ਅੱਜਕੱਲ ਸਾਡੀ ਜ਼ਿੰਦਗੀ ਦੇ ਵਿੱਚ ਮੋਬਾਇਲ ਫੋਨ ਨੇ ਇੱਕ ਵੱਖਰੀ ਥਾਂ ਬਣਾ ਲਈ ਹੈ , ਬਿਨਾਂ ਮੋਬਾਈਲ ਫੋਨ ਤੋਂ ਸਾਨੂੰ ਸਾਡੀ ਜ਼ਿੰਦਗੀ ਅਸੰਭਵ ਜਿਹੀ ਜਾਪਦੀ ਹੈ , ਕਿਉਂਕਿ ਅਸੀਂ ਮੋਬਾਈਲ ਫੋਨ ਤੇ ਪੂਰੀ ਤਰ੍ਹਾਂ ਨਿਰਭਰ ਹੋ ਚੁੱਕੇ ਹਾਂ। ਅਸੀਂ ਛੋਟੇ ਛੋਟੇ ਕੰਮਾਂ ਦੇ ਲਈ ਮੋਬਾਈਲ ਫੋਨ ਤੇ ਇੰਟਰਨੈਟ ਦੀ ਵਰਤੋਂ ਕਰਦੇ ਹਾਂ , ਜਿਸ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਬਹੁਤ ਜਿਆਦਾ ਆਸਾਨ ਕਰ ਲੈਦੇ ਹਾਂ । ਪਰ ਕਦੇ ਸੋਚਿਆ ਹੈ ਕਿ ਕੋਈ ਸ਼ਖਸ ਖਾਣ ਵਾਲੀਆਂ ਚੀਜ਼ਾਂ ਦੀ ਬਜਾਏ ਸਗੋਂ ਮੋਬਾਈਲ ਫੋਨ ਨੂੰ ਹੀ ਖਾ ਲਵੇ , ਜੇਕਰ ਨਹੀਂ ਤਾਂ , ਅਜਿਹਾ ਹੋ ਚੁੱਕਿਆ ਹੈ ਇੱਕ ਔਰਤ ਜਿਸ ਦੀ ਉਮਰ 35 ਸਾਲਾਂ ਦੱਸੀ ਜਾ ਰਹੀ ਹੈ । ਇਸ ਔਰਤ ਦੇ ਵੱਲੋਂ ਮੋਬਾਇਲ ਫੋਨ ਹੀ ਨਿਗਲ ਲਿਆ । ਜਿਸ ਦੇ ਚਲਦੇ ਉਸ ਦੀ ਮੌਤ ਹੋ ਗਈ। ਮਾਮਲਾ ਆਂਧਰਾ ਪ੍ਰਦੇਸ਼ ਤੋਂ ਸਾਹਮਣੇ ਆਇਆ । ਜਿੱਥੇ ਆਂਧਰਾ ਪ੍ਰਦੇਸ਼ ਦੇ ਰਾਜਾਮੁੰਦਰੀ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ , ਇੱਥੇ ਮਾਨਸਿਕ ਬੀਮਾਰੀ ਤੋਂ ਪੀੜਤ ਇੱਕ ਔਰਤ ਵਲੋਂ ਕੀਪੈਡ ਮੋਬਾਈਲ ਫੋਨ ਨਿਗਲ ਲਿਆ। 35 ਸਾਲਾ ਔਰਤ ਦੀ ਮੌਤ ਦਾ ਕਾਰਨ ਮੋਬਾਈਲ ਫੋਨ ਬਣ ਗਿਆ। ਦੂਜੇ ਪਾਸੇ ਡਾਕਟਰਾਂ ਨੇ ਸਰਜਰੀ ਰਾਹੀਂ ਫੋਨ ਬਾਹਰ ਕੱਢ ਦਿੱਤਾ । ਪਰ ਇਸ ਮੋਬਾਈਲ ਫੋਨ ਨੇ ਇੰਨੇ ਜ਼ਿਆਦਾ ਬੁਰੇ ਸਾਈਡ ਇਫੈਕਟਸ ਦਿਖਾਏ ਕਿ ਦਿਲ ਦੀ ਹਾਲਤ ਖ਼ਰਾਬ ਹੋਣ ਤੇ ਆਕਸੀਜਨ ਦੀ ਘਾਟ ਕਾਰਨ ਇਸ ਔਰਤ ਦੀ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਰਾਜਾਮੁੰਦਰੀ ਦੀ ਰਹਿਣ ਵਾਲੀ ਮ੍ਰਿਤਕ ਔਰਤ ਪੇਨੁਮੱਲਾ ਰਾਮਿਆ ਸਮ੍ਰਿਤੀ ਮਾਨਸਿਕ ਬੀਮਾਰੀਆਂ ਨਾਲ ਸਬੰਧਿਤ ਸਮੱਸਿਆਵਾਂ ਤੋਂ ਪੀੜਤ ਸੀ। ਇਸ ਦੌਰਾਨ ਉਸ ਨੇ ਇੱਕ ਕੀਪੈਡ ਮੋਬਾਈਲ ਫੋਨ ਨਿਗਲ ਲਿਆ, ਇਹੀ ਮੋਬਾਈਲ ਫੋਨ ਉਸ ਦੀ ਮੌਤ ਦਾ ਕਾਰਨ ਬਣ ਗਿਆ । ਇਸ ਘਟਨਾ ਦਾ ਪਤਾ ਉਦੋਂ ਲੱਗਾ, ਜਦੋਂ ਉਸਦੇ ਰਿਸ਼ਤੇਦਾਰ ਨੇ ਉਸਦਾ ਫ਼ੋਨ ਲੱਭਣਾ ਸ਼ੁਰੂ ਕੀਤਾ। ਜਦੋਂ ਰਿਸ਼ਤੇਦਾਰ ਨੇ ਸਮ੍ਰਿਤੀ ਤੋਂ ਆਪਣੇ ਫ਼ੋਨ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸਨੇ ਫ਼ੋਨ ਨਿਗਲ ਲਿਆ । ਜਿਸ ਤੋਂ ਤੁਰੰਤ ਬਾਅਦ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਸ ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ , ਕਿ ਜਿੱਥੇ ਉਸਦਾ ਇਲਾਜ ਚਲਦਾ ਪਿਆ ਸੀ । ਇਲਾਜ ਦੌਰਾਨ ਹੀ ਉਸਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ ।

Previous Postਵੱਡੀ ਕਾਰਵਾਈ : 81 ਸਕੂਲਾਂ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਹੋਏ ਜਾਰੀ
Next Postਸਾਵਧਾਨ : ਹੁਣੇ ਹੁਣੇ ਪੰਜਾਬ ਚ ਇਥੇ ਕੱਲ੍ਹ ਲਈ ਬੰਦ ਦੀ ਆਈ ਕਾਲ , ਸੋਚ ਸਮਝ ਕੇ ਨਿਕਲੋ ਬਾਹਰ

