BREAKING NEWS
Search

ਪੰਜਾਬ ਦੀ ਇਸ ਮਸ਼ਹੂਰ ਹਸਤੀ ਦੇ ਘਰੇ ਪਿਆ ਮਾਤਮ , CM ਮਾਨ ਅਤੇ ਹਰਪਾਲ ਚੀਮੇ ਨੇ ਵੀ ਕੀਤਾ ਅਫਸੋਸ ਜਾਹਿਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਆਏ ਦਿਨ ਹੀ ਜਿੱਥੇ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਉੱਥੇ ਹੀ ਕਈ ਘਟਨਾਵਾਂ ਬੱਚਿਆਂ ਨਾਲ਼ ਵੀ ਵਾਪਰ ਜਾਂਦੀਆਂ ਹਨ। ਮਾਸੂਮ ਬੱਚੇ ਜਿਥੇ ਹਰ ਘਰ ਦੀ ਰੌਣਕ ਮੰਨੇ ਜਾਂਦੇ ਹਨ, ਉਥੇ ਹੀ ਬੱਚਿਆਂ ਤੋਂ ਬਿਨਾਂ ਘਰ ਸੱਖਣੇ ਹੁੰਦੇ ਹਨ। ਜਿੱਥੇ ਕਈ ਪਰਿਵਾਰਾਂ ਵਿੱਚ ਮਾਸੂਮ ਬੱਚੇ ਪੂਰੇ ਪਰਿਵਾਰ ਦੀ ਜਿੰਦ ਜਾਨ ਬਣ ਜਾਂਦੇ ਹਨ, ਅਤੇ ਬੱਚੇ ਦੇ ਪਰਿਵਾਰ ਵਿੱਚ ਆਉਣ ਕਾਰਨ ਸਾਰਾ ਘਰ ਖ਼ੁਸ਼ੀਆਂ ਨਾਲ ਭਰ ਜਾਂਦਾ ਹੈ। ਉਸ ਬੱਚੇ ਤੇ ਅਚਾਨਕ ਹੀ ਇਸ ਦੁਨੀਆਂ ਤੋਂ ਤੁਰ ਜਾਣ ਨਾਲ ਉਸ ਘਰ ਵਿਚ ਇਹ ਸਾਰੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਜਾਂਦੀਆਂ ਹਨ। ਆਏ ਦਿਨ ਹੀ ਅਜਿਹੀਆਂ ਘਟਨਾਵਾਂ ਬਹੁਤ ਸਾਰੇ ਪਰਵਾਰਾਂ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੰਦੀਆਂ ਹਨ।

ਪੰਜਾਬ ਵਿੱਚ ਜਿਥੇ ਵੱਖ-ਵੱਖ ਖੇਤਰਾਂ ਵਿਚ ਬਹੁਤ ਸਾਰੇ ਪੰਜਾਬੀਆਂ ਵੱਲੋਂ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਦੇ ਪਰਿਵਾਰ ਨਾਲ ਵਾਪਰਨ ਵਾਲੀਆਂ ਘਟਨਾਵਾਂ ਕਈ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਹੁਣ ਪੰਜਾਬ ਦੀ ਇਸ ਮਸ਼ਹੂਰ ਹਸਤੀ ਦੇ ਘਰ ਮਾਤਮ ਪਿਆ ਹੈ। ਜਿਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸ੍ਰੀ ਹਰਪਾਲ ਚੀਮਾ ਵੱਲੋਂ ਅਫਸੋਸ ਜ਼ਾਹਿਰ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੀਨੀਅਰ ਪੱਤਰਕਾਰ ਸੁਮੀਤ ਸਿੰਘ ਜੋਸ਼ੀ ਦੇ ਘਰ ਵਿਚ ਉਸ ਸਮੇਂ ਸੋਗ ਦੀ ਲਹਿਰ ਪੈਦਾ ਹੋ ਗਈ ਜਦੋਂ ਉਨ੍ਹਾਂ ਦੀ ਡੇਢ ਸਾਲਾਂ ਦੀ ਮਾਸੂਮ ਧੀ ਮੀਨਲ ਜੋਸ਼ੀ ਦੀ ਮੌਤ ਹੋ ਗਈ। ਜਿਸ ਨਾਲ ਉਨ੍ਹਾਂ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਦੱਸਿਆ ਗਿਆ ਹੈ ਕਿ ਸੀਨੀਅਰ ਪੱਤਰਕਾਰ ਸੁਮਿਤ ਸਿੰਘ ਜੋਸ਼ੀ ਦੀ ਡੇਢ ਸਾਲਾਂ ਦੀ ਧੀ ਮੀਨਲ ਜੋਸ਼ੀ ਇਕ ਬੀਮਾਰੀ ਤੋਂ ਪਿਛਲੇ ਕੁਝ ਸਮੇਂ ਤੋਂ ਪੀੜਤ ਸੀ, ਜਿਸ ਦੇ ਚੱਲਦੇ ਹੋਏ ਉਸ ਦੀ ਮੌਤ ਹੋ ਗਈ।

ਇਸ ਦੁੱਖ ਦੀ ਘੜੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਤੇ ਵਿੱਤਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ ਸੀਨੀਅਰ ਪੱਤਰਕਾਰ ਸੁਮਿਤ ਸਿੰਘ ਜੋਸ਼ੀ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਕੀਤਾ ਗਿਆ ਹੈ। ਉਥੇ ਹੀ ਆਪਣੇ ਸ਼ੋਕ ਸੁਨੇਹੇ ਵਿੱਚ ਵਿੱਤ ਮੰਤਰੀ ਵੱਲੋਂ ਆਖਿਆ ਗਿਆ ਹੈ ਕਿ ਪਰਮਾਤਮਾ ਇਸ ਵਿਛੜੀ ਹੋਈ ਧੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ।