BREAKING NEWS
Search

ਹੁਣੇ ਹੁਣੇ ਦਿੱਲੀ ਤੋਂ ਟਰੈਕਟਰ ਰੈਲੀ ਰੋਕਣ ਦੇ ਬਾਰੇ ਚ ਆ ਗਈ ਇਹ ਵੱਡੀ ਖਬਰ, ਹੋ ਗਈ ਓਹੀ ਗਲ੍ਹ ਜੋ ਸੋਚ ਰਹੇ ਸੀ

ਆਈ ਤਾਜਾ ਵੱਡੀ ਖਬਰ

ਮੌਜੂਦਾ ਸਮੇਂ ਅੰਦਰ ਦੇਸ਼ ਵਿਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਹਨ ਜਿਸ ਨਾਲ ਪੂਰਾ ਦੇਸ਼ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਜੁੜਿਆ ਹੋਇਆ ਹੈ। ਇਨ੍ਹਾਂ ਗਤੀਵਿਧੀਆਂ ਦੇ ਕਾਰਨ ਹੀ ਹਾਲਾਤ ਤ-ਣਾ-ਅ-ਪੂ-ਰ-ਣ ਬਣ ਚੁੱਕੇ ਹਨ। ਕੋਈ ਵੀ ਇਨਸਾਨ ਇਸ ਸਮੇਂ ਦੇਸ਼ ਦੇ ਅੰਦਰ ਚੱਲ ਰਹੇ ਖੇਤੀ ਅੰਦੋਲਨ ਤੋਂ ਅਣਜਾਣ ਨਹੀਂ ਹੈ। ਜਿੱਥੇ ਕਿਸਾਨ ਇਸ ਸਮੇਂ ਦਿੱਲੀ ਦੀਆਂ ਬਰੂਹਾਂ ਨੂੰ ਡੱਕ ਕੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਜੱਦੋ ਜਹਿਦ ਕਰ ਰਹੇ ਹਨ

ਉਥੇ ਹੀ ਦੂਜੇ ਪਾਸੇ ਮੋਦੀ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਨੂੰ ਸਿਰੇ ਤੋਂ ਨਕਾਰਦੀ ਹੋਈ ਇਸ ਵਿੱਚ ਸੋਧ ਕਰਨ ਦੀ ਗੱਲ ਆਖ ਰਹੀ ਹੈ। ਜਿਸ ਕਾਰਨ ਹੀ ਕਿਸਾਨਾਂ ਵੱਲੋਂ ਆਪਣੀ ਆਵਾਜ਼ ਹੋਰ ਬੁਲੰਦ ਕਰਨ ਦੇ ਲਈ 26 ਜਨਵਰੀ ਗਣਤੰਤਰ ਦਿਵਸ ਮੌਕੇ ਉੱਤੇ ਦਿੱਲੀ ਦੀ ਆਊਟਰ ਰਿੰਗ ਉਪਰ ਇਕ ਵਿਸ਼ਾਲ ਟਰੈਕਟਰ ਪਰੇਡ ਦਾ ਐਲਾਨ ਕੀਤਾ ਗਿਆ ਸੀ। ਜਿਸ ਦੇ ਸੰਬੰਧ ਵਿਚ ਦਿੱਲੀ ਪੁਲਿਸ ਵਲੋਂ ਸੁਪਰੀਮ ਕੋਰਟ ਵਿਚ ਇਕ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿੱਚ ਆਖਿਆ ਗਿਆ ਸੀ ਕਿ ਕਿਸਾਨਾਂ ਨੂੰ ਇਹ ਪਰੇਡ ਨਾ ਕਰਨ ਦਿੱਤੀ ਜਾਵੇ।

ਪਰ ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਦਖਲ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਕਾਨੂੰਨ ਵਿਵਸਥਾ ਦਾ ਮਾਮਲਾ ਹੈ ਅਤੇ ਦਿੱਲੀ ਪੁਲਿਸ ਹੀ ਇਸ ਬਾਰੇ ਫੈਸਲਾ ਕਰੇ। ਇਸ ਦੇ ਨਾਲ ਹੀ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਦਿੱਲੀ ਪੁਲਿਸ ਨੂੰ ਆਪਣੀ ਪਟੀਸ਼ਨ ਵਾਪਸ ਲੈਣੀ ਪਈ ਸੀ। ਹੁਣ ਦਿੱਲੀ ਪੁਲਸ ਕਿਸਾਨਾਂ ਦੀ ਇਸ ਟਰੈਕਟਰ ਪਰੇਡ ਨੂੰ ਰੋਕਣ ਵਾਸਤੇ ਸਿੰਘੂ ਬਾਰਡਰ ਤੋਂ ਦਿੱਲੀ ਨੂੰ ਜਾਣ ਵਾਲੇ ਸਾਰੇ ਲਿੰਕ ਰੋਡ ਨੂੰ ਸੀਲ ਕਰ ਰਹੀ ਹੈ। ਇਸ ਤਹਿਤ ਦਿੱਲੀ ਪੁਲਿਸ ਵੱਡੇ ਵੱਡੇ ਟਰੱਕ,

ਟੈਂਪੂ ਅਤੇ ਹੋਰ ਗੱਡੀਆਂ ਨੂੰ ਲਿੰਕ ਰੋਡ ਵਿੱਚ ਖੜਾ ਕਰਕੇ ਬੰਦ ਕਰ ਰਹੀ ਹੈ ਤਾਂ ਜੋ ਕਿਸਾਨ ਆਪਣੇ ਟਰੈਕਟਰਾਂ ਨਾਲ ਕਿਸੇ ਵੀ ਹਾਲਾਤ ਵਿੱਚ ਦਿੱਲੀ ਅੰਦਰ ਦਾਖਲ ਨਾ ਹੋ ਸਕਣ। ਦਿੱਲੀ ਪੁਲਸ ਦੀ ਇਸ ਕੋਸ਼ਿਸ਼ ਦੇ ਉਲਟ ਕਿਸਾਨ ਜਥੇ ਬੰਦੀਆਂ ਵੱਲੋਂ ਵੀ ਉਲੀਕੀ ਗਈ ਯੋਜਨਾ ਦੇ ਅਨੁਸਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਬੇਹੱਦ ਸ਼ਾਂਤਮਈ ਢੰਗ ਦੇ ਨਾਲ ਆਪਣੀ ਟਰੈਕਟਰ ਪਰੇਡ ਦਿੱਲੀ ਦੇ ਰਿੰਗ ਰੋਡ ਉਪਰ ਕਰਨਗੇ।