BREAKING NEWS
Search

ਵੇਟਰ ਦਾ ਕੰਮ ਕਰ ਪਤੀ ਨੇ ਪਤਨੀ ਨੂੰ ਬਣਾਇਆ ਨਰਸ , ਹੁਣ ਕਹਿੰਦੀ ਰਹਿਣਾ MBBS ਡਾਕਟਰ ਨਾਲ !

ਆਈ ਤਾਜਾ ਵੱਡੀ ਖਬਰ 

ਪਤਨੀ ਨੇ ਪਤੀ ਨੂੰ ਦਿੱਤਾ ਧੋਖਾ, ਪਤੀ ਨੇ ਦਿਨ ਰਾਤ ਮਿਹਨਤ ਕੀਤੀ ਅਤੇ ਵੇਟਰ ਦਾ ਕੰਮ ਕਰ ਆਪਣੀ ਪਤਨੀ ਨੂੰ ਬਣਾਇਆ ਨਰਸ, ਮੁਕਾਮ ਉਤੇ ਪਹੁੰਚ ਕੇ ਪਤਨੀ ਦੇ ਬਦਲੇ ਤੇਵਰ, ਹੁਣ ਕਹਿੰਦੀ ਮੈ ਤਾਂ MBBS ਡਾਕਟਰ ਨਾਲ ਰਹਿਣਾ। ਦੱਸ ਦਈਏ ਕਿ ਜੋਤੀ ਮੌਰਿਆ ਵਰਗਾ ਇਕ ਹੋਰ ਮਾਮਲਾ ਏਟਾ ਤੋ ਸਾਹਮਣੇ ਆ ਰਿਹਾ ਹੈ ਜਿਥੇ ਇਕ ਪਤੀ ਨੇ ਆਪਣੀ ਪਤਨੀ ਨੂੰ ਚੰਗੇ ਮੁਕਾਮ ਉਤੇ ਪਹੁੰਚਾਉਣ ਲਈ ਦਿਨ ਰਾਤ ਮਿਹਨਤ ਕੀਤੀ, ਉਸ ਨੇ ਵੇਟਰ ਦਾ ਕੰਮ ਕਰਕੇ ਆਪਣੀ ਪਤਨੀ ਨੂੰ ਨਰਸ ਬਣਾਇਆ। ਪਰ ਹੁਣ ਜਦੋ ਉਸ ਦੀ ਪਤਨੀ ਨਰਸ ਬਣ ਗਈ ਅਤੇ ਮੁਕਾਮ ਉਤੇ ਪਹੁੰਚ ਗਈ ਤਾਂ ਉਸ ਨੇ ਆਪਣੇ ਦਿਖਾਉਣੇ ਸ਼ੁਰੂ ਕਰ ਦਿੱਤੇ ਅਤੇ ਕਹਿਣ ਲੱਗੀ ਕਿ ਉਸ ਨੇ ਹੁਣ ਇਕ MBBS ਡਾਕਟਰ ਕੋਲ ਰਹਿਣਾ ਹੈ। ਜਾਣਕਾਰੀ ਮੁਤਾਬਿਕ ਇਕ ਮਹਿਲਾ ਪਹਿਲਾਂ ਆਪਣੇ ਪ੍ਰੇਮੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਿਹ ਰਹੀ ਸੀ।

ਇਸ ਤੋ ਬਾਅਦ ਉਨ੍ਹਾਂ ਨੇ ਵਿਆਹ ਕਰਵਾ ਲਿਆ। ਹਲਾਂਕਿ ਬਾਅਦ ਵਿਚ ਉਸ ਦਾ ਪਤੀ ਵਿਦੇਸ਼ ਚਲਾ ਗਿਆ ਜਿਥੇ ਉਹ ਵੇਟਰ ਦਾ ਕੰਮ ਕਰਨ ਲੱਗ ਗਿਆ। ਕੰਮ ਕਰਕੇ ਉਸ ਦੇ ਪਤੀ ਨੇ ਆਪਣੀ ਪਤਨੀ ਨੂੰ ਪੜ੍ਹਾਇਆ ਲਿਖਾਇਆ ਅਤੇ ਉਸ ਨੂੰ ਇਕ ਨਰਸ ਬਣਾਇਆ। ਪਰ ਹੁਣ ਪਤਨੀ ਨੇ ਆਪਣੀ ਪਤੀ ਨੂੰ ਧੋਖਾ ਦੇ ਦਿੱਤਾ ਅਤੇ ਹੁਣ ਉਸ ਦਾ ਕਹਿਣਾ ਹੈ ਕਿ ਉਹ ਇਕ ਐਮਬੀਬੀਐਸ ਡਾਕਟਰ ਨਾਲ ਰਹਿਣ ਚਾਹੁੰਦੀ ਹੈ। ਦੂਜੇ ਪਾਸੇ ਪਤੀ ਦੇ ਵੱਲੋ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉਸ ਦੇ ਵੱਲੋ ਮੁੱਖ ਮੰਤਰੀ ਨੂੰ ਦਖਲ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ। ਉਥੇ ਹੀ ਕਿਹਾ ਜਾ ਰਿਹਾ ਹੈ ਕਿ ਉਸ ਦੀ ਪਤਨੀ ਦੇ ਵਲੋ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦਾ ਝੂਠਾ ਇਲਜ਼ਾਮ ਲਗਾਇਆ ਗਿਆ ਹੈ। ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ।

ਦੱਸ ਦਈਏ ਕਿ ਇਹ ਹੈਰਾਨ ਕਰਨ ਵਾਲਾ ਮਾਮਲਾ ਮਿਰਹਾਚੀ ਇਲਾਕੇ ਦੇ ਪਿੰਡ ਅਖਤੁਲੀ ਤੋ ਸਾਹਮਣੇ ਆ ਰਿਹਾ ਹੈ। ਜਿਥੇ ਸਾਲ 2019 ਵਿੱਚ ਇੱਕ ਵਿਆਹ ਸਮਾਗਮ ਦੋਰਾਨ ਨੌਜਵਾਨ ਪ੍ਰਦੀਪ ਦੀ ਮੁਲਾਕਾਤ ਅਰਚਨਾ ਯਾਦਵ ਨਾਲ ਹੋਈ ਸੀ। ਸਾਲ 2022 ਤੱਕ ਦੋਵੇਂ ਲਿਵ ਇਨ ਰਿਲੇਸ਼ਨਸ਼ਿਪ ‘ਚ ਵੀ ਰਹੇ। ਪ੍ਰਦੀਪ ਵੱਲੋ ਕਿਹਾ ਜਾ ਰਿਹਾ ਹੈ ਕਿ ਸਾਲ 2022 ਵਿੱਚ ਉਨ੍ਹਾਂ ਦਾ ਵਿਆਹ ਹੋਇਆ ਸੀ। ਇਸ ਤੋਂ ਬਾਅਦ ਅਰਚਨਾ ਨੇ ਬੀ.ਐਸ.ਸੀ. ਦੀ ਪੜਾਈ ਕੀਤੀ, ਉਨ੍ਹਾਂ ਨੇ ਅਰਚਨਾ ਨੂੰ ਨਰਸਿੰਗ ਦਾ ਕੋਰਸ ਵੀ ਕਰਵਾਇਆ। ਹਲਾਂਕਿ ਉਹ ਆਪ ਵਿਦੇਸ਼ ਚਲਾ ਗਿਆ ਸੀ ਜਿਥੇ ਉਸ ਨੇ ਵੇਟਰ ਦੀ ਨੌਕਰੀ ਕੀਤੀ। ਉਹ ਜਿਨ੍ਹਾਂ ਪੈਸਾ ਕਮਾਉਦਾ ਸੀ ਸਾਰਾ ਅਪਣੀ ਪਤਨੀ ਨੂੰ ਹੀ ਭੇਜਦਾ ਸੀ। ਅਰਚਨਾ ਨਰਸਿੰਗ ਦੀ ਪੜਾਈ ਤੋ ਬਾਅਦ ਕੋਚਿੰਗ ਲੈਣ ਲੱਗ ਗਈ ਜਿਥੇ ਉਸ ਦੀ ਮੁਲਾਕਾਤ ਇੱਕ MBBS ਡਾਕਟਰ ਨਾਲ ਹੋਈ। ਇਸ ਤੋ ਬਾਅਦ ਅਰਚਨਾ ਦੇ ਵਿਵਹਾਰ ਵਿਚ ਕਾਫੀ ਬਦਲਾਅ ਆਇਆ।

ਉਨਹਾਂ ਵਿਚ ਕਾਫੀ ਝਗੜੇ ਵੱਧ ਗਏ ਇਸੇ ਦੌਰਾਨ ਉਸ ਨੇ ਸਾਫ ਕਹਿ ਦਿੱਤਾ ਕਿ ਹੁਣ ਉਹ ਕਿਸੇ ਡਾਕਟਰ ਕੋਲ ਹੀ ਰਹੇਗੀ। ਇਸ ਸਭ ਤੋ ਬਾਅਦ ਉਸ ਨੇ ਉਨ੍ਹਾਂ ਉਤੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦਾ ਝੂਠਾ ਮਾਮਲਾ ਦਰਜ ਕੀਤਾ ਗਿਆ। ਇਸ ਸਬੰਧੀ ਥਾਣਾ ਇੰਚਾਰਜ ਇੰਸਪੈਕਟਰ ਮਿਰਹਾਚੀ ਸੁਭਾਸ਼ ਬਾਬੂ ਕਥੇਰੀਆ ਦਾ ਕਹਿਣਾ ਹੈ ਕਿ ਅਰਚਨਾ ਦੇ ਵੱਲੋ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋ ਇਲਾਵਾ ਉਨਹਾਂ ਨੂੰ ਹੋਰ ਕੋਈ ਸ਼ਿਕਾਇਤ ਨਹੀਂ ਮਿਲੀ। ਜੇਕਰ ਕੋਈ ਸੂਚਨਾ ਮਿਲੇਗੀ ਤਾਂ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਇਸ ਤੋ ਇਲਾਵਾ ਅਰਚਨਾ ਦੇ ਪਤੀ ਨੇ ਇਕ ਵੀਡੀਓ ਸ਼ੇਅਰ ਕੀਤੀ ਗਈ ਜਿਸ ਵਿੱਚ ਉਸ ਨੇ ਕਿਹਾ ਕਿ ਉਸ ਦੀ ਪਤਨੀ ਉਸ ਨਾਲ ਰਹਿਣਾ ਨਹੀਂ ਚਾਹੁੰਦੀ। ਅਤੇ ਹੁਣ ਉਨ੍ਹਾਂ ਕੋਲੋ 30 ਲੱਖ ਰੁਪਏ ਦੀ ਮੰਗ ਕਰ ਰਹੀ ਹੈ। ਹੁਣ ਪ੍ਰਦੀਪ ਦੇ ਵਲੋ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਪਤਨੀ ਨਾਲ ਹੀ ਰਹਿਣਾ ਚਾਹੁੰਦਾ ਹੈ। ਸ਼ੋਸਲ ਮੀਡੀਆ ‘ਤੇ ਇਹ ਵੀਡੀਓ ਕਾਫੀ ਵਾਇਰਲ ਹੋਈ ਅਤੇ ਟ੍ਰੈਡ ਕਰਨ ਲੱਗੀ।