BREAKING NEWS
Search

ਸਾਵਧਾਨ : ਪੰਜਾਬ ਚ ਇਥੇ 9 ਵੀਂ ਕਲਾਸ ਦੇ ਵਿਦਿਆਰਥੀ ਨੂੰ ਮਿਲੀ ਇਸ ਤਰਾਂ ਮੌਤ – ਇਲਾਕੇ ਚ ਪਿਆ ਸਹਿਮ

ਆਈ ਤਾਜ਼ਾ ਵੱਡੀ ਖਬਰ 

ਪਹਿਲਾਂ ਕਰੋਨਾ ਦਾ ਪੂਰੀ ਦੁਨੀਆਂ ਨੂੰ ਸਾਹਮਣਾ ਕਰਨਾ ਪਿਆ। ਅਜੇ ਵੀ ਕਈ ਦੇਸ਼ ਇਸ ਨਾਲ ਜੂਝ ਰਹੇ ਹਨ। ਭਾਰਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਭਾਰਤ ਵਿਚ ਕਰੋਨਾ ਤੋਂ ਅਜੇ ਰਾਹਤ ਨਹੀਂ ਮਿਲੀ ਕਿ ਹੁਣ ਡੇਂਗੂ ਇੱਥੇ ਦਸਤਕ ਦੇ ਚੁੱਕਾ ਹੈ। ਡੇਂਗੂ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਭਾਰਤ ਦੇ ਕਈ ਸੂਬਿਆਂ ਵਿਚ ਡੇਂਗੂ ਦੇ ਲਗਾਤਾਰ ਵੱਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ। ਡੇਂਗੂ ਦੇ ਨਾਲ ਹੁਣ ਤੱਕ ਕਈ ਮੌਤਾਂ ਵੀ ਕਈ ਸੂਬਿਆਂ ਵਿਚ ਦਰਜ ਕੀਤੀਆਂ ਗਈਆਂ ਹਨ। ਉੱਥੇ ਹੀ ਜੇਕਰ ਪੰਜਾਬ ਸੂਬੇ ਦੀ ਗੱਲ ਕੀਤੀ ਜਾਏ ਤਾਂ ਪੰਜਾਬ ਵਿੱਚ ਵੀ ਇਸਦੇ ਕਈ ਮਾਮਲੇ ਸਾਹਮਣੇ ਆਏ ਹਨ। ਮਾਮਲਿਆਂ ਦਾ ਸਾਹਮਣੇ ਆਉਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਤਾਜਾ ਮਾਮਲਾ ਲਹਿਰਾਗਾਗਾ ਤੋਂ ਸਾਹਮਣੇ ਆਇਆ ਹੈ। ਇੱਥੇ 9 ਵੀਂ ਜਮਾਤ ਵਿਚ ਪੜ੍ਹਨ ਵਾਲਾ ਵਿਦਿਆਰਥੀ ਡੇਂਗੂ ਦਾ ਸ਼ਿਕਾਰ ਹੋਇਆ ਹੈ। ਬੱਚੇ ਦੀ ਹੋਈ ਮੌਤ ਨਾਲ ਇਲਾਕੇ ਵਿਚ ਸੋਗ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਕਿਸੇ ਨੇ ਨਹੀਂ ਸੀ ਸੋਚਿਆ ਕਿ ਇਕ ਬੱਚਾ ਇਸ ਤਰ੍ਹਾਂ ਡੇਂਗੂ ਦਾ ਸ਼ਿਕਾਰ ਹੋ ਕੇ ਆਪਣੀਆਂ ਤੋਂ ਦੂਰ ਹੋ ਜਾਵੇਗਾ। ਦਸਣਾ ਬਣਦਾ ਹੈ ਕਿ ਲਹਿਰਾਗਾਗਾ ਵਿਚ ਡੇਂਗੂ ਦੇ ਕਾਰਨ ਖਨੌਰੀ ਮੰਡੀ ਵਿੱਚ 9 ਵੀ ਜਮਾਤ ਵਿਚ ਪੜ੍ਹਨ ਵਾਲਾ ਬੱਚਾ ਹੁਣ ਇਸ ਦੁਨੀਆਂ ਵਿਚ ਨਹੀਂ ਰਿਹਾ। ਹਲਕੇ ਵਿਚ ਡੇਂਗੂ ਦੇ ਕਾਰਨ ਪਹਿਲੀ ਮੌਤ ਹੋਈ ਹੈ।

ਨੌਵੀਂ ਵਿਚ ਪੜ੍ਹਨ ਵਾਲਾ ਅਜੇ ਪ੍ਰਤਾਪ ਸਿੰਘ ਡੇਂਗੂ ਹੋਣ ਦੀ ਵਜ੍ਹਾ ਨਾਲ ਹੁਣ ਇਸ ਦੁਨੀਆਂ ਵਿਚ ਨਹੀਂ ਰਿਹਾ। ਜਿਕਰਯੋਗ ਹੈ ਕਿ ਖਨੌਰੀ ਦੇ ਇੱਕ ਨਿੱਜੀ ਹਸਪਤਾਲ ਵਿਚ ਅਜੇ ਪ੍ਰਤਾਪ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਟੋਹਾਣਾ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ,ਪਰ ਇਥੇ ਵੀ ਉਸਨੂੰ ਸਹੀ ਨਹੀਂ ਕੀਤਾ ਜਾ ਸਕਿਆ ਅਤੇ ਫਿਰ ਉਸਨੂੰ ਅਮਰ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਜਿਸ ਤੋਂ ਬਾਅਦ ਹੁਣ ਪਰਿਵਾਰ ਸਦਮੇ ਵਿੱਚ ਹੈ। ਅਜੇ ਪ੍ਰਤਾਪ ਦਾ ਅੱਜ ਹੀ ਜਨਮਦਿਨ ਵੀ ਸੀ। ਪਰਿਵਾਰ ਦਾ ਬੱਚਾ ਉਨ੍ਹਾਂ ਤੋਂ ਅੱਜ ਹੀ ਦੂਰ ਹੋ ਗਿਆ ਜਿਸ ਤੋੰ ਬਾਅਦ ਪਰਿਵਾਰ ਹੁਣ ਸਦਮੇ ਵਿਚ ਹੈ। ਦਸਣਾ ਬਣਦਾ ਹੈ ਕਿ ਅਜੇ ਪ੍ਰਤਾਪ ਦੇ ਪਿਤਾ ਦੀ ਮੌਤ ਪਹਿਲਾਂ ਹੀ ਇਕ ਦੁਰਘਟਨਾ ਵਿਚ ਹੋ ਚੁੱਕੀ ਹੈ।