ਲੁਧਿਆਣਾ ਵਿੱਚ ਮੈਡੀਕਲ ਐਸੋਸੀਏਸ਼ਨ ਦੀ ਮੀਟਿੰਗ ਤੋਂ ਬਾਅਦ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਐਲਾਨ ਕੀਤਾ ਕਿ ਗਰਮੀ ਦੀਆਂ ਛੁੱਟੀਆਂ ਦੇ ਕਾਰਨ ਸ਼ਹਿਰ ਦੀਆਂ ਕਰੀਬ 3,800 ਮੈਡੀਕਲ ਦੁਕਾਨਾਂ 12 ਤੋਂ 15 ਜੂਨ ਤੱਕ ਬੰਦ ਰਹਿਣਗੀਆਂ।
ਐਸੋਸੀਏਸ਼ਨ ਨੇ ਲੋਕਾਂ ਨੂੰ, ਖਾਸ ਕਰਕੇ ਉਹ ਮਰੀਜ਼ ਜੋ ਨਿਯਮਤ ਦਵਾਈਆਂ ਲੈਂਦੇ ਹਨ, ਪਹਿਲਾਂ ਹੀ ਆਪਣੀਆਂ ਦਵਾਈਆਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ।
ਇਸਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਹਸਪਤਾਲਾਂ ਦੇ ਅੰਦਰ ਚੱਲ ਰਹੀਆਂ ਮੈਡੀਕਲ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਐਮਰਜੈਂਸੀ ਦੀ ਸਥਿਤੀ ਵਿੱਚ ਲੋਕ ਉੱਥੋਂ ਦਵਾਈਆਂ ਅਤੇ ਹੋਰ ਜ਼ਰੂਰੀ ਸਿਹਤ ਸਹੂਲਤਾਂ ਲੈ ਸਕਣਗੇ।
ਐਸੋਸੀਏਸ਼ਨ ਨੇ ਜਨਤਾ ਨੂੰ ਸਲਾਹ ਦਿੱਤੀ ਹੈ ਕਿ ਆਖਰੀ ਸਮੇਂ ਦੀ ਉਡੀਕ ਕਰਨ ਦੀ ਬਜਾਏ ਪਹਿਲਾਂ ਤੋਂ ਹੀ ਆਪਣੀ ਲੋੜ ਅਨੁਸਾਰ ਤਿਆਰੀ ਕਰ ਲੈਣ।




