ਆਈ ਤਾਜਾ ਵੱਡੀ ਖਬਰ 

ਅੱਜ 0ਬਹੁਤ ਸਾਰੇ ਗੈਰ ਸਮਾਜਕ ਅਨਸਰਾਂ ਵੱਲੋਂ ਲੁੱਟ-ਖੋਹ ਦੇ ਮਕਸਦ ਨਾਲ ਕਈ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿੱਥੇ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਜਾਂਦਾ ਹੈ। ਉਥੇ ਹੀ ਅਜਿਹੀਆਂ ਘਟਨਾਵਾਂ ਦੇ ਕਾਰਨ ਬਹੁਤ ਸਾਰੇ ਪਰਿਵਾਰਾਂ ਵਿਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਪਰ ਬਹੁਤ ਸਾਰੇ ਲੋਕਾਂ ਵੱਲੋਂ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਅਤੇ ਆਪਸੀ ਰੰਜਿਸ਼ ਦੇ ਕਾਰਨ ਹੀ ਅਜਿਹੀਆਂ ਦਰਦਨਾਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਨਾਲ ਉਹ ਸਾਰੇ ਪਰਵਾਰ ਡਰ ਦੇ ਸਾਏ ਹੇਠ ਆ ਜਾਂਦੇ ਹਨ। ਦਿਨ ਦਿਹਾੜੇ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ।

ਹੁਣ ਸੈਰ ਕਰਨਗੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਜਿੱਥੇ ਇਸਦਾ ਕਾਰਨ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਿੰਡ ਖੇੜੀ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਵਿਅਕਤੀ ਦਾ ਕਤਲ ਆਪਸੀ ਰੰਜਿਸ਼ ਦੇ ਕਾਰਨ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ ਅਤੇ ਉਨ੍ਹਾਂ ਦਾ ਵੱਡਾ ਭਰਾ ਜਸਵੀਰ ਸਿੰਘ ਇਕ ਰੰਜਿਸ਼ ਦੇ ਕਾਰਨ ਇਕ ਵਿਅਕਤੀ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਸਬੀਰ ਸਿੰਘ ਰਾਤ ਦੀ ਰੋਟੀ ਖਾ ਕੇ ਸੈਰ ਕਰ ਰਿਹਾ ਸੀ ਅਤੇ ਬਲਬੀਰ ਸਿੰਘ ਵੀ ਆਪਣੇ ਭਰਾ ਦੇ ਪਿੱਛੇ ਜਾ ਰਿਹਾ ਸੀ ਉਸ ਸਮੇਂ ਉਸ ਦੇ ਭਰਾ ਉਪਰ ਅਚਾਨਕ ਲਖਵਿੰਦਰ ਸਿੰਘ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਉਸ ਦੇ ਭਰਾ ਨੂੰ ਜਿੱਥੇ ਤੁਰੰਤ ਹੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਦੱਸਿਆ ਗਿਆ ਹੈ ਕਿ ਦੋਸ਼ੀਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਆਪਸੀ ਰੰਜਿਸ਼ ਦੇ ਚੱਲਦਿਆਂ ਹੋਇਆਂ ਦਿੱਤਾ ਗਿਆ ਹੈ। ਕਿਉਂਕਿ ਜ਼ਮੀਨ ਨੂੰ ਲੈ ਕੇ ਹੀ ਝਗੜਾ ਹੋਇਆ ਸੀ ਜਿੱਥੇ ਖੇਤ ਵਿੱਚ ਗੁਆਂਢੀ ਹੋਣ ਦੇ ਚਲਦਿਆਂ ਹੋਇਆਂ ਜ਼ਮੀਨ ਦੀ ਵੱਟ ਕਾਰਨ ਝਗੜਾ ਹੋ ਗਿਆ ਸੀ। ਉਥੇ ਹੀ ਪਰਿਵਾਰ ਵੱਲੋਂ ਦੋਸ਼ੀ ਲਖਵਿੰਦਰ ਸਿੰਘ ਦੇ ਭਰਾ ਤਰਨਜੀਤ ਸਿੰਘ ਨੂੰ ਵੀ ਇਸ ਵਿੱਚ ਦੋਸ਼ੀ ਮੰਨਿਆ ਜਾ ਰਿਹਾ ਹੈ ਜਿਸ ਵੱਲੋਂ ਫੋਨ ਕਰਕੇ ਪਤਾ ਕੀਤਾ ਗਿਆ ਸੀ, ਤੇ ਜਸਬੀਰ ਸਿੰਘ ਦੀ ਮੌਤ ਦਾ ਪਤਾ ਲੱਗਦੇ ਹੀ ਫੋਨ ਕੱਟ ਦਿੱਤਾ ਗਿਆ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


                                       
                            
                                                                   
                                    Previous Post2 ਟਰੱਕਾਂ ਚ ਭਿਆਨਕ ਟੱਕਰ ਹੋਣ ਕਾਰਨ ਵਾਪਰਿਆ ਦਰਦਨਾਕ ਹਾਦਸਾ, ਹੋਈ 7 ਲੋਕਾਂ ਦੀ ਮੌਤ
                                                                
                                
                                                                    
                                    Next Postਬੈਗ ਚ ਸੱਪ ਪਾ ਔਰਤ ਪਹੁੰਚੀ ਡਾਕਟਰਾਂ ਕੋਲ, ਕਿਹਾ ਮੈਨੂੰ ਇਸ ਸੱਪ ਨੇ ਡੰਗਿਆ ਇਲਾਜ ਕਰੋ
                                                                
                            
               
                            
                                                                            
                                                                                                                                            
                                    
                                    
                                    



