ਪੰਜਾਬ ‘ਚ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ

ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਜਾਰੀ ਸਾਲ 2026 ਦੇ ਸਰਕਾਰੀ ਛੁੱਟੀਆਂ ਦੇ ਕੈਲੰਡਰ ਅਨੁਸਾਰ 26 ਅਗਸਤ, ਬੁੱਧਵਾਰ ਨੂੰ ਪਵਿੱਤਰ ਈਦ-ਏ-ਮਿਲਾਦ (ਮਿਲਾਦ-ਉੱਨ-ਨਬੀ) ਦੇ ਮੌਕੇ ਸੂਬੇ ਵਿੱਚ ਛੁੱਟੀ ਰਹੇਗੀ।

ਸਰਕਾਰੀ ਕੈਲੰਡਰ ਮੁਤਾਬਕ ਇਹ ਰਾਖਵੀਂ ਛੁੱਟੀ ਹੈ, ਜੋ ਮੁੱਖ ਤੌਰ ’ਤੇ ਸਰਕਾਰੀ ਮੁਲਾਜ਼ਮਾਂ ਲਈ ਲਾਗੂ ਹੋਵੇਗੀ। ਹਾਲਾਂਕਿ ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਨੂੰ ਲੈ ਕੇ ਜਦੋਂ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੱਖਰਾ ਅਧਿਕਾਰਤ ਹੁਕਮ ਜਾਰੀ ਨਹੀਂ ਹੁੰਦਾ, ਉਦੋਂ ਤੱਕ ਇਹ ਅਦਾਰੇ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ।