BREAKING NEWS
Search

ਦੁਨੀਆ ਦੇ ਇਸ ਦੇਸ਼ ਵਿੱਚ ਹੁੰਦੀ ਹੈ ਸੱਪਾਂ ਦੀ ਖੇਤੀ, ਕਰੋੜਾਂ ਕਮਾ ਰਹੇ ਲੋਕ, ਇੱਕ-ਇੱਕ ਘਰ ‘ਚ 30,000 ਸੱਪ

ਆਈ ਤਾਜਾ ਵੱਡੀ ਖਬਰ 

ਹਰ ਇੱਕ ਮਨੁੱਖ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਚੰਗੀ ਕਮਾਈ ਕਰੇ, ਤੇ ਆਪਣੇ ਤੇ ਆਪਣੇ ਪਰਿਵਾਰ ਦੀਆਂ ਸਾਰੀਆਂ ਇਛਾਂਵਾਂ ਨੂੰ ਪੂਰਾ ਕਰੇ l ਜਿਸ ਕਾਰਨ ਲੋਕ ਵੱਖੋ ਵੱਖਰੇ ਕਿਤੇ ਅਪਨਾਉਂਦੇ ਹਨ l ਇਸੇ ਵਿਚਾਲੇ ਗੱਲ ਕੀਤੀ ਜਾਵੇ ਖੇਤੀ ਦੀ ਤਾਂ, ਭਾਰਤ ਦੇਸ਼ ਵਿੱਚ ਬਹੁਤ ਸਾਰੇ ਲੋਕ ਖੇਤੀ ਕਰਕੇ ਖੁਸ਼ਹਾਲ ਜੀਵਨ ਬਤੀਤ ਕਰਦੇ ਪਏ ਹਨ। ਜਿਨ੍ਹਾਂ ਵਿੱਚ ਕਣਕ, ਸਬਜ਼ੀਆਂ ਤੇ ਫਲਾਂ ਦੀ ਖੇਤੀ ਸ਼ਾਮਲ ਹੈ l ਪਰ ਜੇਕਰ ਹੁਣ ਅਸੀਂ ਕਹੀਏ ਕਿ ਸੱਪਾਂ ਦੇ ਖੇਤੀ ਕਰਨ ਦੇ ਨਾਲ ਲੋਕ ਕਰੋੜਾਂ ਦੀ ਕਮਾਈ ਕਰ ਸਕਦੇ ਹਨ, ਤਾਂ ਇਸ ਗੱਲ ‘ਤੇ ਯਕੀਨ ਕਰਨਾ ਥੋੜਾ ਮੁਸ਼ਕਿਲ ਹੋ ਜਾਵੇਗਾ। ਪਰ ਹਕੀਕਤ ਦੇ ਵਿੱਚ ਦੁਨੀਆਂ ਦਾ ਇੱਕ ਦੇਸ਼ ਸੱਪਾਂ ਦੀ ਖੇਤੀ ਕਰਕੇ ਕਰੋੜਾਂ ਰੁਪਿਆਂ ਦੀ ਕਮਾਈ ਕਰਦਾ ਪਿਆ ਹੈ l

ਇਕ ਇੱਕ ਘਰ ਵਿਚ 30 30 ਹਜ਼ਾਰ ਸੱਪ ਮੌਜੂਦ ਹਨ। ਇਸ ਦੇਸ਼ ਦਾ ਨਾਮ ਵੀ ਤੁਹਾਡੇ ਲਈ ਅਣਜਾਣ ਨਹੀਂ ਹੈ, ਕਿਉਂਕਿ ਸਮੇਂ-ਸਮੇਂ ‘ਤੇ ਇਸ ਦੇਸ਼ ਚ ਖਾਣੇ ਦੀਆਂ ਅਜੀਬੋ-ਗਰੀਬ ਖਬਰਾਂ ਮੀਡੀਆ ਜਰੀਏ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ l ਇਹ ਦੇਸ਼ ਚੀਨ ਹੈ, ਇਹੀ ਓਹ ਦੇਸ਼ ਹੈ ਜਿੱਥੇ ਸੱਪਾਂ ਦੀ ਖੇਤੀ ਕੀਤੀ ਜਾਂਦੀ ਹੈ। ਦੱਸਦਿਆ ਕਿ ਚੀਨ ਦੇ ਜ਼ਿਸਿਕਿਆਓ ਪਿੰਡ ਦੇ ਲੋਕਾਂ ਨੇ ਸੱਪਾਂ ਦੀ ਖੇਤੀ ਕਰਦੇ ਹੈ ਤੇ ਇਹ ਲੋਕ ਸੱਪਾਂ ਦੀ ਖੇਤੀ ਕਰਕੇ ਕਰੋੜਾ ਰੁਪਏ ਕਮਾ ਰਹੇ ਹਨ l ਜਿਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ। ਸੱਪਾਂ ਦੀ ਖੇਤੀ ਇਸ ਪਿੰਡ ਦੀ ਆਮਦਨ ਦਾ ਮੁੱਖ ਸਾਧਨ ਹੈ, ਜਿਸ ਕਾਰਨ ਇਸ ਪਿੰਡ ਨੂੰ ਸਨੇਕ ਵਿਲੇਜ ਵਜੋਂ ਵੀ ਜਾਣਿਆ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਇੱਥੇ ਪਾਲੇ ਜਾਣ ਵਾਲੇ ਸੱਪਾਂ ਵਿੱਚ ਇੱਕ ਤੋਂ ਵੱਧ ਕੇ ਇੱਕ ਖਤਰਨਾਕ ਸੱਪ ਹਨ, ਜਿਨ੍ਹਾਂ ਕੋਬਰਾ , ਅਜਗਰ ਤੇ ਵਾਈਪਰ ਸ਼ਾਮਲ ਹੈ । ਇਨ੍ਹਾਂ ਤੋਂ ਇਲਾਵਾ ਇੱਥੇ ਕਈ ਖਤਰਨਾਕ ਪ੍ਰਜਾਤੀਆਂ ਦੇ ਸੱਪ ਪਾਲੇ ਜਾਂਦੇ ਹਨ। ਇਸ ਪਿੰਡ ਦਾ ਇੱਕ ਬੱਚਾ ਖਿਡੌਣਿਆਂ ਦੀ ਬਜਾਏ ਸੱਪਾਂ ਨਾਲ ਖੇਡਦਾ ਹੈ। ਇਥੇ ਦੇ ਲੋਕ ਇਨ੍ਹਾਂ ਤੋਂ ਬਿਲਕੁਲ ਨਹੀਂ ਡਰਦੇ, ਕਿਉਂਕਿ ਉਹ ਇਸ ਤੋਂ ਹੀ ਕਮਾਈ ਕਰਦੇ ਹਨ। ਇਹ ਲੋਕ ਸੱਪ ਦਾ ਮਾਸ, ਸਰੀਰ ਦੇ ਹੋਰ ਅੰਗ ਅਤੇ ਇਸ ਦਾ ਜ਼ਹਿਰ ਬਾਜ਼ਾਰ ਵਿੱਚ ਵੇਚ ਕੇ ਮੋਟੀ ਕਮਾਈ ਕਰਦੇ ਹਨ।

ਦੱਸਦਿਆ ਕਿ ਦੁਨੀਆ ਭਰ ਵਿੱਚ ਸੱਪ ਪਾਲਣ ਲਈ ਮਸ਼ਹੂਰ ਇਸ ਪਿੰਡ ਦੇ ਲਗਭਗ ਹਰ, ਘਰ ਵਿੱਚ ਸੱਪਾਂ ਦੀ ਖੇਤੀ ਕੀਤੀ ਜਾਂਦੀ ਹੈ ਤੇ ਇੱਥੇ ਜ਼ਿਆਦਾਤਰ ਘਰਾਂ ਵਿੱਚ ਹੀ ਸੱਪਾਂ ਦੀ ਖੇਤੀ ਕੀਤੀ ਜਾਂਦੀ ਹੈ। ਇਸ ਪਿੰਡ ਦੀ ਆਬਾਦੀ ਇੱਕ ਹਜ਼ਾਰ ਦੇ ਕਰੀਬ ਹੈ ਅਤੇ ਇੱਥੇ ਰਹਿਣ ਵਾਲਾ ਹਰ ਬੰਦਾ 30,000 ਸੱਪ ਪਾਲਦਾ ਹੈ। ਇਹ ਲੋਕ ਸੱਪ ਦਾ ਮਾਸ, ਸਰੀਰ ਦੇ ਹੋਰ ਅੰਗ ਅਤੇ ਇਸ ਦਾ ਜ਼ਹਿਰ ਬਾਜ਼ਾਰ ਵਿੱਚ ਵੇਚ ਕੇ ਮੋਟੀ ਕਮਾਈ ਕਰਦੇ ਹਨ। ਬੇਸ਼ੱਕ ਲੋਕ ਸੱਪ ਤੋਂ ਡਰਦੇ ਹਨ,ਪਰ ਇਸ ਦੇਸ਼ ਦੇ ਲੋਕ ਇਸ ਕਿਤੇ ਨਾਲ ਮੋਟੀ ਕਮਾਈ ਕਰ ਰਹੇ ਹਨ l