BREAKING NEWS
Search

SHO ਵਲੋਂ ਛੁੱਟੀ ਨਾ ਦੇਣ ਦੀ ਜਿੱਦ ਨੇ ਕਾਂਸਟੇਬਲ ਦੀ ਪਤਨੀ ਅਤੇ ਨਵਜਨਮੀ ਬੱਚੀ ਦੀ ਲਈ ਜਾਨ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਕਿ ਜ਼ਿੱਦੀ ਇਨਸਾਨ ਜ਼ਿੰਦਗੀ ‘ਚ ਬਹੁਤ ਜਿਆਦਾ ਮੁਸੀਬਤਾਂ ਝੱਲਦਾ ਹੈ, ਕਿਉਂਕਿ ਜਿੱਦੀਪੁਨੇ ਵਾਲਾ ਸੁਭਾਅ ਮਨੁੱਖ ਦੀ ਜਿੰਦਗੀ ‘ਚ ਅਜਿਹੀਆਂ ਮੁਸੀਬਤਾਂ ਲਿਆ ਕੇ ਖੜੀਆਂ ਕਰ ਦਿੰਦਾ, ਜਿਨਾਂ ‘ਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਐਸਐਚਓ ਵੱਲੋਂ ਛੁੱਟੀ ਨਾ ਦੇਣ ਦੀ ਜ਼ਿੱਦ ਨੇ ਦੋ ਜਾਨਾਂ ਲੈ ਲਈਆਂ l ਜੀ ਬਿਲਕੁਲ ਐਸਐਚਓ ਵੱਲੋਂ ਕਾਸਟੇਬਲ ਨੂੰ ਛੁੱਟੀ ਨਾ ਦੇਣ ਦੇ ਕਾਰਨ ਉਸ ਦੀ ਪਤਨੀ ਤੇ ਉਸਦੇ ਨਵਜੰਮੇ ਬੱਚੇ ਦੀ ਜਾਨ ਚਲੀ ਗਈ। ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ, ਜਿੱਥੇ ਇਕ ਕਾਂਸਟੇਬਲ ਨੂੰ ਛੁੱਟੀ ਨਾ ਮਿਲਣ ਕਾਰਨ ਉਸ ਦੀ ਪਤਨੀ ਤੇ ਨਵ- ਜੰਮੀ ਬੱਚੀ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਰਾਮਪੁਰਾ ਥਾਣੇ ਵਿਚ ਤਾਇਨਾਤ ਕਾਂਸਟੇਬਲ ਵਿਕਾਸ ਨਿਰਮਲ ਨੂੰ ਮੰਗਣ ‘ਤੇ ਛੁੱਟੀ ਨਹੀਂ ਮਿਲੀ ਅਤੇ ਜਣੇਪੇ ਮਗਰੋਂ ਸਹੀ ਇਲਾਜ ਨਾ ਮਿਲਣ ਕਾਰਨ ਮੈਨਪੁਰੀ ਵਿਚ ਉਸ ਦੀ ਪਤਨੀ ਤੇ ਨਵਜਨਮੀ ਬੱਚੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਕਾਂਸਟੇਬਲ ਨੂੰ 30 ਦਿਨ ਦੀ ਛੁੱਟੀ ਦਿੱਤੀ ਗਈ। ਹੁਣ ਪੀੜਤ ਪਰਿਵਾਰ ਵੱਲੋਂ ਕਈ ਵੱਡੇ ਦੋਸ਼ ਐਸਐਚਓ ਉੱਪਰ ਲਗਾਏ ਜਾ ਰਹੇ ਹਨ l ਉੱਥੇ ਹੀ ਕਾਂਸਟੇਬਲ ਵਿਕਾਸ ਮੈਨਪੁਰੀ ਨੇ ਦੱਸਿਆ ਕਿ ਪਤਨੀ ਜੋਤੀ ਦੀ ਡਿਲੀਵਰੀ ਹੋਣੀ ਸੀ।

ਉਹ ਕਈ ਦਿਨਾਂ ਤੋਂ ਥਾਣਾ ਇੰਚਾਰਜ ਤੋਂ ਇਸ ਲਈ ਛੁੱਟੀ ਮੰਗ ਰਹੇ ਸਨ, ਕਹਿਣ ਦੇ ਬਾਵਜੂਦ ਵੀ ਚੋਣਾਂ ਦਾ ਹਵਾਲਾ ਦਿੰਦਿਆਂ ਛੁੱਟੀ ਮਨਜ਼ੂਰ ਨਹੀਂ ਕੀਤੀ। ਬੀਤੇ ਸ਼ੁੱਕਰਵਾਰ ਨੂੰ ਪਤਨੀ ਨੂੰ ਜਣੇਪੇ ਦੀਆਂ ਦਰਦਾਂ ਹੋਣ ਮਗਰੋਂ ਪਰਿਵਾਰ ਵਾਲਿਆਂ ਨੇ ਉਸ ਨੂੰ ਮੈਨਪੁਰੀ ਦੇ ਕੁਰਾਵਲੀ ਪ੍ਰਾਇਮਰੀ ਹੈਲਥ ਸੈਂਟਰ ਵਿਚ ਦਾਖ਼ਲ ਕਰਵਾਇਆ, ਜਿੱਥੇ ਜੋਤੀ ਨੇ ਇਕ ਬੱਚੀ ਨੂੰ ਜਨਮ ਦਿੱਤਾ। ਜਣੇਪੇ ਮਗਰੋਂ ਹਾਲਤ ਵਿਗੜਨ ‘ਤੇ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਤੋਂ ਆਗਰਾ ਰੈਫਰ ਕਰ ਦਿੱਤਾ ਗਿਆ। ਆਗਰਾ ਲੈ ਜਾਂਦੇ ਸਮੇਂ ਰਾਹ ਵਿਚ ਜੱਚਾ-ਬੱਚਾ ਨੇ ਦਮ ਤੋੜ ਦਿੱਤਾ।

ਐਤਵਾਰ ਨੂੰ ਦੋਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਕਾਂਸਟੇਬਲ ਦਾ ਦੋਸ਼ ਹੈ ਕਿ ਪਤਨੀ ਨੂੰ ਸਮੇਂ ਸਿਰ ਚੰਗੇ ਹਸਪਤਾਲ ਨਹੀਂ ਲਿਜਾਇਆ ਜਾ ਸਕਿਆ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਹੁਣ ਪੀੜਿਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।