ਪੰਜਾਬ ‘ਚ ਐਤਵਾਰ ਨੂੰ ਲੱਗੇਗਾ ਲੰਬਾ ਬਿਜਲੀ ਕੱਟ, ਇਹ ਇਲਾਕੇ ਹੋਣਗੇ ਪ੍ਰਭਾਵਿਤ

ਪੰਜਾਬ ਦੇ ਕਈ ਇਲਾਕਿਆਂ ਵਿੱਚ ਐਤਵਾਰ ਨੂੰ ਲੰਬੇ ਸਮੇਂ ਲਈ ਬਿਜਲੀ ਕੱਟ ਲੱਗਣ ਵਾਲਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਦੇ ਕੰਮਾਂ ਕਾਰਨ ਕਈ ਥਾਵਾਂ ‘ਤੇ ਬਿਜਲੀ ਸਪਲਾਈ ਅਸਥਾਈ ਤੌਰ ‘ਤੇ ਬੰਦ ਰਹੇਗੀ। ਇਸ ਸਬੰਧੀ ਸ਼ਹਿਰਾਂ ਵਿੱਚ ਪਹਿਲਾਂ ਹੀ ਸੂਚਨਾ ਜਾਰੀ ਕਰਕੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ, ਪਰ ਇਸ ਕਾਰਨ ਲੋਕਾਂ ਨੂੰ ਕੁਝ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਦਸੂਹਾ ਵਿੱਚ ਸ਼ਹਿਰੀ ਉੱਪ ਮੰਡਲ ਅਫਸਰ ਇੰਜੀਨੀਅਰ ਸਤਨਾਮ ਸਿੰਘ ਨੇ ਦੱਸਿਆ ਕਿ 26 ਅਪ੍ਰੈਲ ਨੂੰ 11 ਕੇਵੀ ਹਸਪਤਾਲ ਫੀਡਰ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ, ਤਾਂ ਜੋ ਐਮਰਜੈਂਸੀ ਹਾਲਾਤ ਲਈ ਬਦਲਵਾਂ ਸਰੋਤ ਤਿਆਰ ਕੀਤਾ ਜਾ ਸਕੇ। ਇਸ ਕੰਮ ਦੌਰਾਨ 11 ਕੇਵੀ ਆਰਮੀ ਗਰਾਊਂਡ ਦੇ ਭੱਠੀ ਵਾਲੇ ਟੀ-ਆਫ ਤੋਂ ਅੱਗੇ ਆਉਂਦੇ ਇਲਾਕੇ—ਜਿਵੇਂ ਸੁਪਰ ਮਾਰਕਿਟ, ਹੁਸ਼ਿਆਰਪੁਰ ਰੋਡ, ਪੈਰਾਡਾਈਜ਼ ਕਾਲੋਨੀ, ਜਪਾਨੀ ਕਾਲੋਨੀ, ਕਹਿਰਵਾਲੀ, ਪੰਨਵਾਂ ਰੋਡ ਅਤੇ ਖੇੜਾ ਕੋਟਲੀ—ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਬਿਜਲੀ ਬੰਦ ਰਹੇਗੀ। ਉਨ੍ਹਾਂ ਨੇ ਇਲਾਕਾ ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।

ਨੰਗਲ ਵਿੱਚ ਪੀਐਸਪੀਸੀਐਲ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਨੇ ਜਾਣਕਾਰੀ ਦਿੱਤੀ ਕਿ 27 ਅਪ੍ਰੈਲ ਨੂੰ ਜਨਰਲ ਮੁਰੰਮਤ ਕਾਰਨ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ 11 ਕੇਵੀ ਜਵਾਹਰ ਮਾਰਕੀਟ ਫੀਡਰ ਦੀ ਸਪਲਾਈ ਬੰਦ ਰਹੇਗੀ। ਇਸ ਦਾ ਅਸਰ ਜਵਾਹਰ ਮਾਰਕੀਟ, ਐਮਪੀ ਦੀ ਕੋਠੀ, ਮੈਦਾ ਮਾਜਰਾ, ਮਾਣਕਪੁਰ, ਮੇਘਪੁਰ, ਡੁਕਲੀ, ਪੱਟੀ ਉਪਰਲੀ, ਰਾਏਪੁਰ, ਬੰਦਲੈਹੜੀ, ਬ੍ਰਹਮਪੁਰ ਉਪਰਲਾ, ਅਜੌਲੀ, ਦਬਖੇੜਾ ਅੱਪਰ, ਜਾਂਦਲਾ ਅਤੇ ਭਾਲੋਵਾਲ ਆਦਿ ਖੇਤਰਾਂ ‘ਤੇ ਪਵੇਗਾ। ਵਿਭਾਗ ਨੇ ਇਹ ਵੀ ਕਿਹਾ ਹੈ ਕਿ ਮੌਸਮ ਜਾਂ ਤਕਨੀਕੀ ਕਾਰਨਾਂ ਦੇ ਅਧਾਰ ‘ਤੇ ਸ਼ਟਡਾਊਨ ਦਾ ਸਮਾਂ ਬਦਲਿਆ ਜਾਂ ਰੱਦ ਵੀ ਕੀਤਾ ਜਾ ਸਕਦਾ ਹੈ।