BREAKING NEWS
Search

ਰੂਸ ਵੱਲੋਂ ਯੂਕ੍ਰੇਨ ਦੇ ਨਾਲ ਸ਼ੁਰੂ ਹੋ ਗਈ ਜੰਗ , ਮਚਿਆ ਹੜਕੰਪ ਦੇਖੋ ਤਾਜਾ ਰਿਪੋਰਟ

ਆਈ ਤਾਜਾ ਵੱਡੀ ਖਬਰ 

ਭਿਆਨਕ ਮਹਾਂਮਾਰੀ ਕਰੋਨਾ ਜਦੋਂ ਸ਼ੁਰੂ ਹੋਈ ਸੀ ਤਾਂ ਕਿਸੇ ਵੱਲੋਂ ਨਹੀਂ ਸੋਚਿਆ ਗਿਆ ਸੀ ਕਿ ਚੀਨ ਤੋਂ ਸ਼ੁਰੂ ਹੋਣ ਵਾਲੀ ਇਹ ਕਰੋਨਾ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕਰੇਗੀ। ਜਿੱਥੇ ਇਸ ਬਿਮਾਰੀ ਨੇ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਉਥੇ ਹੀ ਇਸ ਦੀ ਚਪੇਟ ਵਿੱਚ ਆਉਣ ਕਾਰਨ ਅਣਗਿਣਤ ਲੋਕਾਂ ਦੀ ਜਾਨ ਵੀ ਚਲੀ ਗਈ। ਜਿਸ ਨੂੰ ਇਕ ਵਾਇਰਸ ਦਾ ਹਮਲਾ ਵੀ ਦੱਸਿਆ ਜਾ ਰਿਹਾ ਸੀ। ਇਹ ਹਮਲਾ ਵੀ ਕਿਸੇ ਵਿਸ਼ਵ ਜੰਗ ਤੋਂ ਘੱਟ ਨਹੀਂ ਸੀ ਜਿਸ ਦੀ ਚਪੇਟ ਵਿੱਚ ਪੂਰਾ ਵਿਸ਼ਵ ਆਇਆ। ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਆਪਸੀ ਵਿਵਾਦ ਦੇ ਚਲਦੇ ਹੋਏ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਜਿਸ ਵਿੱਚ ਕਈ ਦੇਸ਼ਾਂ ਨੂੰ ਭਾਰੀ ਜਾਨੀ-ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਰੂਸ ਵੱਲੋਂ ਯੂਕਰੇਨ ਦੇ ਨਾਲ ਸ਼ੁਰੂ ਹੋਈ ਜੰਗ ਵਿਚ ਹੜਕੰਪ ਮਚਿਆ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿੱਥੇ ਰੂਸ ਅਤੇ ਯੂਕਰੇਨ ਵਿੱਚਕਾਰ ਤਨਾਅਪੂਰਨ ਸਥਿਤੀ ਬਣੀ ਹੋਈ ਸੀ।

ਉਥੇ ਹੀ ਅੱਜ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਰੂਸ ਦੇ ਰਾਸ਼ਟਰਪਤੀ ਵੱਲੋਂ ਯੂਕ੍ਰੇਨ ਉਪਰ ਹਮਲਾ ਕੀਤੇ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ। ਜਿੱਥੇ ਹੁਣ ਰੂਸ ਵੱਲੋਂ ਯੂਕਰੇਨ ਦੇ ਖਿਲਾਫ ਹਮਲਾ ਸ਼ੁਰੂ ਕਰ ਦਿੱਤਾ ਗਿਆ ਹੈ ਉਥੇ ਹੀ ਇਸ ਜੰਗ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋ ਯੂਕਰੇਨ ਦਾ ਸਾਥ ਦਿੰਦੇ ਹੋਏ ਰੂਸ ਵੱਲੋਂ ਚੁੱਕੇ ਗਏ ਇਸ ਕਦਮ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ। ਜਿਸ ਬਾਰੇ ਹੁਣ ਅਮਰੀਕਾ ਵੱਲੋਂ ਰੂਸ ਦੇ ਖਿਲਾਫ ਪਾਬੰਦੀਆਂ ਲਗਾਏ ਜਾਣ ਦਾ ਐਲਾਨ ਵੀਰਵਾਰ ਨੂੰ ਕੀਤਾ ਜਾਵੇਗਾ।

ਉੱਥੇ ਹੀ ਇਸ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਟਵੀਟ ਕਰਕੇ ਇਸ ਹਮਲੇ ਦੀ ਨਿਖੇਧੀ ਕੀਤੀ ਗਈ ਹੈ ਅਤੇ ਉਸਨੇ ਦੱਸਿਆ ਹੈ ਰੂਸ ਦੀ ਇਸ ਭੜਕਾਊ ਕਾਰਵਾਈ ਦਾ ਅਸਰ ਉਸ ਨੂੰ ਵੀ ਹੋਵੇਗਾ। ਕਿਉਕਿ ਰੂਸ ਵੱਲੋਂ ਬਹੁਤ ਸਾਰੀਆਂ ਲਾਗੂ ਕੀਤੀਆਂ ਗਈਆਂ ਜਿੰਮੇਵਾਰੀਆਂ ਦੀ ਉਲੰਘਣਾ ਕੀਤੀ ਗਈ ਹੈ। ਰੂਸ ਵੱਲੋਂ ਕੀਤੇ ਗਏ ਹਮਲੇ ਦੇ ਵਿੱਚ ਜਿੱਥੇ ਯੂਕਰੇਨ ਦੇ ਚਾਰ ਸ਼ਹਿਰਾਂ ਉਪਰ ਮਿਜ਼ਾਇਲੀ ਹਮਲੇ ਕੀਤੇ ਗਏ ਹਨ। ਉੱਥੇ ਹੀ ਦੱਸਿਆ ਗਿਆ ਹੈ ਕਿ 11 ਸ਼ਹਿਰਾਂ ਵਿੱਚ ਯੂਕਰੇਨ ਤੇ ਇਹ ਹਮਲਾ ਕੀਤਾ ਗਿਆ ਹੈ ਜਿਸ ਕਾਰਨ ਭਾਰੀ ਨੁਕਸਾਨ ਹੋਇਆ।

ਯੂਕ੍ਰੇਨ ਵਿਚ ਹੋਏ ਇਸ ਹਮਲੇ ਨੂੰ ਲੈ ਕੇ ਜਗ੍ਹਾ-ਜਗ੍ਹਾ ਤੋਂ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਵਿਚ ਡਰ ਵੇਖਿਆ ਜਾ ਰਿਹਾ ਹੈ। ਰੂਸ ਵੱਲੋਂ ਜਿੱਥੇ ਯੁਕਰੇਨ ਉਪਰ ਹਮਲਾ ਕੀਤਾ ਗਿਆ ਹੈ ਉਥੇ ਹੀ ਦੂਸਰੇ ਦੇਸ਼ਾਂ ਨੂੰ ਵੀ ਆਖਿਆ ਗਿਆ ਹੈ ਕਿ ਉਹ ਉਨ੍ਹਾਂ ਦੇ ਮਾਮਲੇ ਵਿੱਚ ਦਖਲ ਅੰਦਾਜ਼ੀ ਨਾ ਕਰਨ,ਨਹੀਂ ਤਾਂ ਉਨ੍ਹਾਂ ਨੂੰ ਵੀ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।