ਆਈ ਤਾਜਾ ਵੱਡੀ ਖਬਰ 

ਇਸ ਦੁਨੀਆਂ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ, ਜਿਨਾਂ ਵੱਲੋਂ ਆਪਣੀ ਮਿਹਨਤ ਨਾਲ ਦੁਨੀਆਂ ਭਰ ਵਿੱਚ ਇੱਕ ਵੱਖਰੀ ਪਹਿਚਾਣ ਬਣਾਈ ਗਈ। ਦੁਨੀਆਂ ਭਰ ਵਿੱਚ ਅਜਿਹੀਆਂ ਬਹੁਤ ਸਾਰੀਆਂ ਸ਼ਖਸ਼ੀਅਤਾਂ ਹਨ, ਜਿਨਾਂ ਵੱਲੋਂ ਵੱਖੋ ਵੱਖਰੇ ਖੇਤਰਾਂ ਵਿੱਚ ਕਾਰੋਬਾਰ ਕਰਕੇ ਦੁਨੀਆਂ ਭਰ ਦੇ ਵਿੱਚ ਪ੍ਰਸਿੱਧੀ ਹਾਸਿਲ ਕੀਤੀ ਗਈ l ਇਸੇ ਵਿਚਾਲੇ ਹੁਣ ਇੱਕ ਮਸ਼ਹੂਰ ਕਾਰੋਬਾਰੀ ਦੇ ਨਾਲ ਜੁੜੀ ਹੋਈ ਬੇਹਦ ਹੀ ਬੁਰੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਆਈਸਕ੍ਰੀਮ ਮੈਨ ਦੇ ਨਾਮ ਤੋਂ ਮਸ਼ਹੂਰ ਕਾਰੋਬਾਰੀ ਦੀ ਮੌਤ ਹੋ ਚੁੱਕੀ ਹੈ l ਇਹ ਉਹ ਕਾਰੋਬਾਰੀ ਹੈ ਜਿਸ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਜਿਆਦਾ ਸਖਤ ਮਿਹਨਤ ਕੀਤੀ ਅੰਬ ਵੇਚਣ ਦੀ ਇਸ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਤੇ ਫਿਰ ਆਪਣੀ ਮਿਹਨਤ ਦੇ ਨਾਲ 400 ਕਰੋੜ ਰੁਪਏ ਦੀ ਕੰਪਨੀ ਖੜੀ ਕੀਤੀ ਗਈ l

ਫਿਰ ਇਹ ਕਾਰੋਬਾਰੀ ਆਈਸਕ੍ਰੀਮ ਮੈਨ ਦੇ ਨਾਲ ਵਾਇਰਲ ਹੋਇਆ, ਤੇ ਹੁਣ ਉਸ ਨਾਲ ਜੁੜੀ ਬੇਹਦ ਹੀ ਬੁਰੀ ਖਬਰ ਕਿ ਮਸ਼ਹੂਰ ਨੈਚੁਰਲਸ ਆਈਸਕ੍ਰੀਮ ਦੇ ਫਾਊਂਡਰ ਰਘੁਨੰਦਨ ਸ਼੍ਰੀਵਿਨਾਸ ਕਾਮਥ ਦਾ ਦੇਹਾਂਤ ਹੋ ਗਿਆ। 75 ਸਾਲ ਦੇ ਉਮਰ ਵਿੱਚ ਉਹ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਗਏ l ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਰਘੁਨੰਦਨ ਕਾਮਥ ਬੀਤੇ ਕੁਝ ਦਿਨਾਂ ਤੋਂ ਬੀਮਾਰ ਸਨ।

ਮੁੰਬਈ ਦੇ ਐੱਚਐੱਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿਚ ਉਨ੍ਹਾਂ ਨੇ ਆਖਰੀ ਸਾਹ ਲਏ। ਜਿੰਦਗੀ ਦੇ ਸੰਘਰਸ਼ਾਂ ਨਾਲ ਲੜਦੇ ਹੋਏ ਰਘੁਨੰਦਨ ਸ਼੍ਰੀਨਿਵਾਸ ਕਾਮਥ ਨੇ ਆਪਣਾ ਆਈਸਕ੍ਰੀਮ ਬ੍ਰਾਂਡ ਸ਼ੁਰੂ ਕੀਤਾ। ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਰੇਹੜੀ ‘ਤੇ ਫਲ ਵੇਚਣ ਵਾਲੇ ਦਾ ਮੁੰਡਾ ਕਰੋੜਾਂ ਦੀ ਕੰਪਨੀ ਖੜ੍ਹੀ ਕਰ ਸਕਦਾ ਹੈ।

ਕਦੇ ਕਿਸੇ ਨੇ ਇਹ ਸੋਚਿਆ ਵੀ ਨਹੀਂ ਹੋਵੇਗਾ ਕਿ ਜਿਹੜੇ ਸ਼ਖਸ ਨੇ ਅੰਬ ਵੇਚਣ ਤੋਂ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ ਉਹ ਇੱਕ ਦਿਨ ਇੰਨੀ ਵੱਡੀ ਕੰਪਨੀ ਦਾ ਮਾਲਕ ਬਣ ਜਾਵੇਗਾ l ਪਰ ਹੁਣ ਉਸ ਨਾਲ ਜੁੜੀ ਬੁਰੀ ਖਬਰ ਸਾਹਮਣੇ ਆਈ l ਸੋ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੋ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ l

Home  ਤਾਜਾ ਖ਼ਬਰਾਂ  ਆਈਸਕ੍ਰੀਮ ਮੈਨ ਦੇ ਨਾਮ ਤੋਂ ਮਸ਼ਹੂਰ ਹੋਏ ਕਾਰੋਬਾਰੀ ਦੀ ਹੋਈ ਮੌਤ , ਅੰਬ ਵੇਚਣ ਤੋਂ ਕੀਤੀ ਸ਼ੁਰੂਆਤ ਨੇ ਖੜੀ ਕਰ ਦਿੱਤੀ 400 ਕਰੋੜ ਦੀ ਕੰਪਨੀ
                                                      
                              ਤਾਜਾ ਖ਼ਬਰਾਂਰਾਸ਼ਟਰੀ                               
                              ਆਈਸਕ੍ਰੀਮ ਮੈਨ ਦੇ ਨਾਮ ਤੋਂ ਮਸ਼ਹੂਰ ਹੋਏ ਕਾਰੋਬਾਰੀ ਦੀ ਹੋਈ ਮੌਤ , ਅੰਬ ਵੇਚਣ ਤੋਂ ਕੀਤੀ ਸ਼ੁਰੂਆਤ ਨੇ ਖੜੀ ਕਰ ਦਿੱਤੀ 400 ਕਰੋੜ ਦੀ ਕੰਪਨੀ
                                       
                            
                                                                   
                                    Previous Postਯੂਨੀਵਰਸਿਟੀ ਨੇ ਬਿੱਲੀ ਨੂੰ ਦਿੱਤੀ  ਡਾਕਟਰ ਆਫ ਲਿਟਰੇਚਰ ਦੀ ਉਪਾਧੀ, ਵਜ੍ਹਾ ਜਾਣ ਰਹੇ ਜਾਵੋਗੇ ਹੈਰਾਨ
                                                                
                                
                                                                    
                                    Next Postਪੰਜਾਬ ਚ ਹੁਣ ਸਕੂਲਾਂ ਤੋਂ ਬਾਅਦ ਗਰਮੀਆਂ ਦੇ ਮੱਦੇਨਜ਼ਰ ਇਹਨਾਂ ਲਈ ਕੀਤਾ ਗਿਆ ਛੁੱਟੀਆਂ ਦਾ ਐਲਾਨ
                                                                
                            
               
                            
                                                                            
                                                                                                                                            
                                    
                                    
                                    



