BREAKING NEWS
Search

ਹੁਣੇ ਹੁਣੇ ਪੰਜਾਬ ਚ ਇਥੇ ਵਾਪਰਿਆ ਇਹ ਭਾਣਾ ਸਾਰਾ ਸ਼ਹਿਰ ਨਿਕਲਿਆ ਘਰਾਂ ਤੋਂ ਬਾਹਰ

ਪੰਜਾਬ ਤੋਂ ਹੁਣੇ ਹੁਣੇ ਆਈ ਇਹ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ ਰਾਤ ਦੇ 10 ਵਜੇ ਦੇ ਨਾਲ ਪੰਜਾਬ ਦੇ ਬਨੂੜ ਸ਼ਹਿਰ ਵਿਚ ਫਰਿਜਾਂ ਦੀ ਨਾਮੀ ਕੰਪਨੀ ਵਰਲਪੂਲ ਦੇ ਗੁਦਾਮ ਵਿਚ ਭਿਆਨਕ ਅੱਗ ਲੱਗ ਗਈ ਹੈ। ਗੁਦਾਮ ਵਿਚ ਦੱਸਿਆ ਜਾ ਰਿਹਾ ਹੈ ਕੇ ਕਈ ਵੱਡੇ ਵੱਡੇ ਧ -ਮਾ – ਕੇ ਹੋ ਰਹੇ ਹਨ ਜਿਹਨਾਂ ਨਿਉਂ ਸੁਣਕੇ ਸਾਰੇ ਸ਼ਹਿਰ ਦੇ ਵਾਸੀ ਆਪਣੇ ਘਰਾਂ ਤੋਂ ਬਾਹਰ ਆ ਗਏ ਅਤੇ ਬਹੁਤ ਤਾਦਾਤ ਦੇ ਵਿਚ ਲੋਕ ਇਸ ਗੁਦਾਮ ਵਾਲੀ ਜਗ੍ਹਾ ਵੱਲ ਨੂੰ ਜਾ ਰਹੇ ਸਨ। ਇਸ ਕਾਂਡ ਦੀ ਸੂਚਨਾ ਮਿਲਦੇ ਹੀ ਮੌਜੂਦਾ ਥਾਣਾ ਮੁਖੀ ਸੁਭਾਸ਼ ਕੁਮਾਰ ਆਪਣੀ ਟੀਮ ਨਾਲ ਮੌਕੇ ਤੇ ਪਹੁੰਚ ਗਏ ਹਨ।

ਇਸ ਮਾਮਲੇ ਦੀ ਸੂਚਨਾ ਮਿਲਦੇ ਹੀ 9 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਰਾਜਪੁਰਾ, ਸਰਹਿੰਦ, ਖਰੜ, ਮੋਹਾਲੀ, ਡੇਰਾਬੱਸੀ, ਜੀਰਕਪੁਰ, ਲਾਲੜੂ ਤੋ ਪੁੱਜੀਆਂ। ਇਸ ਖਬਰਦੇ ਲਿਖੇ ਜਾਣ ਤੱਕ ਹਜੇ ਵੀ ਗੋਦਾਮ ਵਿੱਚ ਅੱਗ ਦੇ ਭਾਬੜ ਜਾਰੀ ਸਨ। ਇਸ ਮੌਕੇ ਉਤੇ ਇਲਾਕੇ ਦੇ ਨੈਬ ਤਹਿਸੀਲ ਦਾਰ ਕਰਮਜੀਤ ਸਿੰਘ ਵੀ ਪੁੱਜ ਗਏ ਸਨ। ਅੱਗ ਲੱਗਣ ਦੇ ਕਾਰਨਾ ਦਾ ਅਜੇ ਤੱਕ ਕੋਈ ਕਾਰਨ ਸਾਹਮਣੇ ਨਹੀਂ ਆ ਸਕਿਆ ਹੈ।

ਇਸ ਵਿਚ ਲੱਖਾਂ ਕਰੋੜਾਂ ਦੇ ਸਮਾਨ ਦਾ ਨੁਕਸਾਨ ਹੋ ਗਿਆ ਹੈ ਕਿਓੰਕੇ ਇਹ ਕੋਈ ਛੋਟਾ ਗੁਦਾਮ ਨਹੀ ਸੀ ਬਲਕਿ ਕੰਪਨੀ ਦਾ ਇਸ ਸ਼ਹਿਰ ਦਾ ਮੁਖ ਗੁਦਾਮ ਸੀ। ਪੂਰੇ ਨੁਕਸਾਨ ਦਾ ਤਾਂ ਸਵੇਰ ਨੂੰ ਹੀ ਪਤਾ ਲਗ ਸਕੇਗਾ ਫਿਲਹਾਲ ਹਜੇ ਤਾਂ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਚਾਲ ਰਹੀਆਂ ਹਨ।