ਨੌਜਵਾਨ ਪਤਨੀ ਨੂੰ ਡਿਲਵਰੀ ਲਈ ਵਿਦੇਸ਼ ਤੋਂ ਲੈਕੇ ਆਇਆ ਪੰਜਾਬ , ਬੱਚੀ ਦੀ ਹੋਈ ਮੌਤ ਪਿਤਾ ਨੇ ਲਾਏ ਹਸਪਤਾਲ ਤੇ ਗੰਭੀਰ ਇਲਜ਼ਾਮ

366

ਆਈ ਤਾਜਾ ਵੱਡੀ ਖਬਰ 

ਵਿਦੇਸ਼ਾਂ ਵਿੱਚ ਚੰਗੀਆਂ ਸਿਹਤ ਸਹੂਲਤਾਂ ਹੋਣ ਦੇ ਕਾਰਨ ਵੱਡੀ ਗਿਣਤੀ ਦੇ ਵਿੱਚ ਲੋਕ ਵਿਦੇਸ਼ਾਂ ਵਿੱਚ ਜਾ ਕੇ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਵਾਉਂਦੇ ਹਨ l ਦੂਜੇ ਪਾਸੇ ਭਾਰਤ ਦੇਸ਼ ਵਿੱਚ ਸਿਹਤ ਸਹੂਲਤਾਂ ਨੂੰ ਲੈ ਕੇ ਅਕਸਰ ਹੀ ਕਈ ਪ੍ਰਕਾਰ ਦੇ ਸਵਾਲ ਖੜੇ ਹੁੰਦੇ ਹਨl ਪਰ ਅੱਜ ਤੁਹਾਨੂੰ ਇੱਕ ਅਜਿਹੀ ਜੋੜੇ ਬਾਰੇ ਦੱਸਾਂਗੇ ਜੋ ਖਾਸ ਤੌਰ ਡਿਲੀਵਰੀ ਵਾਸਤੇ ਵਿਦੇਸ਼ ਤੋਂ ਪੰਜਾਬ ਆਇਆ l ਵਿਦੇਸ਼ੋ ਆਏ ਜੋੜੇ ਨੇ ਪੰਜਾਬ ਦੇ ਵਿੱਚ ਆ ਕੇ ਇੱਕ ਬੱਚੀ ਨੂੰ ਜਨਮ ਦਿੱਤਾ ਤੇ ਫਿਰ ਉਸ ਬੱਚੀ ਦੀ ਮੌਤ ਹੋ ਗਈ l ਜਿਸ ਤੋਂ ਬਾਅਦ ਹੁਣ ਮਾਪਿਆਂ ਦੇ ਵੱਲੋਂ ਵੱਡੇ ਦੋਸ਼ ਹਸਪਤਾਲ ਉੱਪਰ ਲਗਾਏ ਜਾ ਰਹੇ ਹਨ। ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ l

ਜਿਥੇ ਵਿਦੇਸ਼ ਤੋਂ ਆਏ ਸ਼ਖਸ ਨੇ ਹਸਪਤਾਲ ਵਾਲਿਆਂ ‘ਤੇ ਬੱਚੀ ਦੀ ਮੌਤ ਲਈ ਜ਼ਿੰਮੇਵਾਰ ਹੋਣ ਦੇ ਇਲਜ਼ਾਮ ਲਗਾਏ ਹਨ, ਉਹਨਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਹਸਪਤਾਲ ਪ੍ਰਸ਼ਾਸਨ ਦੀ ਗਲਤੀ ਦੇ ਕਾਰਨ ਉਨਾਂ ਦੀ ਬੱਚੀ ਦੀ ਮੌਤ ਹੋ ਚੁੱਕੀ ਹੈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਉਹ ਪੁਰਤਗਾਲ ਤੋਂ ਆਪਣੀ ਪਤਨੀ ਦੀ ਡਲਿਵਰੀ ਕਰਵਾਉਣ ਲਈ ਪੰਜਾਬ ਆਏ ਸੀ, ਉਹਨਾਂ ਨੂੰ ਉਮੀਦ ਸੀ ਕਿ ਪੰਜਾਬ ਦੇ ਵਿੱਚ ਉਨਾਂ ਦੀ ਪਤਨੀ ਤੇ ਬੱਚੇ ਦੀ ਚੰਗੇ ਤਰੀਕੇ ਦੇ ਨਾਲ ਦੇਖਭਾਲ ਹੋ ਸਕਦੀ ਹੈ ਤੇ ਨਿੱਜੀ ਨਰਸਿੰਗ ਹੋਮ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਜਦੋਂ ਉਨ੍ਹਾਂ ਦੀ ਪਤਨੀ ਦੀ ਡਲਿਵਰੀ ਹੁੰਦੀ ਹੈ ਤਾਂ ਬੱਚੇ ਦੇ ਅੰਦਰ ਪਾਣੀ ਭਰ ਜਾਂਦਾ ਹੈ।

ਹਸਪਤਾਲ ਵਾਲਿਆਂ ਵੱਲੋਂ ਉਨ੍ਹਾਂ ਨੂੰ ਅੱਗੇ ਰੈਫਰ ਕਰ ਦਿੱਤਾ ਜਾਂਦਾ ਹੈ l ਜਿਸ ਤੋਂ ਬਾਅਦ 2 ਤੋਂ 3 ਮਹੀਨਿਆਂ ਬਾਅਦ ਬ੍ਰੇਨ ਹੈਮਰੇਜ ਕਾਰਨ ਧੀ ਦੀ ਮੌਤ ਹੋ ਜਾਂਦੀ ਹੈ।ਮ੍ਰਿਤਕ ਦੀ ਪਛਾਣ ਜਸਕੀਰਤ ਵਜੋਂ ਹੋਈ ਹੈ। ਬੱਚੀ ਦੀ ਮੌਤ ਤੋਂ ਬਾਅਦ ਹੁਣ ਪਿਓ ਨੇ ਇਲਜ਼ਾਮ ਲਗਾਏ ਹਨ ਕਿ ਹਸਪਤਾਲ ਦੀ ਅਣਗਹਿਲੀ ਕਾਰਨ ਬੱਚੇ ਦੇ ਅੰਦਰ ਪਾਣੀ ਭਰਿਆ ਸੀ ਤੇ ਉਸ ਤੋਂ ਬਾਅਦ ਬੱਚੀ ਦੀ ਤਬੀਅਤ ਠੀਕ ਨਹੀਂ ਹੋਈ।

ਦੂਜੇ ਪਾਸੇ ਜਦੋਂ ਨਰਸਿੰਗ ਹੋਮ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਸਮੇਂ ਮਾਂ ਤੇ ਬੱਚੀ ਤੰਦਰੁਸਤ ਸੀ ਤੇ ਹੁਣ 3 ਮਹੀਨੇ ਮਗਰੋਂ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਬਿਲਕੁਲ ਬੇਬੁਨਿਆਦ ਹਨ। ਸੋ ਪੀੜਿਤ ਪਰਿਵਾਰ ਦੇ ਵੱਲੋਂ ਲਗਾਤਾਰ ਹਸਪਤਾਲ ਪ੍ਰਸ਼ਾਸਨ ਦੇ ਉੱਪਰ ਵੱਡੇ ਦੋਸ਼ ਲਗਾਏ ਜਾ ਰਹੇ ਨੇ ਪਰ ਉੱਥੇ ਹੀ ਹਸਪਤਾਲ ਪ੍ਰਸ਼ਾਸਨ ਇਹਨਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਾ ਪਿਆ ਹੈ।