BREAKING NEWS
Search

ਪਤਨੀ ਦੇ ਰੱਖ ਰਖਾਅ ਲਈ ਪਤੀ ਠਾਣੇ ਚ ਲੈ ਆਇਆ 2 ਸਿਕਿਆਂ ਨਾਲ ਭਰੀਆਂ ਬੋਰੀਆਂ , ਗਿਣਨ ਚ ਪੁਲਿਸ ਦੇ ਵੀ ਛੁੱਟ ਗਏ ਪਸੀਨੇ

ਆਈ ਤਾਜਾ ਵੱਡੀ ਖਬਰ 

ਥਾਣੇ ਵਿਚ ਪਤੀ ਨੇ ਆਪਣੀ ਪਤਨੀ ਦੇ ਰੱਖ ਰਖਾਅ ਲਈ ਅਜਿਹਾ ਕਾਰਾ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਥਾਣੇ ਵਿਚ ਚੁੱਕ ਲਿਆ ਸਿਕਿਆਂ ਨਾਲ ਭਰੀਆਂ ਬੋਰੀਆਂ, ਪੁਲਿਸ ਵਾਲੇ ਵੀ ਰਹਿ ਗਏ ਹੈਰਾਨ। ਦੱਸ ਦਈਏ ਕਿ ਹੈਰਾਨ ਕਰਨ ਵਾਲੀ ਇਹ ਘਟਨਾ ਗਵਾਲੀਅਰ ਤੋ ਸਾਹਮਣੇ ਆ ਰਹੀ ਹੈ ਜਿਥੇ ਫੈਮਿਲੀ ਕੋਰਟ ਵਿਚ ਪਤਨੀ ਨੇ ਆਪਣੇ ਪਤੀ ਲਈ ਗੁਜ਼ਾਰੇ ਭੱਤੇ ਲਈ ਅਜਿਹਾ ਕਦਮ ਚੁੱਕ ਲਿਆ ਜਿਸ ਤੋ ਬਾਅਦ ਉਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ। ਦੱਸ ਦਈਏ ਕਿ ਗੁਜ਼ਾਰੇ ਦੇ ਪੈਸੇ ਜਮ੍ਹਾ ਕਰਵਾਉਣ ਲਈ ਜਦੋ ਪਤੀ ਨੂੰ ਕਿਹਾ ਗਿਆ ਤਾਂ ਉਹ ਸਿੱਕਿਆ ਨਾਲ ਭਰਿਆ ਦੋ ਬੋਰੀਆਂ ਲੈ ਕੇ ਥਾਣੇ ਪਹੁੰਚ ਗਿਆ। ਇਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ। ਐਥੋ ਤੱਕ ਕਿ ਪੁਲਿਸ ਵਾਲੇ ਵੀ ਸਿੱਕਿਆਂ ਨਾਲ ਬੋਰੀਆ ਨੂੰ ਦੇਖ ਕੇ ਚਿੰਤਾ ਵਿਚ ਪੈ ਗਏ।

ਕਾਫੀ ਮੁਸਕਿਲ ਤੋ ਬਾਅਦ ਪੁਲਿਸ ਨੇ ਉਨ੍ਹਾਂ ਸਿੱਕਿਆਂ ਦੀ ਗਿਣਤੀ ਕਰਨੀ ਸ਼ੁਰੂ ਕੀਤੀ। ਜਦੋ ਸਿੱਕਿਆ ਨਾਲ ਭੱਰੀਆ ਬੋਰੀਆ ਦੀ ਗਿਣਤੀ ਹੋ ਗਈ ਤਾਂ ਪੁਲਿਸ ਵੱਲੋ ਇਬ ਪੈਸੇ ਉਸ ਦੀ ਪਤਨੀ ਨੂੰ ਦੇ ਦਿੱਤੇ ਗਏ। ਜਾਣਕਾਰੀ ਦੇ ਮੁਤਾਬਿਕ ਬ੍ਰਿਜਵਾਸੀ ਮਿਸ਼ਠਾਨ ਭੰਡਾਰ ਦੇ ਸੰਚਾਲਕ ਬਲਦੇਵ ਅਗਰਵਾਲ ਜੋ ਕਿ ਗਵਾਲੀਅਰ ਸ਼ਹਿਰ ਦੇ ਮਾਧਗੰਜ ਥਾਣਾ ਖੇਤਰ ਦਾ ਰਹਿਣ ਵਾਲਾ ਹੈ ਉਸਦੀ ਪਤਨੀ ਦੇ ਵੱਲੋ ਉਸ ‘ਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਪਰਿਵਾਰਕ ਅਦਾਲਤ ਵਿਚ ਆਪਣੇ ਗੁਜ਼ਾਰੇ ਭੱਤੇ ਲਈ ਮਾਮਲਾ ਦਰਜ ਕਰਵਾਇਆ ਗਿਆ ਸੀ।

ਜਿਸ ਕਾਰਨ ਅਗਰਵਾਲ ਨੂੰ ਪੰਜ ਹਜ਼ਾਰ ਰੁਪਏ ਮੇਨਟੀਨੈਂਸ ਚਾਰਜ ਹਰ ਮਹੀਨੇ ਆਪਣੀ ਪਤਨੀ ਨੂੰ ਦੇਣ ਲਈ ਹੁਕਮ ਦਿੱਤੇ ਗਏ ਸੀ। ਇਸ ਦੇ ਚਲਦਿਆ ਅਗਰਵਾਲ ਨੇ ਪਿਛਲੇ ਅੱਠ ਮਹੀਨਿਆਂ ਤੋਂ ਮੇਨਟੀਨੈਂਸ ਚਾਰਜ ਜਮ੍ਹਾ ਨਹੀਂ ਕਰਵਾਇਆ ਸੀ, ਜਿਸ ਕਾਰਨ ਉਸ ਦੇ ਖਿਲਾਫ ਵਾਰੰਟ ਜਾਰੀ ਕੀਤੇ ਗਏ ਸੀ ਤੇ ਪੁਲਿਸ ਵੱਲੋ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਦੇ ਵੱਲੋ ਉਸਨੂੰ ਰੱਖ-ਰਖਾਅ ਲਈ ਚਾਲੀ ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਬਾਰੇ ਕਿਹਾ ਗਿਆ।

ਜਿਸ ਤੋ ਬਾਅਦ ਉਸ ਨੇ ਸੱਕਿਆ ਨਾਲ ਭਰੀਆ ਦੋ ਬੋਰੀਆਂ ਲੈ ਕੇ ਉਹ ਥਾਣੇ ਪਹੁੰਚ ਗਿਆ ਅਤੇ ਇਸ ਨੂੰ ਦੇਖ ਕੇ ਸਾਰਿਆ ਦੇ ਪਸੀਨੇ ਛੁੱਟ ਗਏ। ਐਥੋ ਤੱਕ ਕਿ ਇਨ੍ਹਾਂ ਸਿੱਕਿਆਂ ਨੂੰ ਗਿਣਨ ਲਈ ਥਾਣੇ ਦੇ ਦੋ-ਤਿੰਨ ਪੁਲਿਸ ਮੁਲਾਜ਼ਮਾਂ ਦੀ ਡਿਉਟੀ ਲਗਾਈ ਗਈ। ਕਰੀਬ ਦੋ ਘੰਟੇ ਦੀ ਮਿਹਨਤ ਤੋਂ ਬਾਅਦ ਜਦੋ ਗਿਣਤੀ ਮੁੱਕੀ ਤਾਂ ਪਤਾ ਲੱਗਿਆ ਇਹ 29 ਹਜ਼ਾਰ 600 ਰੁਪਏ ਹਨ। ਜਿਸ ਤੋ ਬਾਅਦ ਇਹ ਪੈਸੇ ਉਸ ਦੀ ਪਤਨੀ ਦੇ ਦਿੱਤੇ ਗਏ।