ਆਈ ਤਾਜ਼ਾ ਵੱਡੀ ਖਬਰ 

ਪੰਜਾਬ ਜਿਥੇ ਗੁਰੂਆਂ ਪੀਰਾਂ ਦੀ ਧਰਤੀ ਅਖਵਾਉਣ ਵਾਲਾ ਸੂਬਾ ਹੈ। ਉਠੇ ਹੀ ਪੰਜਾਬ ਵਿਚ ਹਰ ਧਰਮ ਦੇ ਲੋਕ ਆਪਸੀ ਪਿਆਰ ਅਤੇ ਮਿਲਵਰਤਨ ਦੇ ਨਾਲ ਰਹਿੰਦੇ ਹਨ ਅਤੇ ਆਉਣ ਵਾਲੇ ਦਿਨ ਤਿਉਹਾਰਾਂ ਨੂੰ ਵੀ ਇਕ ਦੂਸਰੇ ਨਾਲ ਸਾਂਝੀ ਖੁਸ਼ੀ ਮਨਾ ਕੇ ਮਨਾਉਂਦੇ ਹਨ। ਬਿਨਾਂ ਭੇਦ-ਭਾਵ ਦੇ ਆਉਣ ਵਾਲੇ ਇਨ੍ਹਾਂ ਤਿਉਹਾਰਾਂ ਨੂੰ ਮਨਾਉਣ ਲਈ ਜਿੱਥੇ ਸਭ ਲੋਕਾਂ ਵਿੱਚ ਇੱਕ ਵਖਰਾ ਹੀ ਉਤਸ਼ਾਹ ਦੇਖਿਆ ਜਾਂਦਾ ਹੈ। ਉਥੇ ਹੀ ਸਰਕਾਰ ਵੱਲੋਂ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਖਾਸ ਦਿਨਾਂ ਦੇ ਉੱਪਰ ਛੁੱਟੀ ਦਾ ਐਲਾਨ ਵੀ ਕਰ ਦਿੱਤਾ ਜਾਂਦਾ ਹੈ।

ਜਿਸ ਸਦਕਾ ਸਭ ਲੋਕ ਉਹਨਾਂ ਧਾਰਮਿਕ ਅਸਥਾਨਾਂ ਤੇ ਜਾ ਕੇ ਨਤਮਸਤਕ ਹੋ ਸਕਣ ਅਤੇ ਆਪਣੇ ਬੱਚਿਆਂ ਨੂੰ ਵੀ ਆਪਣੇ ਇਤਿਹਾਸ ਦੇ ਨਾਲ ਜੋੜ ਸਕਣ। ਹੁਣ ਪੰਜਾਬ ਚ ਇਥੇ ਕੱਲ ਹੋਇਆ ਸਰਕਾਰੀ ਛੁੱਟੀ ਦਾ ਐਲਾਨ, ਸਰਕਾਰੀ ਸੰਸਥਾਵਾਂ ਰਹਿਣਗੀਆਂ ਬੰਦ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਕੱਲ੍ਹ 23 ਸਤੰਬਰ ਨੂੰ ਪੰਜਾਬ ਦੇ ਫਰੀਦਕੋਟ ਵਿਚ ਬਾਬਾ ਸ਼ੇਖ ਫਰੀਦ ਦੇ ਆਗਮਨ ਪੁਰਬ ਸਬੰਧੀ ਸਮਾਗਮ ਕੀਤੇ ਜਾ ਰਹੇ ਹਨ।

ਜਿਸ ਦੇ ਚਲਦੇ ਹੋਇਆ 23 ਸਤੰਬਰ ਨੂੰ ਸਰਕਾਰੀ ਦਫਤਰਾਂ ਅਤੇ ਸਿੱਖਿਆ ਸੰਸਥਾਵਾਂ ਵਿੱਚ ਛੁੱਟੀ ਦਾ ਐਲਾਨ ਜਿਲੇ ਦੇ ਡੀਸੀ ਵੱਲੋਂ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਪ੍ਰਸੋਨਲ ਅਤੇ ਪ੍ਰਬੰਧਕੀ ਸੁਧਾਰ ਵਿਭਾਗ ਰਾਹੀਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਡਿਪਟੀ ਕਮਿਸ਼ਨਰ ਕਮ ਜ਼ਿਲਾ ਮੈਜਿਸਟਰੇਟ ਫਰੀਦਕੋਟ ਡਾ. ਰੂਹੀ ਦੁੱਗ , ਆਈ.ਏ.ਐਸ. ਵਲੋਂ 23 ਸਤੰਬਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਚਲਦਿਆਂ ਹੋਇਆਂ ਜ਼ਿਲ੍ਹਾ ਫਰੀਦਕੋਟ ਵਿੱਚ ਆਉਣ ਵਾਲੇ ਸਾਰੇ ਵਿਦਿਅਕ ਅਦਾਰਿਆਂ ਸਰਕਾਰੀ ਦਫ਼ਤਰਾਂ, ਅਤੇ ਹੋਰ ਸਿੱਖਿਆ ਸੰਸਥਾਵਾਂ ਦੇ ਵਿੱਚ ਇਹ ਛੁੱਟੀ ਕੀਤੀ ਗਈ ਹੈ।

ਤਾਂ ਜੋ ਸਾਰੇ ਲੋਕ ਹੋਣ ਵਾਲੇ ਇਸ ਸਮਾਗਮ ਵਿੱਚ ਸ਼ਿਰਕਤ ਕਰ ਸਕਣ। ਕਿਉਂਕਿ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਸ਼ਰਧਾਪੂਰਵਕ ਮਨਾਉਣ ਲਈ 23 ਸਤੰਬਰ ਨੂੰ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ।


                                       
                            
                                                                   
                                    Previous Postਪੰਜਾਬ: ਸੇਬਾਂ ਦੇ ਭਰੇ 2 ਟਰੱਕਾਂ ਅਤੇ 1 ਕਾਰ ਚ ਹੋਈ ਅਜਿਹੀ ਚੀਜ ਬਰਾਮਦ, ਦੇਖ ਹਰੇਕ ਕੋਈ ਰਹਿ ਗਿਆ ਹੈਰਾਨ
                                                                
                                
                                                                    
                                    Next Postਮਸ਼ਹੂਰ ਕਾਮੇਡੀਅਨ ਰਾਜੂ ਸ੍ਰੀਵਾਸਤਵ ਦਾ ਪੋਸਟਮਾਰਟਮ ਹੋਇਆ ਨਵੀ ਤਕਨੀਕ ਚ, ਰਿਪੋਰਟ ਵਿਚ ਸਾਹਮਣੇ ਆਈ ਇਹ ਸਚਾਈ
                                                                
                            
               
                            
                                                                            
                                                                                                                                            
                                    
                                    
                                    



