BREAKING NEWS
Search

ਪੰਜਾਬ ਚ ਇਥੇ ਪੁਲਸ ਦਾ ASI ਇਸ ਮਾੜੇ ਕੰਮ ਚ ਹੋਇਆ ਗਿਰਫ਼ਤਾਰ ਕਾਰਨਾਮਾ ਸੁਣ ਸਭ ਰਹਿ ਗਏ ਹੈਰਾਨ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਜਿੱਥੇ ਇਸ ਸਮੇਂ ਸਿਆਸਤ ਗਰਮਾਈ ਹੋਈ ਹੈ ਅਤੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਉਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਨਸ਼ਾ ਤਸਕਰੀ ਦਾ ਕੰਮ ਵੀ ਵਧੇਰੇ ਕੀਤਾ ਜਾਣ ਲੱਗਾ ਹੈ। ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਸੂਬੇ ਦੇ ਮਾਹੌਲ ਨੂੰ ਸ਼ਾਂਤਮਈ ਬਣਾਈ ਰੱਖਣ ਲਈ ਅਜਿਹੇ ਲੋਕਾਂ ਨੂੰ ਠੱਲ ਪਾਉਣ ਲਈ ਬਹੁਤ ਸਾਰੀਆਂ ਸਰਚ ਮੁਹਿੰਮ ਚਲਾਈ ਆ ਜਾਂਦੀਆਂ ਹਨ,ਤਾਂ ਜੋ ਪੰਜਾਬ ਦੇ ਹਲਾਤ ਬਿਗੜਨ ਤੋਂ ਬਚਾਇਆ ਜਾ ਸਕੇ। ਉਥੇ ਹੀ ਸੂਬਾ ਸਰਕਾਰ ਵੱਲੋਂ ਵੀ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਆਪਣੇ ਪੰਜਾਬ ਦੀ ਸਥਿਤੀ ਨੂੰ ਸ਼ਾਂਤ ਬਣਾਏ ਰੱਖਣ ਲਈ ਆਪਣੇ ਅਧਾਰ ਤੇ ਫੈਸਲੇ ਲੈਣ ਦੇ ਅਧਿਕਾਰ ਦਿੱਤੇ ਗਏ ਹਨ।

ਹੁਣ ਪੰਜਾਬ ਵਿੱਚ ਇੱਥੇ ਪੁਲਿਸ ਦੇ ਏ ਐੱਸ ਆਈ ਵੱਲੋਂ ਮਾੜੇ ਕੰਮ ਕਰਨ ਤੇ ਉਸਦੀ ਗ੍ਰਿਫਤਾਰੀ ਦਾ ਕਾਰਨਾਮਾ ਸਾਹਮਣੇ ਆਇਆ ਹੈ। ਜਿਸ ਬਾਰੇ ਸੁਣ ਕੇ ਸਾਰੇ ਲੋਕ ਹੈਰਾਨ ਹਨ। ਪੁਲਿਸ ਵੱਲੋਂ ਜਿੱਥੇ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾਂਦਾ ਹੈ ਉਥੇ ਹੀ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨਾਲ ਪੁਲਸ ਵਿਭਾਗ ਫਿਰ ਤੋਂ ਸ਼ਰਮਸਾਰ ਹੋ ਗਿਆ ਹੈ। ਪੰਜਾਬ ਦੇ ਮਹਾਂਨਗਰ ਲੁਧਿਆਣਾ ਦੇ ਵਿੱਚ ਪੰਜਾਬ ਦੇ ਸਪੈਸ਼ਲ ਟਾਸਕ ਫੋਰਸ ਵੱਲੋ ਲੁਧਿਆਣਾ ਵਿਖੇ ਤੈਨਾਤ ਏਐਸਆਈ ਅਧਿਕਾਰੀ ਨੂੰ ਉਸ ਕਾਬੂ ਕੀਤਾ ਗਿਆ ਜਿਸ ਸਮੇਂ ਉਹ ਇੱਕ ਔਰਤ ਨਾਲ ਭੁੱਕੀ ਲਿਆਕੇ ਸਕਾਰਪੀਓ ਗੱਡੀ ਲੈ ਕੇ ਜਾ ਰਿਹਾ ਸੀ।

ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਟ੍ਰੈਪ ਲਗਾ ਕੇ ਉਨ੍ਹਾਂ ਨੂੰ ਕਾਬੂ ਕੀਤਾ। ਉਸ ਸਮੇਂ ਇਹ ਏ ਐਸ ਆਈ ਰਜਿੰਦਰ ਸਿੰਘ ਵਰਦੀ ਪਾ ਕੇ ਗੱਡੀ ਵਿੱਚ ਬੈਠਾ ਹੋਇਆ ਸੀ ਜਿਸ ਦੀ ਗੱਡੀ ਵਿੱਚੋਂ ਪੌਣੇ ਤਿੰਨ ਕੁਇੰਟਲ ਭੁੱਕੀ ਬਰਾਮਦ ਕੀਤੀ ਗਈ। ਉਸ ਤੋਂ ਇਲਾਵਾ ਉਸ ਨਾਲ਼ ਮੌਜੂਦ ਦਲਜੀਤ ਕੌਰ ਅਤੇ ਪਵਨ ਸਿੰਘ ਦੇ ਖਿਲਾਫ ਪਹਿਲਾਂ ਹੀ ਭੁੱਕੀ ਦੇ ਤਿੰਨ ਅਪਰਾਧਿਕ ਮਾਮਲੇ ਦਰਜ ਹਨ। ਮਧ ਪ੍ਰਦੇਸ਼ ਤੋਂ ਵੱਡੇ ਪੱਧਰ ਤੇ ਅਫੀਮ ਅਤੇ ਭੁੱਕੀ ਲਿਆਂਦੀ ਜਾਂਦੀ ਸੀ। ਅਤੇ ਫਿਰ ਉਸ ਨੂੰ ਛੋਟੇ ਪੱਧਰ ਤੇ ਵੇਚਿਆ ਜਾਂਦਾ ਸੀ।

ਮੁਲਜ਼ਮ ਔਰਤ 2 ਤੋਂ 3 ਵਾਰ ਨਸ਼ੇ ਦੀ ਸਪਲਾਈ ਕਰ ਚੁੱਕੀ ਹੈ। ਗ੍ਰਿਫਤਾਰ ਕੀਤੇ ਗਏ ਏਐਸਆਈ ਰਜਿੰਦਰ ਸਿੰਘ ਦੇ ਖਿਲਾਫ ਐਸਟੀਐਫ਼ ਮੋਹਾਲੀ ਪੁਲਿਸ ਸਟੇਸ਼ਨ ਵਿੱਚ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਸਮੇਂ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ ਸੂਚਨਾ ਮਿਲੀ ਸੀ ਕਿ ਚਿੱਟੇ ਰੰਗ ਦੀ ਸਕਾਰਪੀਓ ਕਾਰ ਵਿੱਚ ਸਵਾਰ ਹੋ ਕੇ ਮੱਧ ਪ੍ਰਦੇਸ਼ ਤੋਂ ਭੁੱਕੀ ਲਿਆਕੇ ਖਰੜ ਤੋਂ ਲੁਧਿਆਣਾ ਆ ਰਹੇ ਹਨ। ਪੁਲਿਸ ਵੱਲੋਂ 3 ਲੋਕਾਂ ਨੂੰ ਰਿਮਾਂਡ ਤੇ ਲੈ ਕੇ ਹੋਰ ਵੀ ਪੁੱਛਗਿਛ ਕੀਤੀ ਜਾ ਰਹੀ ਹੈ। ਉਥੇ ਹੀ 2 ਕੁਇੰਟਲ 80 ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ ਅਤੇ ਇਸ ਦੋਸ਼ੀ ਵੱਲੋਂ ਕਰੋੜਾਂ ਰੁਪਏ ਦੀ ਅਫੀਮ ਦੀ ਤਸਕਰੀ ਕਰਕੇ ਜਾਇਦਾਦ ਬਣਾਈ ਗਈ ਹੈ।