ਆਈ ਤਾਜਾ ਵੱਡੀ ਖਬਰ 

ਖੇਡਾ ਜਿੱਥੇ ਇਨਸਾਨ ਦੀ ਜ਼ਿੰਦਗੀ ਵਿਚ ਬਿਹਤਰੀਨ ਭੂਮਿਕਾ ਨਿਭਾਉਂਦੀਆਂ ਹਨ। ਉੱਥੇ ਹੀ ਇਨਸਾਨ ਨੂੰ ਤੰਦਰੁਸਤੀ ਬਖ਼ਸ਼ਦੀਆਂ ਹਨ । ਜਿਸ ਦੇ ਚੱਲਦਿਆਂ ਇਨਸਾਨ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ ਅਤੇ ਚੁਸਤ ਰਹਿੰਦਾ ਹੈ। ਬਹੁਤ ਸਾਰੇ ਬੱਚੇ ਜਿਥੇ ਖੇਡਾਂ ਵਿੱਚ ਅੱਗੇ ਜਾ ਕੇ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀਆਂ ਤੇ ਤਾਇਨਾਤ ਹੁੰਦੇ ਹਨ। ਉੱਥੇ ਹੀ ਖੇਡਾਂ ਬਹੁਤ ਸਾਰੇ ਨੌਜਵਾਨਾਂ ਲਈ ਇੱਕ ਬੇਹਤਰੀਨ ਮੌਕੇ ਪ੍ਰਦਾਨ ਕਰਨ ਦਾ ਕੰਮ ਵੀ ਕਰਦੀਆਂ ਹਨ। ਪਰ ਕੁਝ ਬੱਚਿਆਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਬਹੁਤ ਸਾਰੀਆਂ ਖੇਡਾਂ ਉਹਨਾਂ ਲਈ ਹਾਨੀਕਾਰਕ ਵੀ ਸਾਬਤ ਹੁੰਦੀਆਂ ਹਨ, ਜਿਸ ਦੇ ਕਾਰਨ ਉਨ੍ਹਾਂ ਦੀ ਜਾਨ ਤਕ ਚਲੇ ਜਾਂਦੀ ਹੈ।

ਵਾਪਰਦੀਆਂ ਅਜਿਹੀਆਂ ਘਟਨਾਵਾਂ ਕਾਰਨ ਬਹੁਤ ਸਾਰੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਅਤੇ ਇਸ ਦੁਨੀਆਂ ਤੋਂ ਜਾਣ ਵਾਲੇ ਅਜਿਹੇ ਬੱਚਿਆਂ ਦੀ ਕਮੀ ਉਨ੍ਹਾਂ ਦੇ ਮਾਪਿਆਂ ਦੀ ਜ਼ਿੰਦਗੀ ਵਿਚ ਕਦੇ ਵੀ ਪੂਰੀ ਨਹੀਂ ਹੁੰਦੀ। ਹੁਣ ਬਾਰਾਂ ਸਾਲਾਂ ਦਾ ਹੱਸਦਾ ਖੇਡਦਾ ਬੱਚਾ ਮੌਤ ਦਾ ਸ਼ਿਕਾਰ ਹੋਇਆ ਹੈ। ਜਿਥੇ ਬੱਚੇ ਦੀ ਤੜਫ-ਤੜਫ ਕੇ ਜਾਨ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ ਜਿਥੇ ਫਗਵਾੜਾ ਅਧੀਨ ਆਉਂਦੇ ਪਿੰਡ ਚੱਕ ਪੰਡੋਰੀ ਵਿਚ ਇਕ 12 ਸਾਲਾ ਬੱਚੇ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਇਹ ਬੱਚਾ ਕ੍ਰਿਕਟ ਮੈਚ ਖੇਡ ਰਿਹਾ ਸੀ।

ਦੱਸਿਆ ਗਿਆ ਹੈ ਕਿ ਬੱਚਾ ਜਦੋਂ ਕ੍ਰਿਕਟ ਖੇਡਦੇ ਹੋਏ ਮੈਦਾਨ ਵਿੱਚ ਇੱਕ ਪਾਸੇ ਡਿੱਗੀ ਹੋਈ ਗੇਂਦ ਨੂੰ ਚੁੱਕਣ ਲਈ ਗਿਆ ਤਾਂ ਉਸ ਬੱਚੇ ਨੂੰ ਉਸ ਜਗ੍ਹਾ ਤੇ ਪਹਿਲਾਂ ਤੋਂ ਹੀ ਡਿੱਗੀ ਹੋਈ ਬਿਜਲੀ ਦੀ ਤਾਰ ਕਾਰਨ ਕਰੰਟ ਲੱਗਿਆ, ਜਿਸ ਕਾਰਨ ਬੱਚੇ ਦੀ ਜਾਨ ਚਲੇ ਗਈ।

ਵਾਪਰੀ ਇਸ ਘਟਨਾ ਕਾਰਨ ਜਿੱਥੇ ਬਾਕੀ ਬੱਚਿਆਂ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋਇਆ ਹੈ। ਉਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਵੱਲੋਂ ਜਾਂਚ ਕੀਤੀ ਗਈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਗਈ। ਵਾਪਰੀ ਇਸ ਘਟਨਾ ਦੇ ਕਾਰਨ ਜਿੱਥੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਉਥੇ ਹੀ ਪਰਿਵਾਰ ਨੂੰ ਡੂੰਘਾ ਸਦਮਾ ਲੱਗਾ ਹੈ। ਬੱਚਿਆਂ ਵੱਲੋਂ ਵਰਤੀ ਗਈ ਇਸ ਅਣਗਹਿਲੀ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ। ਇਲਾਕੇ ਵਿੱਚ ਇਸ ਘਟਨਾ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ।

Home  ਤਾਜਾ ਖ਼ਬਰਾਂ  ਪੰਜਾਬ: 12 ਸਾਲਾਂ ਬੱਚਾ ਹੱਸਦਾ ਖੇਡਦਾ ਖੇਡ ਰਿਹਾ ਸੀ ਕ੍ਰਿਕਟ, ਵਾਪਰੀ ਅਣਹੋਣੀ ਕਾਰਨ ਤੜਫ ਤੜਫ ਕੇ ਗਈ ਜਾਨ
                                                      
                                       
                            
                                                                   
                                    Previous Postਪੰਜਾਬ ਦੇ ਇਸ ਮਸ਼ਹੂਰ ਖਿਡਾਰੀ ਦੀ ਹੋਈ ਅਮਰੀਕਾ ਚ ਮੌਤ, ਖੇਡ ਜਗਤ ਚ ਸੋਗ ਦੀ ਲਹਿਰ
                                                                
                                
                                                                    
                                    Next Postਇਥੇ ਮਧੂਮੱਖੀਆਂ ਹੋ ਰਹੀਆਂ ਨੇ ਅਗਵਾ, 12 ਸਾਲ ਚ 10 ਲੱਖ ਮੱਖੀਆਂ ਕਿਡਨੈਪ ਹੋਣ ਦੀ ਵਜ੍ਹਾ ਜਾਣ ਹੋ ਜਾਵੋਗੇ ਹੈਰਾਨ
                                                                
                            
               
                            
                                                                            
                                                                                                                                            
                                    
                                    
                                    




