BREAKING NEWS
Search

ਮਸ਼ਹੂਰ ਕਾਮੇਡੀਅਨ ਰਾਜੂ ਸ੍ਰੀਵਾਸਤਵ ਦਾ ਪੋਸਟਮਾਰਟਮ ਹੋਇਆ ਨਵੀ ਤਕਨੀਕ ਚ, ਰਿਪੋਰਟ ਵਿਚ ਸਾਹਮਣੇ ਆਈ ਇਹ ਸਚਾਈ

ਆਈ ਤਾਜ਼ਾ ਵੱਡੀ ਖਬਰ 

ਵੱਖ-ਵੱਖ ਖੇਤਰਾਂ ਦੇ ਵਿੱਚ ਬਹੁਤ ਸਾਰੀਆਂ ਹਸਤੀਆਂ ਇਸ ਕਰੋਨਾ ਦੇ ਚਲਦਿਆਂ ਹੋਇਆਂ ਇਸ ਦੁਨੀਆਂ ਨੂੰ ਛੱਡ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੀਆ ਹਨ, ਉੱਥੇ ਹੀ ਬਹੁਤ ਸਾਰੀਆਂ ਹਸਤੀਆਂ ਵਾਪਰਣ ਵਾਲੇ ਸੜਕ ਹਾਦਸਿਆ ਬੀਮਾਰੀਆਂ ਅਤੇ ਅਚਾਨਕ ਸਾਹਮਣੇ ਆਉਣ ਵਾਲੀਆਂ ਦੁਰਘਟਨਾਵਾਂ ਦਾ ਸ਼ਿਕਾਰ ਵੀ ਹੋਈਆਂ ਹਨ। ਇਸ ਦੁਨੀਆਂ ਤੋਂ ਜਾਣ ਵਾਲੀਆਂ ਹਸਤੀਆਂ ਦੀ ਕਮੀ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਅਤੇ ਪਰਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਕੁਝ ਅਜਿਹੀਆਂ ਹਸਤੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਵੱਲੋਂ ਵੱਖ ਵੱਖ ਖੇਤਰਾਂ ਦੇ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਜਾਂਦਾ ਹੈ ਅਤੇ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਜਾਂਦੀਆਂ ਹਨ।

ਉਨ੍ਹਾਂ ਦੀ ਮੌਤ ਦੀ ਖਬਰ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਬੀਤੇ ਕੱਲ੍ਹ ਜਿੱਥੇ ਅਦਾਕਾਰ ਰਾਜੂ ਸ੍ਰੀਵਾਸਤਵ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਉਥੇ ਹੀ ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਹੁਣ ਮਸ਼ਹੂਰ ਕਮੇਡੀਅਨ ਅੱਜ ਰਾਜੂ ਸ੍ਰੀਵਾਸਤਵ ਦਾ ਪੋਸਟਮਾਰਟਮ ਨਵੀਂ ਤਕਨੀਕ ਨਾਲ ਕੀਤਾ ਗਿਆ। ਜਿਥੇ ਰਿਪੋਰਟ ਵਿੱਚ ਇਸ ਸਚਾਈ ਸਾਹਮਣੇ ਆਈ ਹੈ,ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਬੀਤੇ ਕੱਲ੍ਹ ਦਿੱਲੀ ਦੇ ਏਮਜ਼ ਹਸਪਤਾਲ ਵਿਚ ਅਦਾਕਾਰ ਰਾਜੂ ਸ਼੍ਰੀਵਾਸਤਵ ਦੀ ਮੌਤ ਹੋ ਗਈ ਸੀ।

ਜੋ ਪਿਛਲੇ 42 ਦਿਨਾਂ ਤੋਂ ਇਸ ਹਸਪਤਾਲ ਵਿੱਚ ਦਾਖ਼ਲ ਸਨ ਅਤੇ ਲਗਾਤਾਰ ਜ਼ੇਰੇ ਇਲਾਜ਼ ਸਨ। ਤਿੰਨ ਦਿਨ ਲਗਾਤਾਰ ਉਹ ਆਪਣੀ ਜ਼ਿੰਦਗੀ ਅਤੇ ਮੌਤ ਦੇ ਨਾਲ ਲੜਦੇ ਰਹੇ ਅਤੇ ਆਖਰ ਉਨ੍ਹਾਂ ਦੀ ਹਾਰ ਹੋ ਗਈ। ਉਥੇ ਹੀ ਇਸ ਸਮੇਂ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਉਹ ਅਚਾਨਕ ਹੀ ਟਰੈਡਮਿਲ ਤੇ ਦੋੜਦੇ ਹੋਏ ਡਿੱਗ ਪਏ ਸਨ। ਇਸ ਕਾਰਨ ਹੀ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਜਿਸ ਦੀ ਜਾਣਕਾਰੀ ਦਿੰਦੇ ਹੋਏ ਡਾਕਟਰ ਸੁਧੀਰ ਗੁਪਤਾ ਨੇ ਦੱਸਿਆ ਹੈ ਕਿ ਉਹਨਾਂ ਦਾ ਪੋਸਟ-ਮਾਰਟਮ ਪਹਿਲਾਂ ਕੀਤੇ ਜਾਣ ਵਾਲੇ ਪੋਸਟਮਾਰਟਮ ਦੀ ਤਰਾਂ ਨਹੀਂ ਕੀਤਾ ਗਿਆ ਹੈ।

ਨਵੀਂ ਤਕਨੀਕ ਦੇ ਨਾਲ ਜਿਥੇ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਗਿਆ ਹੈ ਉਥੇ ਹੀ ਇਹ ਨਵੀਂ ਤਕਨੀਕ ਵਰਚੁਅਲ ਆਟੋਪਸੀ ਹਾਈਟੈੱਕ ਡਿਜੀਟਲ ਐਕਸਰੇ ਅਤੇ ਸਿਟੀ ਸਕੈਨ ਦੀ ਮਦਦ ਨਾਲ ਕੀਤੀ ਜਾਂਦੀ ਹੈ। ਜਿਸ ਨੂੰ ਦੂਜੀ ਪੁਰਾਣੀ ਪੋਸਟਮਾਟਮ ਤਕਨੀਕ ਦੇ ਮੁਕਾਬਲੇ ਬਹੁਤ ਘੱਟ ਸਮਾਂ ਲੱਗਦਾ ਹੈ।