ਪੰਜਾਬ : ਮਾਂ ਨੇ ਡੇਢ ਸਾਲਾਂ ਬੱਚੀ ਸਮੇਤ ਨਹਿਰ ਕੋਲ ਜਾਕੇ ਕੀਤਾ ਖੌਫਨਾਕ ਕਾਂਡ , ਪਰਿਵਾਰ ਦੇ ਪੈਰੋਂ ਨਿਕਲੀ ਜਮੀਨ

3854

ਆਈ ਤਾਜਾ ਵੱਡੀ ਖਬਰ 

ਕਈ ਵਾਰ ਮਨੁੱਖ ਆਪਣੀ ਜ਼ਿੰਦਗੀ ਵਿੱਚ ਇੰਨਾ ਜ਼ਿਆਦਾ ਪਰੇਸ਼ਾਨ ਹੁੰਦਾ ਹੈ ਕਿ ਉਸ ਵੱਲੋਂ ਕੁਝ ਅਜਿਹੇ ਕਦਮ ਚੁੱਕੇ ਜਾਂਦੇ ਹਨ, ਜਿਸ ਕਾਰਨ ਉਹ ਆਪਣੀ ਜ਼ਿੰਦਗੀ ਤਾਂ ਖਰਾਬ ਕਰਦਾ ਹੀ ਹੈ ਨਾਲ ਹੀ ਪੂਰੇ ਪਰਿਵਾਰ ਨੂੰ ਦੁੱਖਾਂ ਦੇ ਪਿੰਜਰੇ ਵਿੱਚ ਕੈਦ ਕਰ ਦਿੰਦਾ ਹੈ l ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਮਾਂ ਨੇ ਆਪਣੀ ਬੱਚੀ ਸਮੇਤ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਕਾਰਨ ਅਜਿਹਾ ਕਦਮ ਚੁੱਕਿਆ ਜਿਸ ਕਾਰਨ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ l ਦਰਅਸਲ ਇੱਕ ਮਾਂ ਵੱਲੋਂ ਆਪਣੀ ਡੇਢ ਸਾਲਾ ਬੱਚੀ ਨਾਲ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ l

ਮਾਮਲਾ ਤਪਾ ਮੰਡੀ ਤੋਂ ਸਾਹਮਣੇ ਆਇਆ l ਜਿੱਥੇ ਤਪਾ ਮੰਡੀ ਦੇ ਸਥਾਨਕ ਢਿੱਲਵਾਂ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਨਗਰ ਦੀ ਇਕ ਵਿਆਹੁਤਾ ਨੇ ਅਪਣੀ ਬੇਟੀ ਸਮੇਤ ਜੋਗਾ-ਰੱਲਾ ਦੀ ਨਹਿਰ ‘ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈl ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਆਪਣੇ ਪਤੀ ਤੋਂ ਬਹੁਤ ਜਿਆਦਾ ਪਰੇਸ਼ਾਨ ਸੀ ਜਿਸ ਕਾਰਨ ਇਸ ਵੱਲੋਂ ਆਪਣੀ ਬੱਚੀ ਦੇ ਨਾਲ ਇਹ ਖੌਫਨਾਕ ਕਦਮ ਚੁੱਕਿਆ ਗਿਆ । ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਵਰਤੀ ਗਈ ਤੇ ਹੁਣ ਪੁਲਿਸ ਦੋਸ਼ੀ ਪਤੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ।

ਉਥੇ ਹੀ ਇਸ ਸਬੰਧੀ ਮ੍ਰਿਤਕ ਕੁੜੀ ਦੇ ਭਰਾ ਬਲਵਿੰਦਰ ਸਿੰਘ ਨੇ ਜੋਗਾ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਮੇਰੀ ਭੈਣ ਕੁਲਵਿੰਦਰ ਕੌਰ ਦਾ ਲਗਭਗ 12 ਸਾਲ ਪਹਿਲਾਂ ਸ਼ਮਸ਼ੇਰ ਸਿੰਘ ਨਾਲ ਵਿਆਹ ਹੋਇਆ ਸੀ। ਜਿਸ ਦੇ ਕੁੱਖੋ 2 ਕੁੜੀਆਂ ਹੋਈਆਂ, ਜਿਨ੍ਹਾਂ ਦੀ ਉਮਰ 10 ਸਾਲ ਅਤੇ ਡੇਢ ਸਾਲ ਦੇ ਕਰੀਬ ਹੈ। ਬੀਤੇ 2-3 ਦਿਨ ਪਹਿਲਾਂ ਮੇਰੀ ਭੈਣ ਨੇ ਆਪਣੇ ਪਤੀ ਧਰਮਵੀਰ ਸਿੰਘ ਵੱਲੋਂ ਤੰਗ ਪਰੇਸ਼ਾਨ ਕਰਨ ਤੋਂ ਬਾਅਦ ਗੁੱਸੇ ‘ਚ ਆ ਕੇ ਆਪਣੀ ਛੋਟੀ ਧੀ ਸਮੇਤ ਰੱਲਾ ਨਹਿਰ ‘ਚ ਛਾਲ ਮਾਰ ਦਿੱਤੀ ।

ਥੋੜ੍ਹੇ ਸਮੇਂ ਬਾਅਦ ਹੀ ਬੱਚੀ ਮਨਕੀਰਤ ਕੌਰ ਦੀ ਲਾਸ਼ ਕੱਢ ਲਈ ਗਈ ਸੀ ਅਤੇ ਕੁਲਵਿੰਦਰ ਕੌਰ ਦੀ ਅਗਲੇ ਦਿਨ ਜਾ ਕੇ ਲਾਸ਼ ਨਹਿਰ ਵਿੱਚੋਂ ਮਿਲੀ। ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।