BREAKING NEWS
Search

50 ਸਾਲਾਂ ਅਧਿਆਪਕ ਨੂੰ ਹੋਇਆ 30 ਸਾਲ ਛੋਟੀ ਵਿਦਿਆਰਥਣ ਨਾਲ ਪਿਆਰ, ਕਰਵਾਇਆ ਵਿਆਹ-ਪ੍ਰੇਮ ਕਹਾਣੀ ਸੁਣ ਹਰੇਕ ਹੋ ਰਿਹਾ ਹੈਰਾਨ

ਆਈ ਤਾਜਾ ਵੱਡੀ ਖਬਰ 

ਅਕਸਰ ਹੀ ਅਸੀਂ ਸੁਣਦੇ ਹਾਂ ਕੇ ਜੋੜਿਆਂ ਨੂੰ ਉਪਰ ਵਾਲਾ ਬਣਾ ਕੇ ਭੇਜਦਾ ਹੈ। ਪ੍ਰਮਾਤਮਾ ਵੱਲੋਂ ਜਿਸ ਨਾਲ ਜਿਸ ਦਾ ਸੰਜੋਗ ਲਿਖਿਆ ਜਾਂਦਾ ਹੈ ਉਸਦੇ ਨਾਲ ਹੀ ਉਸ ਨੂੰ ਵਿਆਹ ਦੇ ਬੰਧਨ ਵਿੱਚ ਜੋੜ ਦਿੱਤਾ ਜਾਂਦਾ ਹੈ। ਅਕਸਰ ਹੀ ਅਸੀਂ ਬਹੁਤ ਸਾਰੇ ਗੀਤ ਵੀ ਸੁਣਦੇ ਹਾਂ ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ, ਅਜਿਹੀਆਂ ਬਹੁਤ ਸਾਰੀਆਂ ਕਹਾਵਤਾਂ ਸੁਣਨ ਵਿੱਚ ਜਿੱਥੇ ਅਜੀਬ ਲੱਗਦੀਆਂ ਹਨ ਉੱਥੇ ਹੀ ਅਜਿਹੇ ਮਾਮਲੇ ਸਾਹਮਣੇ ਵੀ ਆ ਜਾਂਦੇ ਹਨ। ਜਿੱਥੇ ਇਨਸਾਨ ਨੂੰ ਪਿਆਰ ਅਤੇ ਹੱਦਾਂ-ਸਰਹੱਦਾਂ ਨੂੰ ਪਾਰ ਕਰਦੇ ਹੋਏ ਵਿਆਹ ਬੰਧਨ ਵਿੱਚ ਬੱਝ ਜਾਂਦੇ ਹਨ। ਉੱਥੇ ਹੀ ਕਈ ਹੈਰਾਨੀਜਨਕ ਮਾਮਲੇ ਉਦੋਂ ਸਾਹਮਣੇ ਆਉਂਦੇ ਹਨ ਜਦੋਂ ਵਿਆਹੁਤਾ ਜੋੜੀ ਦੀ ਉਮਰ ਵਿਚ ਕਾਫ਼ੀ ਅੰਤਰ ਦਿਖਾਈ ਦਿੰਦਾ ਹੈ।

ਹੁਣ ਇੱਥੇ 50 ਸਾਲ ਦੇ ਅਧਿਆਪਕਾ ਨੂੰ ਤੀਹ ਸਾਲ ਛੋਟੀ ਵਿਦਿਆਰਥਣ ਨਾਲ ਪਿਆਰ ਹੋਇਆ ਹੈ ਜਿੱਥੇ ਅਧਿਆਪਕ ਵੱਲੋਂ ਪ੍ਰੇਮ ਵਿਆਹ ਕਰਵਾਇਆ ਗਿਆ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਮਸਤੀਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਅਧਿਆਪਕ ਵੱਲੋਂ ਆਪਣੇ ਕੋਚਿੰਗ ਲੈਣ ਆਉਣ ਵਾਲੀ ਵਿਦਿਆਰਥਣ ਨਾਲ ਵਿਆਹ ਕਰਵਾ ਲਿਆ ਗਿਆ ਹੈ। ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹਨ ਅਤੇ ਇਸ ਵਿਆਹ ਸਮਾਗਮ ਦੀਆਂ ਕੁਝ ਵੀਡੀਓ ਵੀ ਕਿਸੇ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਹਨ।

ਦੱਸ ਦੇਈਏ ਹੈ ਕਿ ਜਿਥੇ ਇਕ 50 ਸਾਲਾ ਅਧਿਆਪਕ ਸੰਗੀਤ ਕੁਮਾਰ ਨੇ ਆਪਣੀ ਇਕ ਵਿਦਿਆਰਥਣ ਸ਼ਵੇਤਾ ਨਾਲ ਵਿਆਹ ਕਰਾਇਆ ਹੈ ਜੋ ਕਿ ਆਪਣੇ ਅਧਿਆਪਕ ਕੋਲੋਂ ਅੰਗਰੇਜ਼ੀ ਸਿੱਖਣ ਲਈ ਆਉਂਦੀ ਸੀ। ਇਸ ਨੂੰ ਆਪਣੇ ਅਧਿਆਪਕ ਦੇ ਨਾਲ ਪਿਆਰ ਹੋ ਗਿਆ ਅਤੇ ਇਸ ਦਾ ਪਤਾ ਲੱਗਣ ਤੇ ਅਧਿਆਪਕ ਵੱਲੋਂ ਉਸ ਪਿਆਰ ਨੂੰ ਸਵਿਕਾਰ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਇਸ ਨੂੰ ਸਮਾਜਿਕ ਤੌਰ ਤੇ ਮਾਨਤਾ ਦਿੱਤੀ ਗਈ ਅਤੇ ਇਕ ਮੰਦਰ ਵਿਚ ਵਿਆਹ ਕਰਵਾਇਆ ਗਿਆ। ਰੀਤੀ ਰਿਵਾਜ਼ਾਂ ਨਾਲ ਕਰਵਾਏ ਗਏ ਇਸ ਵਿਆਹ ਤੋਂ ਬਾਅਦ ਕੋਰਟ ਮੈਰਿਜ ਵੀ ਕਰਵਾਈ ਗਈ ਹੈ।

ਦੋਨੋਂ ਹੀ ਜਿੱਥੇ ਇਕ ਇਲਾਕੇ ਵਿਚ ਰਹਿੰਦੇ ਹਨ ਉਥੇ ਹੀ ਦੋਨਾਂ ਦੇ ਘਰ ਦੀ ਦੂਰੀ ਵੀ 800 ਮੀਟਰ ਹੈ। ਦੋਨਾ ਦੇ ਵਿਆਹ ਦੀ ਵੀਡੀਓ ਜਿੱਥੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ। ਉਥੇ ਹੀ ਇਸ ਲਵ ਸਟੋਰੀ ਨੂੰ ਦੇਖ ਕੇ ਲੋਕਾਂ ਵਲੋਂ ਆਪਣੀ ਪ੍ਰਤੀਕ੍ਰਿਆ ਜਾਹਿਰ ਕੀਤੀ ਜਾ ਰਹੀ ਹੈ।