ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਜੇਕਰ ਪਰਮਾਤਮਾ ਮਿਹਰਬਾਨ ਹੋ ਜਾਵੇ ਤਾਂ ਫਿਰ ਉਹ ਦਿਨਾਂ ਵਿੱਚ ਫਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚਾ ਦਿੰਦਾ ਹੈ। ਹੁਣ ਤੱਕ ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਸਾਹਮਣੇ ਆਈਆਂ,ਜਿੱਥੇ ਪਰਮਾਤਮਾ ਦੀ ਕਿਰਪਾ ਸਦਕਾ ਲੋਕ ਦਿਨਾਂ ਦੇ ਵਿੱਚ ਹੀ ਕਰੋੜਪਤੀ ਬਣ ਗਏ ਹੋਣ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਔਰਤ ਦੀ ਕਿਸਮਤ ਹੈ ਨੇ ਕੁਝ ਅਜਿਹੇ ਰੰਗ ਵਿਖਾਏ ਕਿ ਉਸ ਦੀ ਚੰਗੀ ਕਿਸਮਤ ਦੇ ਚਲਦਿਆਂ ਦਸ ਹਫਤਿਆਂ ਦੇ ਵਿੱਚ ਉਸ ਦੀ ਦੂਜੀ ਵਾਰ 8 ਕਰੋੜ ਰੁਪਏ ਦੀ ਲਾਟਰੀ ਨਿਕਲ ਗਈ l

ਮਾਮਲਾ ਅਮਰੀਕਾ ਦੇ ਮੈਸਾਚੂਸੇਟਸ ਸੂਬੇ ਦਾ ਹੈ, ਜਿੱਥੇ ਕ੍ਰਿਸਟੀਨ ਵਿਲਸਨ ਨਾਂ ਦੀ ਔਰਤ ਦੀ 10 ਹਫ਼ਤਿਆਂ ’ਚ ਦੂਜੀ ਵਾਰ 10 ਲੱਖ ਡਾਲਰਸ ਭਾਰਤੀ ਕਰੰਸੀ ਮੁਤਾਬਕ ਲਗਭਗ 8 ਕਰੋੜ 34 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਉਸ ਨੇ ਦੋਵੇਂ ਵਾਰ ਇਕਮੁਸ਼ਤ ਭੁਗਤਾਨ ਦਾ ਬਦਲ ਚੁਣਿਆ। ਕ੍ਰਿਸਟੀਨ ਵਿਲਸਨ ਨੂੰ ‘100X ਕੈਸ਼’ 10 ਡਾਲਰ ਦੀ ਤਤਕਾਲ ਟਿਕਟ ਗੇਮ ਤੋਂ ਅਚਾਨਕ ਇਹ ਲਾਭ ਪ੍ਰਾਪਤ ਹੋਇਆ। ਉਥੇ ਹੀ ਮੀਡੀਆ ਰਿਪੋਰਟਾਂ ਅਨੁਸਾਰ ਵਿਲਸਨ ਨੇ ਆਪਣੀ ਪਿਛਲੀ ਜਿੱਤ ਦਾ ਕੁਝ ਹਿੱਸਾ ਇਕ ਐੱਸ. ਯੂ. ਵੀ. ਕਾਰ ਖ਼ਰੀਦਣ ਲਈ ਵਰਤਿਆ ਸੀ।

ਇਸ ਵਾਰ ਉਹ ਆਪਣੇ ਇਨਾਮ ਨੂੰ ਬੱਚਤ ’ਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਵਿਲਸਨ ਨੇ ਮੈਨਸਫੀਲਡ ’ਚ ਫੈਮਿਲੀ ਫੂਡ ਮਾਰਟ ਤੋਂ ਆਪਣੀ ਨਵੀਨਤਮ ਜੇਤੂ ਟਿਕਟ ਖ਼ਰੀਦੀ। ਮਾਰਟ ਨੂੰ ਵਿਕਰੀ ਕਰਨ ਲਈ ਮੈਸਾਚੂਸੇਟਸ ਸਟੇਟ ਲਾਟਰੀ ਤੋਂ 10 ਹਜ਼ਾਰ ਡਾਲਰਸ ਭਾਰਤੀ ਕਰੰਸੀ ਮੁਤਾਬਕ ਲਗਭਗ 8 ਲੱਖ 34 ਹਜ਼ਾਰ ਰੁਪਏ ਬੋਨਸ ਵੀ ਮਿਲੇਗਾ।

ਵਿਲਸਨ ਦਾ ਪਹਿਲਾ 1 ਮਿਲੀਅਨ ਡਾਲਰਸ ਦਾ ਇਨਾਮ ਡਬਸ ਡਿਸਕਾਊਂਟ ਲਿਕਰਸ ਤੋਂ ਸੀ, ਜੋ ਮੈਨਸਫੀਲਡ ’ਚ ਵੀ ਸੀ। ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਸ ਔਰਤ ਦੀ ਚੰਗੀ ਕਿਸਮਤ ਸਦਕਾ ਪਰਮਾਤਮਾ ਉਸ ਉੱਪਰ ਅਜਿਹੀ ਕਿਰਪਾ ਕਰਨਗੇ ਕਿ ਉਹ ਕੁਝ ਹੀ ਮਹੀਨਿਆਂ ਦੇ ਵਿੱਚ ਦੋ ਲੋਟਰੀਆਂ ਜਿੱਤ ਕੇ ਕਰੋੜਾਂਪਤੀ ਬਣ ਜਾਵੇਗੀ l ਫਿਲਹਾਲ ਇਸ ਔਰਤ ਵੱਲੋਂ ਇਹ ਇਸ ਉਪਲਬਧੀ ਦੇ ਚਲਦੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ, ਤੇ ਉਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਮੈਂ ਹੁਣ ਇਸ ਪੈਸੇ ਦਾ ਵਧੀਆ ਤਰੀਕੇ ਨਾਲ ਇਸਤੇਮਾਲ ਕਰਾਂਗੀ l

Home  ਤਾਜਾ ਖ਼ਬਰਾਂ  ਹਰੇਕ ਕੋਈ ਕਹੇ ਰਿਹਾ ਕਿਸਮਤ ਹੋਵੇ ਤਾਂ ਏਦਾਂ ਦੀ ਹੋਵੇ , ਔਰਤ ਦੀ 10 ਹਫਤਿਆਂ ਚ ਦੂਜੀ ਵਾਰ ਨਿਕਲੀ 8 ਕਰੋੜ ਤੋਂ ਵੱਧ ਦੀ ਲਾਟਰੀ
                                                      
                              ਤਾਜਾ ਖ਼ਬਰਾਂਮਨੋਰੰਜਨ                               
                              ਹਰੇਕ ਕੋਈ ਕਹੇ ਰਿਹਾ ਕਿਸਮਤ ਹੋਵੇ ਤਾਂ ਏਦਾਂ ਦੀ ਹੋਵੇ , ਔਰਤ ਦੀ 10 ਹਫਤਿਆਂ ਚ ਦੂਜੀ ਵਾਰ ਨਿਕਲੀ 8 ਕਰੋੜ ਤੋਂ ਵੱਧ ਦੀ ਲਾਟਰੀ
                                       
                            
                                                                   
                                    Previous Post19 ਸਾਲ ਪਹਿਲਾਂ ਭੈਣ ਨੇ ਕਰਾਈ ਸੀ ਲਵ ਮੈਰਿਜ , ਭਰਾ ਨੇ ਹੁਣ ਦਿੱਤੀ ਜੀਜੇ ਨੂੰ ਖੌਫਨਾਕ ਸਜ਼ਾ
                                                                
                                
                                                                    
                                    Next Postਪੰਜਾਬ : ਪਤਨੀ ਚੁੱਪ ਚੁਪੀਤੇ ਕਰ ਰਹੀ ਸੀ ਪਤੀ ਦਾ ਸੰਸਕਾਰ , ਸ਼ਮਸ਼ਾਨ ਘਾਟ ਚ ਪੁਲਿਸ ਨੇ ਸਸਕਾਰ ਰੋਕ ਕਬਜ਼ੇ ਚ ਲਈ ਲਾਸ਼
                                                                
                            
               
                            
                                                                            
                                                                                                                                            
                                    
                                    
                                    



