BREAKING NEWS
Search

19 ਸਾਲਾਂ ਨੌਜਵਾਨ ਨੇ ਦੁਨੀਆ ਤੋਂ ਜਾਂਦੇ ਜਾਂਦੇ ਚਾਰ ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ

ਆਈ ਤਾਜਾ ਵੱਡੀ ਖਬਰ ;

ਜਿਉਂਦੇ ਜੀ ਤਾਂ ਬਹੁਤ ਲੋਕ ਆਪਣੀ ਜ਼ਿੰਦਗੀ ਵਿੱਚ ਚੰਗੇ ਕੰਮ ਕਰਦੇ ਹਨ , ਪਰ ਅਸਲ ਵਿੱਚ ਹੀਰੋ ਤਾਂ ਉਹ ਲੋਕ ਹੁੰਦੇ ਹਨ , ਜਿਹੜੇ ਮਰਨ ਤੋਂ ਬਾਅਦ ਵੀ ਆਪਣੇ ਵਲੋਂ ਕੀਤੇ ਚੰਗੇ ਕਾਰਜ ਨਾਲ ਲੋਕਾਂ ਦਾ ਭੱਲਾ ਕਰਦੇ ਹੋਣ l ਇੱਕ ਅਜਿਹੇ ਹੀ ਹੀਰੋ ਨਾਲ ਸਬੰਧਿਤ ਖਬਰ ਤੁਹਾਨੂੰ ਦੱਸਾਂਗੇ ਕਿ ਇੱਕ 19 ਸਾਲਾਂ ਨੌਜਵਾਨ ਨੇ ਦੁਨੀਆ ਤੋਂ ਜਾਂਦੇ ਜਾਂਦੇ ਚਾਰ ਲੋਕਾਂ ਨੂੰ ਆਪਣੇ ਇੱਕ ਕੰਮ ਨਾਲ ਨਵੀਂ ਜ਼ਿੰਦਗੀ ਪ੍ਰਦਾਨ ਕੀਤੀ l ਮਾਮਲਾ ਸਿਰਮੌਰ ਤੋਂ ਸਾਹਮਣੇ ਆਇਆ ਜਿਥੇ ਹਿਮਾਚਲ ਪ੍ਰਦੇਸ਼ ‘ਚ ਹੋਏ ਇਕ ਭਿਆਨਕ ਸੜਕ ਹਾਦਸੇ ‘ਚ ਆਪਣੀ ਜਾਨ ਗੁਆਉਣ ਵਾਲੇ 19 ਸਾਲਾਂ ਨੌਜਵਾਨ ਨੇ ਮਰਨ ਤੋਂ ਬਾਅਦ ਵੀ ਚਾਰ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹ।

ਦਰਅਸਲ ਹਰਸ਼ ਪੰਵਾਰ ਨਾਲ 8 ਮਾਰਚ ਨੂੰ ਹਰਸ਼ ਇੱਕ ਦਰਦਨਾਕ ਸੜਕੀ ਹਾਦਸਾ ਵਾਪਰ ਗਿਆ ਸੀ, ਜਿਸ ਕਾਰਨ ਹਰਸ਼ ਦੇ ਸਿਰ ‘ਤੇ ਡੂੰਘੀਆਂ ਸੱਟਾਂ ਲੱਗੀਆਂ ਸਨ। ਇਲਾਜ ਲਈ ਉਸਨੂੰ ਮੌਕੇ ਤੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ।ਜਿਥੇ ਡਾਕਟਰਾਂ ਨੇ ਉਸਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਡਾਕਟਰ ਹਰਸ਼ ਨੂੰ ਬਚਾ ਨਹੀਂ ਸਕੇ ।

ਉਥੇ ਹੀ ਇਸ ਘਟਨਾ ਤੋਂ ਬਾਅਦ ਪੀ.ਜੀ.ਆਈ. ਦੇ ਟਰਾਂਸਪਲਾਂਟ ਕੋਆਰਡੀਨੇਟਰ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਕੋਲ ਅੰਗ ਦਾਨ ਦੀ ਬੇਨਤੀ ਕਰਨ ਲਈ ਸੰਪਰਕ ਕੀਤਾ, ਜਿਸ ਲਈ ਉਹ ਸਹਿਮਤ ਹੋ ਗਏ। ਜਿਸ ਤੋਂ ਬਾਅਦ ਹਰਸ਼ ਦੇ ਪਰਿਵਾਰ ਨੇ ਉਸਦੇ ਗੁਰਦੇ ਅਤੇ ਕੋਰਨੀਆ ਦਾਨ ਕੀਤੇ, ਜਿਸ ਨਾਲ ਦੋ ਗੁਰਦੇ ਫੇਲ੍ਹ ਹੋਣ ਵਾਲੇ ਮਰੀਜ਼ਾਂ ਅਤੇ ਦੋ ਕੋਰਨੀਅਲ ਨੇਤਰਹੀਣ ਮਰੀਜ਼ਾਂ ਦੀ ਮਦਦ ਕੀਤੀ ਗਈ।

ਜਿਸ ਨਾਲ ਓਹਨਾ ਨੂੰ ਇੱਕ ਨਵੀਂ ਜ਼ਿੰਦਗੀ ਮਿਲੀ , ਤੇ ਉਹਨਾਂ ਵਲੋਂ ਲੱਖਾਂ ਹੀ ਦੁਆਵਾਂ ਦਿੱਤੀਆਂ ਜਾ ਰਹੀਆਂ ਹਨ l ਓਥੇ ਹੀ ਹਰਸ਼ ਦੇ ਪਿਤਾ ਨੇ ਕਿਹਾ ਕਿ ਅਸੀਂ ਅੰਗ ਦਾਨ ਲਈ ਤਿਆਰ ਹਾਂ ਕਿਹਾ ਕਿਉਂਕਿ ਅਸੀਂ ਜਾਣਦੇ ਸੀ ਕਿ ਇਸ ਨਾਲ ਕਿਸੇ ਹੋਰ ਦੀ ਮਦਦ ਹੋ ਸਕਦੀ ਹੈ , ਜਿਸ ਨਾਲ ਹੁਣ ਚਾਰ ਲੋਕਾਂ ਨੂੰ ਨਵਾਂ ਜੀਵਨ ਮਿਲਿਆ ਹੈ l