BREAKING NEWS
Search

ਪਾਕਿਸਤਾਨ ਚ ਹਿੰਦੂ ਵਪਾਰੀ ਨੇ ਆਪਣੀ ਪਤਨੀ ਲਈ ਬਣਾਈ ਸੀ ਸ਼ਾਨਦਾਰ ਹਵੇਲੀ , ਜਿਥੇ ਅੱਜ ਵੀ ਜਾਣ ਤੋਂ ਡਰਦਾ ਹੈ ਪੂਰਾ ਪਾਕਿਸਤਾਨ

ਆਈ ਤਾਜਾ ਵੱਡੀ ਖਬਰ 

ਪਤੀ ਪਤਨੀ ਦਾ ਰਿਸ਼ਤਾ ਜਿਸ ‘ਚ ਨੋਕ ਝੋਕ, ਲੜਾਈ ਤੇ ਬਹੁਤ ਸਾਰਾ ਪਿਆਰ ਹੁੰਦਾ ਹੈ l ਪਰ ਅੱਜ ਪਤੀ ਪਤਨੀ ਦੇ ਪਿਆਰ ਦੀ ਇੱਕ ਵੱਖਰੀ ਮਿਸਾਲ ਤੁਹਾਡੇ ਨਾਲ ਸਾਂਝੀ ਕਰਾਂਗੇ, ਜਿੱਥੇ ਇੱਕ ਹਿੰਦੂ ਵਪਾਰੀ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਆਪਣੀ ਪਤਨੀ ਦੇ ਲਈ ਅਜਿਹੀ ਸ਼ਾਨਦਾਰ ਹਵੇਲੀ ਬਣਾਈ ਗਈ। ਜਿੱਥੇ ਜਾਣ ਤੋਂ ਪੂਰਾ ਪਾਕਿਸਤਾਨ ਡਰਦਾ ਹੈ l ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮੋਹੱਟਾ ਪੈਲੇਸ ਪਾਕਿਸਤਾਨ ਦੀ ਵਿੱਤੀ ਰਾਜਧਾਨੀ ਕਰਾਚੀ ਵਿੱਚ ਸਥਿਤ ਇੱਕ ਸ਼ਾਨਦਾਰ ਮਹਿਲ ਇੱਕ ਹਿੰਦੂ ਵਪਾਰੀ ਦੇ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਮਹਿਲ 1927 ਵਿੱਚ ਇੱਕ ਮਾਰਵਾੜੀ,ਹਿੰਦੂ ਵਪਾਰੀ ਸ਼ਿਵਰਤਨ ਚੰਦਰਤਨ ਮੋਹੱਟਾ ਦੁਆਰਾ ਬਣਾਇਆ ਗਿਆ ਸੀ।

ਜਿਸ ਨੂੰ ਲੈ ਕੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਆਪਣੀ ਪਤਨੀ ਦੇ ਪਿਆਰ ਵਿੱਚ ਇਹ ਮਹਿਲ ਬਣਵਾਇਆ ਸੀ, ਇਹ ਮਹਿਲ ਦੇਖਣ ਦੇ ਵਿੱਚ ਬਹੁਤ ਹੀ ਸੁੰਦਰ ਹੈ ਤੇ ਅੱਜ ਪਾਕਿਸਤਾਨ ਸਰਕਾਰ ਇਸ ਨੂੰ ਅਜਾਇਬ ਘਰ ਵਜੋਂ ਵਰਤਦੀ ਹੈ। ਉੱਥੇ ਹੀ ਇਸ ਮਹਿਲ ਨੂੰ ਲੈ ਕੇ ਇਕ ਰਿਪੋਰਟ ਮੁਤਾਬਿਕ ਦੱਸਿਆ ਹੈ ਕਿ ਇਹ ਮਹਿਲ ਦਿਨ ਵੇਲੇ ਜਿੰਨਾ ਸ਼ਾਨਦਾਰ ਹੈ, ਰਾਤ ​​ਨੂੰ ਅੰਦਰੋਂ ਅਜਿਹੀਆਂ ਆਵਾਜ਼ਾਂ ਆਉਂਦੀਆਂ ਹਨ ਜਿਵੇਂ ਇੱਥੇ ਪਾਰਟੀਆਂ ਹੋ ਰਹੀਆਂ ਹੋਣ। ਜਿਸ ਕਾਰਨ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵੀ ਇਸ ਮਹਿਲ ਨੂੰ ਲੈ ਕੇ ਡਰ ਪਾਇਆ ਜਾਂਦਾ ਹੈ ਕੀ ਆਖ਼ਰ ਇਸ ਮਹਿਲ ਦੇ ਅੰਦਰ ਰਾਤ ਨੂੰ ਇਹੋ ਜਿਹੀਆਂ ਆਵਾਜ਼ਾਂ ਕਿਉਂ ਆਉਂਦੀਆਂ ਹਨ l

ਸ਼ਿਵਰਤਨ ਚੰਦਰਰਤਨ ਮੋਹੱਟਾ ਨੇ ਆਪਣੀ ਪਤਨੀ ਲਈ ਇਹ ਮਹਿਲ ਇਸ ਲਈ ਤਿਆਰ ਕਰਵਾਇਆ ਸੀ ਕਿਉਂਕਿ ਉਹ ਚਾਹੁੰਦਾ ਸੀ ਪਤਨੀ ਦੀ ਸਿਹਤ ਦੇ ਵਿੱਚ ਸੁਧਾਰ ਆਵੇ । ਹੁਣ ਤੁਹਾਨੂੰ ਇਸ ਮਹਿਲ ਬਾਰੇ ਵੀ ਦੱਸਦੇ ਹਾਂ ਕਿ ਇਸ ਮਹਿਲ ਨੂੰ ਜੈਪੁਰ ਦੇ ਕਾਰੀਗਰਾਂ ਨੇ ਬਣਾਇਆ ਸੀ। ਉਸ ਸਮੇਂ ਇਸ ਮਹਿਲ ਵਿਚ ਕਈ ਪਾਰਟੀਆਂ ਹੁੰਦੀਆਂ ਸਨ। ਇਸ ਕਾਰਨ ਅੱਜ ਵੀ ਰਾਤ ਨੂੰ ਉਹੀ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਇਸ ਵੇਲੇ ਹੁਣ ਪਾਕਿਸਤਾਨ ਸਰਕਾਰ ਨੇ ਇਸ ਨੂੰ ਅਜਾਇਬ ਘਰ ਵਿੱਚ ਤਬਦੀਲ ਕਰ ਦਿੱਤਾ ਹੈ। ਦਿਨ ਵੇਲੇ ਇਸ ਮਹਿਲ ਦੀ ਸ਼ਾਨ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਭੀੜ ਇਕੱਠੀ ਹੁੰਦੀ ਹੈ।

ਪਰ ਰਾਤ ਨੂੰ ਇੱਥੇ ਕੋਈ ਜਾਣ ਦੀ ਹਿੰਮਤ ਨਹੀਂ ਕਰਦਾ। ਇੱਥੇ ਰਾਤ ਨੂੰ ਲੋਕਾਂ ਦੀਆਂ ਅਜੀਬ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਜਿਸ ਕਾਰਨ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਸਹਿਮ ਤੇ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ। ਪਰ ਅੱਜ ਤੱਕ ਇਸ ਗੱਲ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਕਿ,ਆਖਰ ਰਾਤ ਨੂੰ ਇਹ ਆਵਾਜ਼ਾਂ ਕਿਉਂ ਆਉਂਦੀਆਂ ਹਨ l