ਆਈ ਤਾਜਾ ਵੱਡੀ ਖਬਰ 

ਪਰਿਵਾਰ ਦੇ ਵਿੱਚ ਜਿੱਥੇ ਔਰਤ ਤੋਂ ਬਿਨਾਂ ਘਰ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ। ਉੱਥੇ ਹੀ ਕਈ ਪਰਿਵਾਰਾਂ ਦੇ ਵਿੱਚ ਔਰਤ ਦੀ ਕਦਰ ਨਹੀਂ ਕੀਤੀ ਜਾਂਦੀ ਅਤੇ ਉਹ ਘਰ ਨਰਕ ਬਣ ਜਾਂਦੇ ਹਨ। ਜੇ ਔਰਤ ਚਾਹੇ ਤਾਂ ਘਰ ਨੂੰ ਸਵਰਗ ਬਣਾ ਸਕਦੀ ਹੈ। ਪਰ ਬਹੁਤ ਸਾਰੇ ਅਜਿਹੇ ਲੋਕ ਵੀ ਹੁੰਦੇ ਹਨ ਜੋ ਔਰਤ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੰਦੇ ਅਤੇ ਵੱਖ ਵੱਖ ਤਰਾਂ ਤੇ ਤਸੀਹੇ ਦਿੰਦੇ ਹਨ ਜਿਸ ਕਾਰਨ ਕਈ ਔਰਤਾਂ ਮਾਨਸਿਕ ਤਣਾਅ ਵਿਚੋਂ ਗੁਜ਼ਰਦੀਆਂ ਹਨ। ਕਈ ਔਰਤਾਂ ਕੁੱਟਮਾਰ ਦਾ ਸ਼ਿਕਾਰ ਹੁੰਦੀਆਂ ਹਨ, ਜੋ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੀਆਂ ਹਨ।

ਅਤੇ ਕੁਝ ਨਸ਼ੇ ਦੇ ਆਦੀ ਵਿਅਕਤੀ ਵੀ ਆਪਣੀਆਂ ਪਤਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ। ਹੁਣ ਪੰਜਾਬ ਵਿੱਚ ਪਤੀ ਨੇ ਪਤਨੀ ਨੂੰ ਕੁੱਟ ਕੁੱਟ ਉਤਾਰਿਆ ਮੌਤ ਦੇ ਘਾਟ ,ਪਤੀ ਨੂੰ ਦਸਿਆ ਜਾ ਰਿਹਾ ਨਸ਼ੇ ਦਾ ਆਦੀ, ਜਿਸ ਬਾਰੇ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿਲ ਨੂੰ ਦਹਿਲਾ ਦੇਣ ਵਾਲੀ ਇਹ ਘਟਨਾ ਸ਼੍ਰੀ ਚਮਕੌਰ ਸਾਹਿਬ ਜਿੱਥੇ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਪਿੰਡ ਬਰਸਾਲਪੁਰ ਵਿੱਚ ਇੱਕ ਪਤੀ ਵੱਲੋਂ ਬੇਰਹਿਮੀ ਦੇ ਨਾਲ ਆਪਣੀ ਪਤਨੀ ਦਾ ਕੁੱਟ ਕੁੱਟ ਕੇ ਕਤਲ ਕਰ ਦਿੱਤਾ ਗਿਆ ਹੈ।

ਦੱਸਿਆ ਗਿਆ ਹੈ ਕਿ ਦੋਸ਼ੀ ਜਿੱਥੇ ਨਸ਼ਾ ਕਰਨ ਦਾ ਆਦੀ ਸੀ ਉਸ ਵੱਲੋਂ ਨਸ਼ੇ ਦੀ ਹਾਲਤ ਵਿੱਚ ਆਪਣੀ ਪਤਨੀ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਗਈ ਅਤੇ ਕੁੱਟ ਕੁੱਟ ਕੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕਾ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਈ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਦੋਸ਼ੀ ਸ਼ਰਨਜੀਤ ਸਿੰਘ ਉਰਫ਼ ਕਾਕੂ ਪੁੱਤਰ ਰਾਮਾਮੂਰਤੀ ਜਿੱਥੇ ਬਹੁਤ ਜ਼ਿਆਦਾ ਨਸ਼ਾ ਕਰਨ ਦਾ ਆਦੀ ਸੀ।

ਨਸ਼ੇ ਦੇ ਕਾਰਣ ਹੀ ਉਸ ਵੱਲੋਂ ਘਰ ਵਿੱਚ ਝਗੜਾ ਕੀਤਾ ਜਾਂਦਾ ਸੀ, ਅਤੇ ਆਪਣੀ ਪਤਨੀ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਜਾਂਦੀ ਸੀ। ਮੁਲਜ਼ਮ ਸ਼ਰਨਜੀਤ ਸਿੰਘ ਉਰਫ਼ ਕਾਕੂ ਵੱਲੋਂ ਜਿੱਥੇ ਹੁਣ ਪਤਨੀ ਰੀਨਾ ਰਾਣੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਓਥੇ ਹੀ ਇਸ ਕੁੱਟ ਮਾਰ ਦੇ ਕਾਰਨ 25 ਸਾਲਾਂ ਦੀ ਰੀਨਾ ਰਾਣੀ ਦੀ ਮੌਤ ਹੋ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


                                       
                            
                                                                   
                                    Previous Postਬੰਦੇ ਨੇ ਗੁੰਮ ਹੋਏ ਕੁੱਤੇ ਨੂੰ ਲੱਭਣ ਦਾ ਇਨਾਮ ਰੱਖਿਆ 11 ਕਰੋੜ ਤੇ ਸੂਹ ਦੇਣ ਵਾਲੇ ਨੂੰ 2 ਕਰੋੜ ਦਾ ਇਨਾਮ, ਪਰ ਬਾਅਦ ਜੋ ਹੋਇਆ ਨਹੀਂ ਕੀਤੀ ਕਲਪਨਾ
                                                                
                                
                                                                    
                                    Next Postਵੇਟਰ ਦਾ ਕੰਮ ਕਰ ਪਤੀ ਨੇ ਪਤਨੀ ਨੂੰ ਬਣਾਇਆ ਨਰਸ , ਹੁਣ ਕਹਿੰਦੀ ਰਹਿਣਾ MBBS ਡਾਕਟਰ ਨਾਲ !
                                                                
                            
               
                            
                                                                            
                                                                                                                                            
                                    
                                    
                                    




