਰੰਮਤ ਦੇ ਕੰਮ ਕਰਕੇ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ ਫੇਜ਼-11 ਅਤੇ ਸੈਕਟਰ 48-ਸੀ ਦੇ ਇਲਾਕੇ ਪ੍ਰਭਾਵਿਤ ਰਹਿਣਗੇ।

ਬੱਧਨੀ ਕਲਾਂ – 220 ਕੇਵੀ ਗਰਿੱਡ ਬੱਧਨੀ ਕਲਾਂ ਵਿਖੇ ਬਸਬਾਰ ਨੰਬਰ-2 ’ਤੇ ਮੁਰੰਮਤ ਦੇ ਕੰਮ ਕਾਰਨ ਕਈ ਫੀਡਰਾਂ ਦੀ ਸਪਲਾਈ 9 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਪ੍ਰਭਾਵਿਤ ਫੀਡਰਾਂ ਵਿੱਚ ਸ਼ਹਿਰੀ ਫੀਡਰ ਬੁੱਟਰ ਕਲਾਂ, ਮੱਲੇਆਣਾ, ਬੱਧਨੀ ਖੁਰਦ ਅਤੇ ਦਿਹਾਤੀ ਫੀਡਰ ਮੀਨੀਆ 1, 2, 3, ਡੇਰਾ ਜਲਾਲ, ਬੀ ਐਂਡ, ਰਣੀਆਂ 2 ਅਤੇ 3, ਬੁੱਟਰ 2, ਬੀੜ ਬੱਧਨੀ 1 ਅਤੇ 2 ਅਤੇ ਰਾਉਕੇ 1 ਨੰਬਰ ਸ਼ਾਮਲ ਹਨ। ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ ਜਗਰੂਪ ਸਿੰਘ ਅਤੇ ਜੇ.ਈ. ਮੋਹਿਤ ਕੁਮਾਰ ਵੱਲੋਂ ਦਿੱਤੀ ਗਈ ਹੈ।

ਸੁਲਤਾਨਪੁਰ ਲੋਧੀ – ਪੰਜਾਬ ਰਾਜ ਪਾਵਰਕਾਮ ਦੇ ਗਰਿੱਡ ਤਲਵੰਡੀ ਚੌਧਰੀਆਂ ਤੋਂ ਚੱਲਣ ਵਾਲੇ ਸਾਰੇ ਫੀਡਰ 9 ਮਾਰਚ ਨੂੰ ਬੰਦ ਰਹਿਣਗੇ। ਇੰਜੀਨੀਅਰ ਜੋਗਿੰਦਰ ਸਿੰਘ ਅਤੇ ਜੇ.ਈ. ਕੁਲਦੀਪ ਸਿੰਘ ਮੁਤਾਬਕ 66 ਕੇਵੀ ਲਾਈਨ ਦੀ ਮੁਰੰਮਤ ਦੇ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

ਦਸੂਹਾ – ਸ਼ਹਿਰੀ ਉਪ ਮੰਡਲ ਦਸੂਹਾ ਦੇ ਐਸ.ਡੀ.ਓ. ਨੇ ਦੱਸਿਆ ਕਿ 11 ਕੇਵੀ ਮਿਲਕ ਪਲਾਂਟ ਫੀਡਰ ਦੀ ਮੁਰੰਮਤ ਲਈ 9 ਮਾਰਚ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ ਭਗਤ ਸਿੰਘ ਮਾਰਕਿਟ, ਮੋਤੀ ਨਗਰ, ਸਾਊਥ ਸਿਟੀ, ਜੀ.ਟੀ. ਰੋਡ, ਬੱਸ ਸਟੈਂਡ, ਕਿਰਪਾਲ ਕਲੋਨੀ, ਥਾਣਾ ਦਸੂਹਾ, ਡੀ.ਐੱਸ.ਪੀ. ਦਫਤਰ, ਹਾਜੀਪੁਰ ਚੌਂਕ, ਸਿਨੇਮਾ ਚੌਂਕ, ਹਰਦੋਥਲਾ ਰੋਡ, ਅਦਰਸ਼ ਨਗਰ, ਹਾਈਵੇ ਪਲਾਜ਼ਾ, ਮਿਲਕ ਪਲਾਂਟ ਅਤੇ ਨਿਰਵਾਣਾ ਕੰਪਲੈਕਸ ਸਮੇਤ ਕਈ ਇਲਾਕਿਆਂ ਵਿੱਚ ਬਿਜਲੀ ਪ੍ਰਭਾਵਿਤ ਰਹੇਗੀ।

ਉਪ ਮੰਡਲ ਅਫਸਰ ਨੇ ਇਨ੍ਹਾਂ ਖੇਤਰਾਂ ਦੇ ਵਸਨੀਕਾਂ ਤੋਂ ਮੁਰੰਮਤ ਦੇ ਕੰਮ ਦੌਰਾਨ ਸਹਿਯੋਗ ਦੀ ਅਪੀਲ ਕੀਤੀ ਹੈ।