ਪੰਜਾਬ ਦੇ ਇਸ ਜ਼ਿਲ੍ਹੇ ‘ਚ 4 ਦਿਨਾਂ ਲਈ ਕੱਪੜੇ ਦੀਆਂ ਮਾਰਕੀਟਾਂ ਬੰਦ

ਅੰਮ੍ਰਿਤਸਰ ਪੀਸ ਗੁਡਜ਼ ਐਸੋਸੀਏਸ਼ਨ ਦੇ ਦਫ਼ਤਰ ਵਿੱਚ ਸਾਰੇ ਹੋਲਸੇਲ ਕੱਪੜਾ ਵਪਾਰੀਆਂ ਦੀਆਂ ਐਸੋਸੀਏਸ਼ਨਾਂ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸਦੀ ਅਗਵਾਈ ਪ੍ਰਧਾਨ ਓ.ਪੀ. ਬੁਲਾਣੀ ਨੇ ਕੀਤੀ। ਇਸ ਮੀਟਿੰਗ ਦੌਰਾਨ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਸ ਵਾਰ ਗਰਮੀ ਦੀਆਂ ਛੁੱਟੀਆਂ 6 ਤੋਂ 9 ਜੁਲਾਈ ਤੱਕ ਮਨਾਈਆਂ ਜਾਣਗੀਆਂ, ਜਿਸ ਕਰਕੇ ਇਨ੍ਹਾਂ ਚਾਰ ਦਿਨਾਂ ਵਿੱਚ ਸਾਰੀਆਂ ਕੱਪੜਿਆਂ ਦੀਆਂ ਮਾਰਕੀਟਾਂ ਬੰਦ ਰਹਿਣਗੀਆਂ।

ਮੀਟਿੰਗ ਵਿੱਚ ਪ੍ਰਤਾਪ ਬਾਜ਼ਾਰ ਦੇ ਪ੍ਰਧਾਨ ਜਗਦੀਸ਼ ਮਲਹੋਤਰਾ, ਟਾਹਲੀ ਸਾਹਿਬ ਐਸੋਸੀਏਸ਼ਨ ਦੇ ਪ੍ਰਧਾਨ ਅਜੀਤ ਸਿੰਘ ਭਾਟੀਆ, ਰਾਜੂ ਜੀ, ਰਾਜਾ ਮਾਰਕੀਟ ਦੇ ਪ੍ਰਧਾਨ ਭਾਟੀਆ ਜੀ, ਗੁਰੂ ਬਾਜ਼ਾਰ ਦੇ ਪ੍ਰਧਾਨ ਵਿੱਕੀ, ਸ਼ਾਸਤਰੀ ਮਾਰਕੀਟ ਦੇ ਜਨਰਲ ਸਕੱਤਰ ਰਾਜਕੁਮਾਰ ਮਹਾਜਨ, ਗੋਇਨਕਾ ਮਾਰਕੀਟ ਦੇ ਪ੍ਰਧਾਨ ਰਾਜੀਵ ਸ਼ਿੰਗਾਰੀ, ਪੁਰਾਣੀ ਮਾਰਕੀਟ ਤੋਂ ਸਾਗਰ ਸੇਠ, ਕੈਸ਼ ਧਾਰਾ ਬਾਜ਼ਾਰ ਦੇ ਪ੍ਰਧਾਨ ਵਿਨੋਦ ਸ਼ਿੰਗਾਰੀ ਅਤੇ ਅੰਮ੍ਰਿਤਸਰ ਪੀਸ ਗੁਡਜ਼ ਦੇ ਵਾਈਸ ਪ੍ਰਧਾਨ ਆਸ਼ੂ ਬਤਰਾ ਅਤੇ ਜੁਆਇੰਟ ਸਕੱਤਰ ਮਨੀਸ਼ ਵਾਹੀ ਸਮੇਤ ਕਈ ਹੋਰ ਮੈਂਬਰ ਵੀ ਹਾਜ਼ਰ ਰਹੇ।