BREAKING NEWS
Search

14 ਸਾਲਾਂ ਕੁੜੀ ਨੇ ਆਪਣੀ ਹੀ ਦੂਜੀ ਕਲਾਸ ਚ ਪੜਦੀ ਭੈਣ ਨੂੰ ਮਾਰਿਆ, ਬਾਥਰੂਮ ਚੋਂ ਬਰਾਮਦ ਹੋਈ ਲਾਸ਼

ਆਈ ਤਾਜਾ ਵੱਡੀ ਖਬਰ 

ਅੱਜ ਦੇ ਦੌਰ ਵਿੱਚ ਛੋਟੇ ਹੁੰਦੇ ਜਾ ਰਹੇ ਪਰਿਵਾਰਾਂ ਦੇ ਵਿੱਚ ਬਹੁਤ ਸਾਰੇ ਬੱਚੇ ਆਪਸੀ ਰਿਸ਼ਤਿਆਂ ਤੋਂ ਵੀ ਟੁੱਟਦੇ ਜਾ ਰਹੇ ਹਨ ਜਿੱਥੇ ਅਜਿਹੀਆ ਸਥਿਤੀਆ ਦੇ ਵਿੱਚ ਬੱਚਿਆਂ ਨੂੰ ਇਕੱਲੇ ਰਹਿਣ ਦੀ ਆਦਤ ਬਣ ਜਾਂਦੀ ਹੈ। ਜਿੱਥੇ ਬੱਚੇ ਇੱਕਠੇ ਪਰਿਵਾਰਾ ਵਿਚ ਰਹਿਣਾ ਪਸੰਦ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਆਪਣੇ ਭੈਣ ਭਰਾ ਦੇ ਵਿਵਹਾਰ ਨੂੰ ਲੈ ਕੇ ਵੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਬੱਚਿਆਂ ਵੱਲੋਂ ਜਿੱਥੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾਂਦਾ ਹੈ ਅਤੇ ਵੱਖ ਵੱਖ ਖਬਰਾਂ ਨੂੰ ਦੇਖ ਕੇ ਉਨ੍ਹਾਂ ਦੇ ਮਨ ਵਿਚ ਵੀ ਅਜਿਹੀਆਂ ਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ।

ਜਿਸ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਬੱਚਿਆਂ ਵੱਲੋਂ ਕਈ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਜਿਸ ਬਾਰੇ ਕਿਸੇ ਵੀ ਪਰਿਵਾਰਕ ਮੈਂਬਰ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਹੁਣ ਏਥੇ 14 ਸਾਲਾਂ ਦੀ ਕੁੜੀ ਵੱਲੋਂ ਆਪਣੀ ਦੂਜੀ ਕਲਾਸ ਵਿੱਚ ਪੜਦੀ ਭੈਣ ਨੂੰ ਮਾਰਿਆ ਗਿਆ ਹੈ ਜਿਸ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ ਜਿੱਥੇ ਜਾਲਨਾ ਦੇ ਚੌਧਰੀ ਨਗਰ ਵਿੱਚ ਵਾਪਰੀ ਇਸ ਘਟਨਾ ਕਾਰਨ ਹਰ ਕੋਈ ਹੈਰਾਨ ਹੈ ਅਤੇ ਗਮ ਦਾ ਮਾਹੌਲ ਪੈਦਾ ਹੋ ਗਿਆ ਹੈ।

ਜਿੱਥੇ ਇਕ 14 ਸਾਲਾਂ ਦੀ ਲੜਕੀ ਵੱਲੋਂ ਇਸ ਲਈ ਆਪਣੇ ਚਾਚੇ ਦੀ ਬੇਟੀ ਦਾ ਕਤਲ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਉਸ ਨੂੰ ਪਸੰਦ ਨਹੀਂ ਕਰਦੀ ਸੀ ਅਤੇ ਅਕਸਰ ਹੀ ਉਨ੍ਹਾਂ ਵਿਚਕਾਰ ਝਗੜਾ ਹੁੰਦਾ ਰਹਿੰਦਾ ਸੀ। ਜਿਸ ਦੇ ਚੱਲਦਿਆਂ ਹੋਇਆਂ 14 ਦੀ ਲੜਕੀ ਵੱਲੋਂ ਦੂਜੀ ਕਲਾਸ ਵਿੱਚ ਪੜਦੀ ਈਸ਼ਵਰੀ ਦੀ ਬਲੇਡ ਨਾਲ ਹੱਤਿਆ ਕੀਤੀ ਗਈ ਹੈ ਜਿਸ ਵੱਲੋਂ ਬਾਥਰੂਮ ਵਿੱਚ ਉਸ ਨੂੰ ਬੰਦ ਕਰਕੇ ਉਸਦੇ ਹੱਥ, ਗਰਦਨ ਤੇ ਤੇਜ਼ ਹਥਿਆਰ ਨਾਲ ਵਾਰ ਕੀਤੇ ਜਾਣ ਦੇ ਨਿਸ਼ਾਨ ਸਨ ਅਤੇ ਉਸ ਵੱਲੋਂ ਬਾਥਰੂਮ ਵਿਚ ਖੂਨ ਨੂੰ ਪਾਣੀ ਦੇ ਨਾਲ ਸਾਫ ਕਰ ਦਿੱਤਾ ਗਿਆ।

ਜਿੱਥੇ ਲੜਕੀ ਬਾਥਰੂਮ ਵਿਚੋਂ ਬਰਾਮਦ ਕੀਤੀ ਗਈ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਜਿਸ ਦੇ ਸਰੀਰ ਉਪਰ ਵਾਰ ਕੀਤੇ ਜਾਣ ਦੇ ਨਿਸ਼ਾਨ ਵੀ ਮੌਜੂਦ ਸਨ। ਆਪਸੀ ਝਗੜੇ ਦੇ ਚਲਦਿਆਂ ਹੋਇਆਂ ਲੜਕੀ ਵੱਲੋਂ ਆਪਣੇ ਚਚੇਰੀ ਭੈਣ ਨੂੰ ਅਜਿਹੀ ਖੌਫਨਾਕ ਮੌਤ ਦਿੱਤੀ ਗਈ ਹੈ। ਪੰਜ ਸਾਲਾਂ ਦੀ ਬੱਚੀ ਜਿੱਥੇ ਆਪਣੇ ਚਾਚੇ ਦੇ ਘਰ ਰਹਿੰਦੀ ਸੀ ਅਤੇ ਉਸ ਦੇ ਪਿਤਾ ਹੋਰ ਪਿੰਡ ਵਿੱਚ ਰਹਿੰਦੇ ਸਨ। ਜਿੱਥੇ ਇਹ ਬੱਚੀ ਇੰਗਲਿਸ਼ ਸਕੂਲ ਵਿਚ ਪੜ੍ਹ ਰਹੀ ਸੀ।