ਆਈ ਤਾਜਾ ਵੱਡੀ ਖਬਰ 

ਪਤੀ ਪਤਨੀ ਦਾ ਰਿਸ਼ਤਾ ਇਸ ਦੁਨੀਆਂ ਦਾ ਸਭ ਤੋਂ ਖੂਬਸੂਰਤ ਤੇ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ, ਪਰ ਜਦੋਂ ਇਸ ਰਿਸ਼ਤੇ ਦੇ ਵਿੱਚ ਕੋਈ ਤੀਸਰਾ ਆ ਜਾਂਦਾ ਹੈ ਤਾਂ, ਜਿੱਥੇ ਇਹ ਰਿਸ਼ਤਾ ਖਤਮ ਹੋਣ ਦੀ ਕਗਾਰ ਤੇ ਪੁੱਜ ਜਾਂਦਾ ਹੈ l ਉੱਥੇ ਹੀ ਕਈ ਵਾਰ ਇਹ ਭਿਆਨਕ ਰੂਪ ਵੀ ਧਾਰਨ ਕਰਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਪਤੀ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੀ ਪਤਨੀ ਦੇ ਪ੍ਰੇਮੀ ਨੂੰ ਇਸ ਕਦਰ ਟਿਕਾਣੇ ਲਗਾਇਆ ਕਿ ਉਸਦੇ ਪਤੀ ਨੂੰ ਮੌਤ ਦੇ ਘਾਟ ਹੀ ਉੱਤਰ ਦਿੱਤਾ l ਕਤਲ ਕਰਨ ਤੋਂ ਬਾਅਦ ਉਸਦੀ ਲਾਸ਼ ਨੂੰ ਜਮੀਨ ਦੇ ਵਿੱਚ ਦਫਨਾ ਦਿੱਤਾ ਤਾਂ, ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਕਿ ਉਹਨਾਂ ਵੱਲੋਂ ਇਨੀ ਵੱਡੀ ਵਾਰਦਾਤ ਨੂੰ ਅਣਜਾਣ ਦਿੱਤਾ ਗਿਆ ਹੈ।

ਮਾਮਲਾ ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਸਾਹਮਣੇ ਆਇਆ l ਜਿੱਥੇ ਇਕ ਵਿਅਕਤੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਆਪਣੀ ਪਤਨੀ ਦੇ ਪ੍ਰੇਮੀ ਦੀ ਹੱਤਿਆ ਕਰ ਦਿੱਤੀ l ਇਨਾ ਹੀ ਨਹੀਂ ਸਗੋਂ ਉਸ ਵੱਲੋਂ ਆਪਣੇ ਦੋਸਤ ਨਾਲ ਮਿਲ ਕੇ ਉਸ ਵਿਅਕਤੀ ਦੀ ਲਾਸ਼ ਨੂੰ ਜ਼ਮੀਨ ਵਿਚ ਦਫ਼ਨਾ ਦਿੱਤਾ। ਉੱਥੇ ਹੀ ਇਸ ਘਟਨਾਕ੍ਰਮ ਸਬੰਧੀ ਪੁਲਿਸ ਵੱਲੋਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਗਿਆ ਕਿ ਇਸ ਮਹੀਨੇ ਪੁਰਾਣੇ ਕਤਲ ਮਾਮਲੇ ‘ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ । ਪੁਲਸ ਨੇ ਦੱਸਿਆ ਕਿ ਜ਼ਮੀਨ ‘ਚ ਦੱਬਿਆ ਮ੍ਰਿਤਕ ਦਾ ਪਿੰਜਰ ਬਰਾਮਦ ਕਰ ਲਿਆ ਗਿਆ ਤੇ ਦੋਸ਼ੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ।

ਪੁਲਸ ਮੁਤਾਬਕ ਏਟਾ ਜ਼ਿਲ੍ਹੇ ਦਾ ਰਹਿਣ ਵਾਲਾ ਦਲੀਪ ਇਕ ਮਹੀਨੇ ਤੋਂ ਲਾਪਤਾ ਸੀ ਅਤੇ ਉਸ ਦੀ ਮਾਂ ਨੀਰਜਾ ਦੇਵੀ ਨੇ ਸਕੀਟ ਪੁਲਸ ਸਟੇਸ਼ਨ ‘ਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਦੱਸਿਆ ਕਿ ਨੌਜਵਾਨ ਦੀ ਆਖਰੀ ਲੋਕੇਸ਼ਨ ਤਾਜਗੰਜ, ਆਗਰਾ ‘ਚ ਮਿਲੀ ਸੀ,

ਜਿਸ ਤੋਂ ਬਾਅਦ ਪੁਲਸ ਐਤਵਾਰ ਦੇਰ ਰਾਤ ਆਗਰਾ ਆਈ ਅਤੇ ਦੋਸ਼ੀ ਗੋਵਿੰਦਾ ਨੂੰ ਹਿਰਾਸਤ ‘ਚ ਲੈ ਲਿਆ ਅਤੇ ਸਖਤੀ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ, ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਤੇ ਉਸਦੇ ਦੋਸਤ ਨੂੰ ਕਾਬੂ ਕਰ ਲਿਆ ਗਿਆ ਤੇ ਮਾਮਲੇ ਸਬੰਧੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ l ਪਰ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।

Home  ਤਾਜਾ ਖ਼ਬਰਾਂ  ਪਤੀ ਨੇ ਦੋਸਤਾਂ ਨਾਲ ਜੁਗਤ ਬਣਾ ਕੇ ਪਤਨੀ ਦੇ ਪ੍ਰੇਮੀ ਨੂੰ ਲਾਇਆ ਟਿਕਾਣੇ , ਕਤਲ ਕਰ ਲਾਸ਼ ਨੂੰ ਜ਼ਮੀਨ ਚ ਦਫ਼ਨਾਇਆ
                                                      
                              ਤਾਜਾ ਖ਼ਬਰਾਂ                               
                              ਪਤੀ ਨੇ ਦੋਸਤਾਂ ਨਾਲ ਜੁਗਤ ਬਣਾ ਕੇ ਪਤਨੀ ਦੇ ਪ੍ਰੇਮੀ ਨੂੰ ਲਾਇਆ ਟਿਕਾਣੇ , ਕਤਲ ਕਰ ਲਾਸ਼ ਨੂੰ ਜ਼ਮੀਨ ਚ ਦਫ਼ਨਾਇਆ
                                       
                            
                                                                   
                                    Previous Postਮਸ਼ਹੂਰ ਪੰਜਾਬੀ ਗਾਇਕ ਦੀ ਹੋਈ ਭਿਆਨਕ ਹਾਦਸੇ ਚ ਮੌਤ , ਪ੍ਰੋਗਰਾਮ ਤੋਂ ਪਰਤਦਿਆਂ ਵਾਪਰਿਆ ਹਾਦਸਾ
                                                                
                                
                                                                    
                                    Next Post7 ਸਾਲ ਪਹਿਲਾਂ ਵਿਆਹ ਤੋਂ ਬਾਅਦ ਲਾਪਤਾ ਹੋਈ ਸੀ ਘਰਵਾਲੀ , ਹੁਣ ਜਦੋਂ ਲੱਭੀ ਤਾਂ ਬਣ ਚੁੱਕੀ ਸੀ ਆਪਣੇ ਹੀ ਪਤੀ ਦੀ ਮਾਂ
                                                                
                            
               
                            
                                                                            
                                                                                                                                            
                                    
                                    
                                    



