ਆਈ ਤਾਜਾ ਵੱਡੀ ਖਬਰ 

ਵਿਆਹ ਵਿੱਚ ਪਤੀ ਪਤਨੀ ਸਾਰੀ ਉਮਰ ਇੱਕ ਦੂਜੇ ਦਾ ਸਾਥ ਨਿਭਾਉਣ ਦਾ ਵਾਅਦਾ ਕਰਦੇ ਹਨ l ਬਹੁਤ ਸਾਰੇ ਲੋਕ ਵਿਆਹ ਦੀਆਂ ਰਸਮਾਂ ਦੌਰਾਨ ਕੀਤੇ ਹੋਏ ਵਾਅਦਿਆਂ ਨੂੰ ਭੁੱਲ ਜਾਂਦੇ ਹਨ ਤੇ ਇੱਕ ਦੂਸਰੇ ਤੋਂ ਵੱਖ ਹੋ ਜਾਂਦੇ ਹਨ l ਪਰ ਅੱਜ ਤੁਹਾਨੂੰ ਪਤੀ ਪਤਨੀ ਦੇ ਰਿਸ਼ਤੇ ਦੀ ਇੱਕ ਅਜਿਹੀ ਮਿਸਾਲ ਬਾਰੇ ਦੱਸਾਂਗੇ, ਜਿਸ ਨੇ ਸਭ ਨੂੰ ਹੀ ਹੈਰਾਨ ਕਰਕੇ ਰੱਖ ਦਿੱਤਾ l ਦਰਅਸਲ ਇੱਕ ਪਤਨੀ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦਾ ਪਤੀ ਉਸਦੇ ਜਾਣ ਦਾ ਦੁੱਖ ਨਹੀਂ ਸਹਾਰ ਸਕਿਆ l ਜਿਸ ਕਾਰਨ ਉਸਦੀ ਵੀ ਮੌਤ ਹੋ ਗਈ ਤੇ ਦੋਵਾਂ ਦੀਆਂ ਇਕੱਠੇ ਚੀਖਵਾਂ ਬਾਲੀਆਂ ਗਈਆਂ l ਮਾਮਲਾ ਉੱਤਰ ਪ੍ਰਦੇਸ਼ ਤੇ ਆਗਰਾ ਤੋਂ ਸਾਹਮਣੇ ਆਇਆ l

ਜਿੱਥੇ ਦਿਲ ਦਾ ਦੌਰਾ ਪੈਣ ਦੇ ਕਾਰਨ ਇੱਕ ਪਤਨੀ ਦੀ ਮੌਤ ਹੋ ਜਾਂਦੀ ਹੈ ਤੇ ਉਸਦੀ ਮੌਤ ਦਾ ਸਦਮਾ ਨਾ ਸਹਿੰਦਿਆਂ ਹੋਇਆ ਪਤੀ ਨੇ ਵੀ ਦਮ ਤੋੜ ਦਿੱਤਾ l ਦਰਅਸਲ ਪਤੀ ਪਤਨੀ ਦੇ ਰਿਸ਼ਤੇ ਦੀ ਇਸ ਅਨੋਖੀ ਮਿਸਾਲ ਠੀਕ ਹ ਬਾਰੇ ਪਤਾ ਚੱਲਿਆ ਹੈ ਕੀ ਪਤਨੀ ਦੀ ਮੌਤ ਤੋਂ ਪਤੀ ਕਾਸ਼ੀ ਰਾਮ ਇਨਾ ਜਿਆਦਾ ਦੁਖੀ ਸੀ ਕਿ 12 ਘੰਟੇ ਦੇ ਅੰਦਰ ਅੰਦਰ ਉਸਦੀ ਵੀ ਦਿਲ ਦਾ ਦੌਰਾ ਪਹਿਣ ਕਾਰਨ ਮੌਤ ਹੋ ਗਈ l ਜਿਸ ਤੋਂ ਬਾਅਦ ਦੋਵਾਂ ਦਾ ਇਕੱਠਿਆ ਅੰਤਿਮ ਸਸਕਾਰ ਕੀਤਾ ਗਿਆ। ਸੋ ਜਿੱਥੇ ਇੱਕ ਪਾਸੇ ਇਸ ਦੁਨੀਆਂ ਦੇ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਇੱਕ ਦੂਜੇ ਦੇ ਨਾਲ ਜਿਉਣ ਅਤੇ ਮਰਨ ਦੀਆਂ ਗੱਲਾਂ ਕਰਦੇ ਹਨ ਪਰ ਇਸ ਜੋੜੇ ਨੇ ਇਹਨਾਂ ਗੱਲਾਂ ਨੂੰ ਵੀ ਸੱਚ ਕਰਕੇ ਦਿਖਾ ਦਿੱਤਾ l

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕਮਲੇਸ਼ ਉਰਫ ਮਲੂਕੀ, ਉਮਰ 58 ਸਾਲ, ਦਾ ਵਿਆਹ 40 ਸਾਲ ਪਹਿਲਾਂ ਗੰਗਾਰਾਮ ਕਾ ਨਗਲਾ ਵਾਸੀ ਕਾਸ਼ੀਰਾਮ ਨਾਲ ਹੋਇਆ ਸੀ। ਵਿਆਹ ਤੋਂ 10 ਸਾਲ ਬਾਅਦ ਕਮਲੇਸ਼ ਆਪਣੇ ਪਤੀ ਕਾਸ਼ੀਰਾਮ ਦੇ ਨਾਲ ਆਪਣੀ ਮਾਂ ਦੇ ਘਰ ਅੰਬੇਡਕਰ ਨਗਰ ਰਹਿਣ ਲੱਗ ਪਈ ਸੀ।

ਮਲੇਸ਼ ਹਰ ਰੋਜ਼ ਦੀ ਤਰ੍ਹਾਂ ਬੀਤੇ ਸੋਮਵਾਰ ਸਵੇਰੇ ਘਰ ਦਾ ਕੰਮ ਕਰ ਰਹੀ ਸੀ ਕਿ ਅਚਾਨਕ ਉਸ ਦੀ ਛਤੀ ‘ਚ ਦਰਦ ਹੋਣ ਲੱਗੀ। ਕੁਝ ਹੀ ਦੇਰ ਵਿਚ ਕਮਲੇਸ਼ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪਤਨੀ ਦੀ ਮੌਤ ਤੋਂ ਬਾਅਦ ਪਤੀ ਵੀ ਸਦਮੇ ਵਿੱਚ ਚਲਾ ਗਿਆ ਤੇ ਉਸਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।


                                       
                            
                                                                   
                                    Previous Post5 ਸਾਲਾਂ ਮਗਰੋਂ ਮਾਂ ਦਾ joke ਸੁਣ ਨੀਂਦ ਚੋਂ ਜਾਗੀ ਔਰਤ , ਡਾਕਟਰ ਵੀ ਕਹਿੰਦੇ ਚਮਤਕਾਰ
                                                                
                                
                                                                    
                                    Next Postਲਾੜੀ ਦੇ ਪਿਤਾ ਨੇ ਕੀਤੀ ਅਨੋਖੀ ਪਹਿਲ , ਧੀ ਦੇ ਵਿਆਹ ਤੇ ਮਹਿਮਾਨਾਂ ਨੂੰ ਵੰਡੇ ਹੈਲਮੇਟ
                                                                
                            
               
                            
                                                                            
                                                                                                                                            
                                    
                                    
                                    



