BREAKING NEWS
Search

ਹੁਣ ਫਿਰ ਚੀਨ ਦੇ ਵੁਹਾਨ ਤੋਂ ਆਈ ਇਹ ਵੱਡੀ ਖਬਰ – ਮਚਿਆ ਹੜਕੰਪ ਸਰਕਾਰ ਦੀ ਉਡੀ ਨੀਂਦ

ਆਈ ਤਾਜਾ ਵੱਡੀ ਖਬਰ

ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿੱਥੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਬਹੁਤ ਸਾਰੇ ਦੇਸ਼ ਅਜੇ ਵੀ ਇਸ ਕਰੋਨਾ ਦੀ ਚਪੇਟ ਵਿੱਚ ਆਏ ਹੋਏ ਹਨ। ਸਾਰੇ ਦੇਸ਼ਾਂ ਵਿੱਚ ਜਿੱਥੇ ਕਰੋਨਾ ਦਾ ਟੀਕਾਕਰਣ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਇਸ ਦੇ ਪ੍ਰਭਾਵ ਤੋਂ ਬਚਾਇਆ ਜਾ ਸਕੇ। ਉਥੇ ਹੀ ਕਰੋਨਾ ਦੇ ਬਹੁਤ ਸਾਰੇ ਵੈਰੀਏਂਟ ਸਾਹਮਣੇ ਆ ਰਹੇ ਹਨ ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਕੈਨੇਡਾ ਵਿਚ ਵੀ ਡੈਲਟਾ ਵੈਰੀਐਂਟ ਦੇ ਕਾਰਣ ਹਵਾਈ ਉਡਾਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਕੈਨੇਡਾ ਵਿੱਚ ਵੀ ਡੈਲਟਾ ਵੈਰੀਐਂਟ ਦੇ ਕੇਸ ਲਗਾਤਾਰ ਵਧ ਰਿਹਾ ਹੈ ਜਿਸ ਕਾਰਨ ਸਰਕਾਰ ਚਿੰਤਾ ਵਿੱਚ ਨਜ਼ਰ ਆ ਰਹੀ ਹੈ।

ਹੁਣ ਚੀਨ ਦੇ ਵੁਹਾਨ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਹੜਕੰਪ ਮਚਿਆ ਹੈ ਅਤੇ ਸਰਕਾਰ ਦੀ ਨੀਂਦ ਵੀ ਉਡ ਗਈ ਹੈ। ਜਿੱਥੇ ਚੀਨ ਤੋਂ ਸ਼ੁਰੂ ਹੋਈ ਇਸ ਕਰੋਨਾ ਨੇ ਚੀਨ ਵਿਚ ਭਾਰੀ ਤਬਾਹੀ ਮਚਾਈ ਸੀ ਅਤੇ ਚੀਨ ਵੱਲੋਂ ਇਸ ਸਥਿਤੀ ਨੂੰ ਕੰਟਰੋਲ ਕਰ ਲਿਆ ਗਿਆ ਸੀ। ਉੱਥੇ ਹੀ ਹੁਣ ਫੇਰ ਵੁਹਾਨ ਦੇ ਸ਼ਹਿਰ ਵਿੱਚ ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਕਿਉਂਕਿ ਸਾਲ 2019 ਵਿੱਚ ਹੀ ਕਰੋਨਾ ਦੀ ਉਤਪਤੀ ਵੁਹਾਨ ਸ਼ਹਿਰ ਤੋਂ ਹੋਈ ਸੀ।

ਇਸ ਸ਼ਹਿਰ ਦੀ ਅਬਾਦੀ 1.1 ਕਰੋੜ ਤੋਂ ਵੀ ਵਧੇਰੇ ਹੈ। ਉਥੇ ਹੀ ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੇ ਸ਼ਹਿਰ ਦੇ ਸਾਰੇ ਲੋਕਾਂ ਦੀ ਜਾਂਚ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਚੀਨ ਦੀ ਰਾਜਧਾਨੀ ਪੇਈਚਿੰਗ ਸਮੇਤ ਕਈ ਸ਼ਹਿਰਾਂ ਵਿੱਚ ਕਰੋਨਾ ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਨਾਨਜਿੰਗ ਵਿੱਚ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕਈ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਸਖਤ ਨਿਯਮ ਲਾਗੂ ਕੀਤੇ ਜਾ ਰਹੇ ਹਨ। ਜਿੱਥੇ ਇਹ ਹਵਾਈ ਅੱਡੇ ਤੇ ਸਫਾਈ ਮੁਲਾਜ਼ਮਾਂ ਦੇ ਇੰਨਫੈਕਟਿਡ ਹੋਣ ਤੋਂ ਬਾਅਦ ਚੀਨ ਵਿਚ ਕਰੋਨਾ ਦੇ ਮਾਮਲੇ ਵਧ ਗਏ ਹਨ।

ਚੀਨ ਵਿਚ ਡੇਲਟਾ ਵੈਰੀਐਂਟ ਨਾਲ ਚੀਨ ਵਿੱਚ ਬਹੁਤ ਬੁਰਾ ਹਾਲ ਹੋ ਗਿਆ ਹੈ ਜਿਸ ਨਾਲ ਨਜਿੱਠਣ ਲਈ ਚੀਨ ਵਿੱਚ ਟੈਸਟਿੰਗ ਅਤੇ ਸੋਸ਼ਲ ਡਿਸਟੈਂਸ ਵਰਗੇ ਉਪਾਵਾ ਤੇ ਕੰਮ ਕੀਤਾ ਜਾ ਰਿਹਾ ਹੈ। ਕਈ ਮਹੀਨਿਆਂ ਬਾਅਦ ਚੀਨ ਵਿੱਚ ਕਰੋਨਾ ਦੇ ਮਾਮਲੇ ਵਿੱਚ ਤੇਜ਼ੀ ਦੇਖੀ ਜਾ ਰਹੀ ਹੈ। ਮੰਗਲਵਾਰ ਤੋਂ ਇੱਕ ਕਰੋੜ ਤੋਂ ਜ਼ਿਆਦਾ ਆਬਾਦੀ ਵਾਲੇ ਸ਼ਹਿਰਾਂ ਵਿੱਚ ਕਰੋਨਾ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਇਹ ਉਦੋਂ ਕੀਤਾ ਗਿਆ ਜਦੋਂ 2 ਅਗਸਤ ਨੂੰ ਸੱਤ ਪਰਵਾਸੀ ਮਜ਼ਦੂਰ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਪਾਏ ਗਏ ਸਨ।