BREAKING NEWS
Search

ਇਥੇ ਮਧੂਮੱਖੀਆਂ ਹੋ ਰਹੀਆਂ ਨੇ ਅਗਵਾ, 12 ਸਾਲ ਚ 10 ਲੱਖ ਮੱਖੀਆਂ ਕਿਡਨੈਪ ਹੋਣ ਦੀ ਵਜ੍ਹਾ ਜਾਣ ਹੋ ਜਾਵੋਗੇ ਹੈਰਾਨ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਪੈਸਾ ਕਮਾਉਣ ਦੇ ਚੱਕਰ ਵਿਚ ਕਈ ਗ਼ੈਰ-ਕਨੂੰਨੀ ਕੰਮ ਕੀਤੇ ਜਾਂਦੇ ਹਨ ਉਥੇ ਹੀ ਬਹੁਤ ਸਾਰੇ ਲੋਕਾਂ ਨੂੰ ਅਗਵਾ ਕਰਨ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ ਜਿੱਥੇ ਲੋਕਾਂ ਵੱਲੋਂ ਫਿਰੌਤੀ ਦੀ ਮੰਗ ਕੀਤੀ ਜਾਂਦੀ ਹੈ। ਅਜਿਹੀਆਂ ਅਪਰਾਧਿਕ ਘਟਨਾਵਾਂ ਕਈ ਵਾਰ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਵੀ ਵਾਪਰ ਜਾਂਦੀਆਂ ਹਨ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਭਾਰੀ ਜਾਨੀ-ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ, ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਲੋਕਾਂ ਵਿਚ ਡਰ ਦਾ ਮਾਹੌਲ ਵੀ ਪੈਦਾ ਹੋ ਜਾਂਦਾ ਹੈ। ਆਏ ਦਿਨ ਹੀ ਵਾਪਰਦੀਆਂ ਅਜਿਹੀਆਂ ਘਟਨਾਵਾਂ ਦੇ ਕਾਰਨ ਲੋਕਾਂ ਦਾ ਇਕੱਲੇ ਕਿਤੇ ਆਉਣਾ ਜਾਣਾ ਵੀ ਮੁਹਾਲ ਹੋ ਗਿਆ ਹੈ।

ਅਜਿਹੇ ਕਈ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਸ ਨੂੰ ਸੁਣ ਕੇ ਲੋਕ ਵੀ ਹੈਰਾਨ ਹੋ ਜਾਂਦੇ ਹਨ, ਜਿਸ ਬਾਰੇ ਸੋਚਿਆ ਵੀ ਨਹੀਂ ਗਿਆ ਹੁੰਦਾ। ਹੁਣ ਇੱਥੇ ਮਧੂ ਮੱਖੀਆਂ ਦੇ ਅਗਵਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਬਾਰਾਂ ਸਾਲ ਵਿੱਚ 10 ਲੱਖ ਮਧੂ ਮੱਖੀਆਂ ਦੇ ਅਗਵਾ ਹੋਣ ਦੀ ਵਜ੍ਹਾ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਲਿੰਕਸ ਦੇ ਸਕਿਡਬਰੁਕ ਤੋਂ ਸਾਹਮਣੇ ਆਇਆ ਹੈ। ਜਿੱਥੇ ਮਧੂ-ਮੱਖੀਆਂ ਦਾ ਕੰਮ ਕਰਨ ਵਾਲੇ ਬਿਜ਼ਨਸਮੈਨ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਉਸ ਵੱਲੋਂ ਜਿੱਥੇ ਮਧੂ-ਮੱਖੀਆਂ ਦੇ ਪਾਲਣ ਦਾ ਕੰਮ ਕੀਤਾ ਜਾ ਰਿਹਾ ਹੈ। ਉਸ ਨੇ ਦੱਸਿਆ ਕਿ 2011 ਤੋਂ ਲੈ ਕੇ ਹੁਣ ਤੱਕ ਉਸ ਦੀਆਂ ਮੱਖੀਆਂ ਦੀ ਕਿਡਨੈਪਿੰਗ ਹੋਈ ਹੈ।

ਜਿੱਥੇ 10 ਲੱਖ ਤੋਂ ਵਧੇਰੇ ਮੱਖੀਆਂ ਅਗਵਾ ਕੀਤੀਆਂ ਗਈਆਂ ਹਨ। ਇਨ੍ਹਾਂ ਮੱਖੀਆਂ ਨੂੰ ਚੁਰਾਉਣ ਵਾਸਤੇ ਮਧੂ-ਮੱਖੀਆਂ ਦੀ 135 ਛੱਤੇ ਚੋਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਸ ਕਿਸਾਨ ਵੱਲੋਂ ਦੱਸਿਆ ਗਿਆ ਕਿ ਜਿੱਥੇ ਇਨ੍ਹਾਂ ਘਟਨਾਵਾਂ ਦੇ ਕਾਰਨ ਉਸ ਨੂੰ ਆਪਣਾ ਕੰਮ ਬੰਦ ਕਰਨਾ ਪਿਆ ਹੈ,ਉਥੇ ਹੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਖਿੱਤੇ ਦੇ ਵਿਚ ਜਿਥੇ ਰਾਣੀ ਮਧੂ ਮੱਖੀ ਅਹਿਮ ਹੁੰਦੀ ਹੈ ਉਥੇ ਹੀ ਅਗਵਾਕਾਰਾਂ ਵੱਲੋਂ ਉਸ ਦੀ ਮਧੂਮੱਖੀ ਨੂੰ ਕਿਡਨੈਪ ਕਰ ਲਿਆ ਜਾਂਦਾ ਹੈ, ਜਿਸਦੇ ਪਿੱਛੇ ਬਾਕੀ ਮਧੂ-ਮੱਖੀਆਂ ਵੀ ਉੱਧਰ ਹੀ ਚਲੇ ਜਾਂਦੀਆਂ ਹਨ।

ਜਿੱਥੇ ਅਗਵਾਕਾਰ ਮਧੂਮੱਖੀ ਨੂੰ ਲੈ ਕੇ ਜਾਂਦੇ ਹਨ ਉਥੇ ਹੀ ਬਾਕੀ ਮੱਖੀਆਂ ਜਾ ਕੇ ਵੀ ਉਨ੍ਹਾਂ ਨੂੰ ਫਾਇਦਾ ਪਹੁੰਚਾਇਆ ਹਨ ਅਤੇ ਉਤਪਾਦਨ ਵਿੱਚ ਸ਼ਹਿਦ ਉਨ੍ਹਾਂ ਅਗਵਾਕਾਰਾਂ ਨੂੰ ਪ੍ਰਾਪਤ ਹੁੰਦਾ ਹੈ। ਜਿਸ ਕਾਰਨ ਉਸ ਕਿਸਾਨ ਨੂੰ ਭਾਰੀ ਨੁਕਸਾਨ ਤੇ ਚਲਦਿਆਂ ਹੋਇਆਂ ਆਪਣਾ ਕੰਮ ਬੰਦ ਕਰਨਾ ਪਿਆ ਹੈ ਅਤੇ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।