BREAKING NEWS
Search

ਸਾਵਧਾਨ ਪੰਜਾਬ ਚ ਇਹਨਾਂ ਇਹਨਾਂ ਇਲਾਕਿਆਂ ਚ ਬਿਜਲੀ ਦੇ ਕਟ ਲਗਣ ਬਾਰੇ ਆਈ ਇਹ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਗਰਮੀ ਦੇ ਮੌਸਮ ਵਿੱਚ ਲੋਕਾਂ ਲਈ ਬਿਜਲੀ ਵੀ ਇਕ ਇਨਸਾਨ ਦੀ ਮੁੱਢਲੀ ਲੋੜ ਬਣ ਚੁੱਕੀ ਹੈ। ਜਿਸ ਤੋਂ ਬਿਨਾਂ ਜ਼ਿੰਦਗੀ ਵਿਚ ਕਈ ਕੰਮ ਅਧੂਰੇ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਵੀ ਇਸ ਬਿਜਲੀ ਨਾਲ ਹੀ ਚਲਦੇ ਹਨ। ਪੰਜਾਬ ਅੰਦਰ ਆਏ ਦਿਨ ਹੀ ਬਿਜਲੀ ਨਾਲ ਸਬੰਧਿਤ ਕੋਈ ਨਾ ਕੋਈ ਸਮੱਸਿਆ ਪੈਦਾ ਹੋ ਜਾਂਦੀ ਹੈ। ਜਿਸ ਕਾਰਨ ਬਿਜਲੀ ਨਾਲ ਹੋਣ ਵਾਲੇ ਕੰਮ ਕਾਫੀ ਹੱਦ ਤੱਕ ਪ੍ਰਭਾਵਤ ਹੁੰਦੇ ਹਨ। ਕਈ ਵਾਰ ਵੱਖ-ਵੱਖ ਕਾਰਨਾਂ ਕਰਕੇ ਲੋਕਾਂ ਨੂੰ ਬਿਜਲੀ ਸਬੰਧੀ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਜਿਸਦੇ ਚਲਦੇ ਹੋਏ ਪੰਜਾਬ ਭਰ ਵਿੱਚ ਬਿਜਲੀ ਸਮੱਸਿਆਵਾਂ ਵਿੱਚ ਇਜ਼ਾਫਾ ਹੋ ਗਿਆ ਸੀ।

ਬਿਜਲੀ ਸਪਲਾਈ ਪ੍ਰਭਾਵਤ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ।ਹੁਣ ਪੰਜਾਬ ਵਿੱਚ ਇਹਨਾਂ ਇਲਾਕਿਆਂ ਚ ਬਿਜਲੀ ਦੇ ਕਟ ਲਗਣ ਬਾਰੇ ਇਹ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਬਿਜਲੀ ਵਿਭਾਗ ਵੱਲੋਂ ਕੁਝ ਕਾਰਨਾਂ ਦੇ ਚਲਦੇ ਹੋਏ ਬਿਜਲੀ ਕੱਟ ਲਗਾਏ ਜਾਣ ਦੇ ਸਮਾਚਾਰ ਸਾਹਮਣੇ ਆਉਂਦੇ ਹਨ। ਹੁਣ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਹਾਂਨਗਰ ਲੁਧਿਆਣਾ ਵਿੱਚ 11 ਕੇਵੀ ਫੀਡਰਾਂ ਦੀ ਜਰੂਰੀ ਮੁਰੰਮਤ ਦੇ ਚਲਦੇ ਹੋਏ ਕੁਝ ਇਲਾਕੇ ਵਿੱਚ ਬਿਜਲੀ ਦੀ ਸਪਲਾਈ 29 ਮਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਪ੍ਰਭਾਵਿਤ ਹੋਵੇਗੀ,ਜਿਨ੍ਹਾਂ ਵਿੱਚ ਮੋਹਰ ਸਿੰਘ ਨਗਰ ,ਰਾਮ ਨਗਰ,ਈਸਾ ਨਗਰੀ,ਚੱਢਾ ਪੁਲੀ ਤੇ ਟ੍ਰਾਂਸਪੋਰਟ ਨਗਰ, ਗੱਜਾ ਜੈਨ ਗਲੀ ਨੰਬਰ 1,2,3,4,5,6, ਮੋਹਿੰਦਰ ਇਨਕਲੇਵ ਤੇ ਨਾਲ ਵਾਲਾ ਇਲਾਕਾ ਸ਼ਾਮਲ ਹੈ।

ਇਸ ਤੋਂ ਇਲਾਵਾ ਕੁਝ ਇਲਾਕਿਆਂ ਵਿੱਚ 29 ਮਈ ਨੂੰ ਸਵੇਰੇ 10 ਵਜੇ ਤੋਂ 4 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰੱਖੀ ਜਾਵੇਗੀ। ਜਿਨ੍ਹਾਂ ਵਿੱਚ ਹੀਰੋ ਹੋਮ, ਡੀਪੀਐਸ ਸਕੂਲ,ਰਾਜਗੜ ਇਸਟੇਟ, ਜਨਪਥ ਆਦਿ ਦੇ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ। ਇਸ ਬਾਰੇ ਜਾਣਕਾਰੀ ਬਿਜਲੀ ਬੋਰਡ ਦੇ ਪੀਆਰਓ ਗੋਪਾਲ ਸ਼ਰਮਾ ਵਲੋਂ ਜਾਰੀ ਕੀਤੀ ਗਈ ਹੈ।

ਸ਼ਹਿਰ ਅੰਦਰ 66 ਕੇਵੀ ਸਬਸਟੇਸ਼ਨ ਤੋਂ ਚੱਲਦੇ 11 ਕੇਵੀ ਆਰ ਐਸ ਗਰੇਵਾਲ ਫੀਡਰ, ਮਨਮੋਹਨ ਕਲੋਨੀ, ਦੀਪ ਵਿਹਾਰ, ਹਰਵਿੰਦਰ ਨਗਰ ,ਵੀਰ ਨਗਰ, ਸੰਨਆਸ ਨਗਰ, ਨੈਸ਼ਨਲ ਇੰਡੀਪੈਂਡੈਂਟ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਨਾਲ ਲਗਦੇ ਇਲਾਕੇ ਗਰੇਵਾਲ ਫਾਰਮਹਾਊਸ , ਲਵਲੀ ਖਜੂਰ ਗੋਲਡਨ ਫੀਡਰ ,ਅਨਿਲ ਗਾਰਮੈਂਟ ਫੀਡਰ ਤੇ ਨਾਲ ਲੱਗਦੇ ਇਲਾਕਿਆਂ ਦੀ ਬਿਜਲੀ ਸਪਲਾਈ 29 ਮਈ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ l ਬਿਜਲੀ ਤੇ ਇਨ੍ਹਾਂ ਕੱਟ ਬਾਰੇ ਜਾਣਕਾਰੀ ਬਿਜਲੀ ਬੋਰਡ ਦੇ ਜੇਈ ਵਿਸ਼ਾਲ ਸਰੀਨ ਵੱਲੋਂ ਪਹਿਲਾ ਹੀ ਜਾਰੀ ਕੀਤੀ ਗਈ ਹੈ , ਤਾਂ ਜੋ ਏਨਾ ਖੇਤਰਾਂ ਦੇ ਲੋਕ ਪਹਿਲਾ ਹੀ ਆਪਣਾ ਇੰਤਜਾਮ ਕਰ ਸਕਣ।