16 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਘਰ ਚ 10 ਦਿਨਾਂ ਲਈ ਇਕੱਲੀ ਛੱਡ ਗਈ ਮਾਂ , ਕੋਰਟ ਨੇ ਸੁਣਾਈ ਉਮਰ ਕੈਦ

598

ਆਈ ਤਾਜਾ ਵੱਡੀ ਖਬਰ 

ਇੱਕ ਮਾਂ ਜਿਸ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ। ਇਸ ਪਿੱਛੇ ਦਾ ਕਾਰਨ ਇਹ ਹੈ ਕਿ ਇੱਕ ਮਾਂ ਆਪਣੇ ਬੱਚੇ ਖਾਤਰ ਦੁਨੀਆਂ ਭਰ ਦੀਆਂ ਸਾਰੀਆਂ ਮੁਸੀਬਤਾਂ ਆਪਣੇ ਉੱਪਰ ਲੈ ਲੈਂਦੀ ਹੈ। ਮਾਂ ਜੋ ਆਪਣੇ ਬੱਚਿਆਂ ਤੇ ਜਾਨ ਵਾਰ ਦਿੰਦੀ ਹੈ ਤੇ ਬੱਚਿਆਂ ਨੂੰ ਆਪਣੇ ਤੋਂ ਇੱਕ ਪਲ ਵੀ ਦੂਰ ਨਹੀਂ ਕਰਦੀ l ਪਰ ਅੱਜ ਤੁਹਾਨੂੰ ਇੱਕ ਅਜਿਹੀ ਕਲਯੁਗੀ ਮਾਂ ਬਾਰੇ ਦੱਸਾਂਗੇ ਜੋ 16 ਮਹੀਨੇ ਦੀ ਮਾਸੂਮ ਬੱਚੀ ਨੂੰ ਘਰ ਵਿੱਚ ਇਕੱਲਿਆਂ ਹੀ ਛੱਡ ਗਈ l ਜਿਸ ਤੋਂ ਬਾਅਦ ਕੋਰਟ ਵੱਲੋਂ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ ਮਾਂ ਦੀ ਮਮਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਵਾਪਰੀ l

ਦਰਅਸਲ ਅਮਰੀਕਾ ਦੀ ਰਹਿਣ ਵਾਲੀ ਇਕ ਮਹਿਲਾ ਆਪਣੇ ਬੁਆਏਫ੍ਰੈਂਡ ਨਾਲ ਛੁੱਟੀਆਂ ਮਨਾਉਣ ਚਲੀ ਜਾਂਦੀ ਹੈl ਪਰ ਇਸ ਦਰਮਿਆਨ ਉਹ ਇਹ ਭੁੱਲ ਜਾਂਦੀ ਹੈ ਕਿ ਉਸਦੀ 16 ਮਹੀਨੇ ਦੀ ਇੱਕ ਬੱਚੀ ਵੀ ਹੈ ਤੇ ਉਹ ਆਪਣੇ ਪਿੱਛੇ ਘਰ ਵਿਚ 16 ਮਹੀਨੇ ਦੀ ਬੱਚੀ ਨੂੰ 10 ਦਿਨ ਲਈ ਇਕੱਲੀ ਛੱਡ ਜਾਂਦੀ ਹੈ, ਜੋ ਕਿ ਭੁੱਖੀ-ਪਿਆਸੀ ਤੜਫਦੀ ਰਹਿੰਦੀ ਹੈ। ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ l ਇਹ ਮਾਮਲਾ ਫਿਰ ਕੋਰਟ ਵਿੱਚ ਬਹੁਤ ਜਾਂਦਾ ਹੈ ਤੇ ਹੁਣ 32 ਸਾਲਾ ਇਕ ਮਹਿਲਾ ਨੂੰ ਕੋਰਟ ਵੱਲੋਂ ਸਜ਼ਾ ਸੁਣਾਈ ਗਈ। ਇਸ ਮਹਿਲਾ ਨੇ ਕੋਰਟ ਵਿਚ ਦਲੀਲ ਦਿੱਤੀ ਕਿ ਮੈਂ ਖੁਦ ਨੂੰ ਵੇਕੇਸ਼ਨਸ ਦੇਣਾ ਚਾਹੁੰਦੀ ਸੀ, ਇਸ ਲਈ ਮੈਂ ਛੁੱਟੀਆਂ ‘ਤੇ ਚਲੀ ਗਈ।

ਜਿਸ ਦੌਰਾਨ ਉਹ ਆਪਣੀ ਛੇ ਮਹੀਨਿਆਂ ਦੀ ਬੱਚੀ ਨੂੰ ਇਕਲਿਆ ਘਰ ਦੇ ਵਿੱਚ ਹੀ ਛੱਡ ਕੇ ਚਲੀ ਗਈ। ਇਸ ਮਹਿਲਾ ਦੀਆਂ ਦਲੀਲਾਂ ਸੁਣ ਕੇ ਕੋਰਟ ਨੇ ਵੀ ਲਾਹਨਤਾਂ ਪਾਈਆਂ ਤੇ 32 ਸਾਲ ਕ੍ਰਿਸਟੇਲ ਕਾਡੇਲਾਰੀਆ ਨੇ ਕੋਰਟ ਵਿਚ ਦੱਸਿਆ ਕਿ ਉਸ ਦੀ ਮੌਤ ਦੀ ਬੁਹਤ ਦੁਖਦਾਈ ਘਟਨਾ ਹੈ।

ਇਸ ਦੇ ਜਵਾਬ ਵਿੱਚ ਉਸ ਔਰਤ ਵੱਲੋਂ ਆਖਿਆ ਗਿਆ ਕਿ ਉਹ ਕਾਫੀ ਡਿਪ੍ਰੈਸ਼ਨ ਵਿਚ ਸੀ, ਜਿਸ ਕਾਰਨ ਉਹ ਛੁੱਟੀਆਂ ‘ਤੇ ਚਲੀ ਗਈ। ਘਰ ਦੇ ਕਮਰੇ ਵਿਚ ਬੰਦ 16 ਮਹੀਨੇ ਦੀ ਬੱਚੀ ਮਾਂ-ਮਾਂ ਕਰਦੀ ਹੋਈ, ਇਕ ਕਮਰੇ ਤੋਂ ਦੂਜੇ ਕਮਰੇ ਵਿਚ ਜਾਂਦੀ ਤੇ ਫਿਰ ਉਸ ਨੇ ਦਮ ਤੋੜ ਦਿੱਤਾ। ਇਸ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸੋ ਫਿਲਹਾਲ ਹੁਣ ਕੋਰਟ ਵੱਲੋਂ ਇਸ ਔਰਤ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ, ਤੇ ਹਰ ਕੋਈ ਇਸ ਮਾਂ ਦੇ ਉੱਪਰ ਲਾਹਨਤਾਂ ਪਾਉਂਦਾ ਪਿਆ ਹੈ।