BREAKING NEWS
Search

ਵਾਇਰਲ ਹੋ ਰਹੀ ਇਸ ਤਸਵੀਰ ਦੇ ਪਿੱਛੇ ਦੀ ਅਸਲ ਕਹਾਣੀ ਆਈ ਸਾਹਮਣੇ

ਆਈ ਤਾਜਾ ਵੱਡੀ ਖਬਰ

ਸਾਡੇ ਗੁਰੂਆਂ ਵੱਲੋਂ ਵੀ ਆਖਿਆ ਗਿਆ ਹੈ ਕਿ ਨਾਨਕ ਦੁਖੀਆ ਸਭ ਸੰਸਾਰ। ਇਸ ਸੰਸਾਰ ਵਿੱਚ ਹਰ ਪ੍ਰਾਣੀ ਕਿਸੇ ਨਾ ਕਿਸੇ ਦੁੱਖ ਵਿੱਚ ਹੁੰਦਾ ਹੈ। ਜਿੱਥੇ ਜ਼ਿੰਦਗੀ ਵਿੱਚ ਸੁੱਖ ਲਿਖੇ ਹੋਏ ਹਨ ਉਥੇ ਹੀ ਇਨਸਾਨਾਂ ਨੂੰ ਦੁੱਖਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਲੋਕਾਂ ਵੱਲੋਂ ਆਪਣੀਆਂ ਮੰਜਲਾ ਨੂੰ ਸਰ ਕੀਤਾ ਜਾਂਦਾ ਹੈ। ਅਜਿਹੇ ਬਹੁਤ ਸਾਰੇ ਦੇਸ਼ ਦੇ ਨੌਜਵਾਨ ਹਨ ਜਿਨ੍ਹਾਂ ਵੱਲੋਂ ਦੇਸ਼ ਦੀ ਰਾਖੀ ਖਾਤਰ ਸਰਹੱਦਾਂ ਤੇ ਆਪਣੀ ਜਾਨ ਦੇ ਦਿਤੀ ਜਾਂਦੀ ਹੈ। ਜਿੱਥੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੇ ਪੁੱਤਰਾਂ ਦੀ ਸ਼ਹਾਦਤ ਉਪਰ ਫ਼ਖਰ ਮਹਿਸੂਸ ਹੁੰਦਾ ਹੈ।

ਉਥੇ ਹੀ ਉਨ੍ਹਾਂ ਪਰਿਵਾਰਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਦੋਂ ਘਰ ਦਾ ਗੁਜ਼ਾਰਾ ਕਰਨ ਵਾਲਾ ਪੁੱਤਰ ਇਸ ਦੇਸ਼ ਦੀ ਰਾਖੀ ਕਰਦਾ ਹੋਇਆ ਸ਼ਹੀਦ ਹੋ ਜਾਂਦਾ ਹੈ। ਇਕ ਤਸਵੀਰ ਦੀ ਅਜਿਹੀ ਕਹਾਣੀ ਸਾਹਮਣੇ ਆਈ ਹੈ ਜਿਸ ਨੂੰ ਵੇਖ ਕੇ ਸਭ ਦਾ ਮਨ ਵਲੂੰਧਰਿਆ ਜਾਂਦਾ ਹੈ। ਇੱਕ ਘਟਨਾ ਸਾਹਮਣੇ ਆਈ ਹੈ ਬਠਿੰਡਾ ਜ਼ਿਲੇ ਦੇ ਪਿੰਡ ਮਹਿਮਾ ਸਰਜਾ ਤੋ, ਜਿੱਥੇ ਇੱਕ ਔਰਤ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਲੜ ਰਹੀ ਹੈ ਅਤੇ ਉਸ ਦੇ ਇਲਾਜ ਲਈ ਉਸਦੇ ਪਿਤਾ ਵੱਲੋਂ ਆਪਣਾ ਘਰ ਵੇਚਣ ਦਾ ਫੈਸਲਾ ਕੀਤਾ ਗਿਆ ਹੈ। ਕੈਂਸਰ ਦੀ ਬਿਮਾਰੀ ਨਾਲ ਸਾਹਮਣਾ ਕਰਨ ਵਾਲੀ ਔਰਤ ਦਾ ਪੁੱਤਰ ਦੇਸ਼ ਦੀ ਰਾਖੀ ਕਰਦਾ ਹੋਇਆ ਸਰਹੱਦ ਤੇ ਸ਼ਹੀਦ ਹੋ ਗਿਆ ਸੀ।

ਜਿਸ ਤੋਂ ਬਾਅਦ ਇਸ ਸ਼ਹੀਦ ਫੌਜੀ ਦੀ ਮਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਇਸ ਮਾਂ ਦਾ ਦਰਦ ਉਦੋਂ ਗਹਿਰਾ ਹੁੰਦਾ ਗਿਆ ਜਦੋਂ ਉਸ ਨੂੰ ਕਾਗਜਾਂ ਦੇ ਵਿੱਚ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਉਸ ਦਾ ਨਾਂ ਹੀ ਸ਼ਹੀਦ ਫੌਜੀ ਦੇ ਕਾਗ਼ਜ਼ਾਂ ਵਿੱਚੋਂ ਹਟਾ ਦਿੱਤਾ ਗਿਆ। ਉਸ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਵੱਲੋਂ ਵੀ ਉਸ ਨੂੰ ਮਾਰਕੁੱਟ ਕਰਕੇ ਘਰੋਂ ਕੱਢ ਦਿੱਤਾ ਗਿਆ ਜਿਸ ਕਾਰਨ ਅੱਜ ਉਹ ਆਪਣੇ ਪੇਕੇ ਘਰ ਰਹਿਣ ਲਈ ਮਜਬੂਰ ਹੈ। ਉਸ ਦੇ ਪੇਕੇ ਪਰਿਵਾਰ ਵਿਚ ਵੀ ਸੱਤ ਅੱਠ ਮੈਂਬਰ ਪਰਵਾਰ ਵਿੱਚ ਰਹਿੰਦੇ ਹਨ ਜਿੱਥੇ ਇਕ ਵਿਅਕਤੀ ਕੰਮ ਕਰਨ ਵਾਲਾ ਹੈ।

ਉਸ ਦੇ ਪਿਤਾ ਵੱਲੋਂ ਆਪਣੀ ਧੀ ਦੇ ਇਲਾਜ ਲਈ ਆਪਣਾ ਘਰ ਵਿਕਾਉ ਕਰ ਦਿੱਤਾ ਗਿਆ ਹੈ। ਜਿਸ ਉਪਰ ਲਿਖਿਆ ਗਿਆ ਹੈ ਕੇ ਕੈਂਸਰ ਦੇ ਇਲਾਜ ਲਈ ਘਰ ਵਿਕਾਊ ਹੈ। ਕਿਉਂਕਿ ਹਸਪਤਾਲ ਵਿਚ ਡਾਕਟਰਾਂ ਵੱਲੋਂ ਉਸ ਨੂੰ ਇਲਾਜ ਲਈ ਬੁਲਾਇਆ ਗਿਆ ਸੀ। ਜਿੱਥੇ ਉਸ ਇਲਾਜ ਦਾ ਖਰਚਾ ਲੱਖਾਂ ਰੁਪਏ ਵਿੱਚ ਹੈ। ਇਸ ਲਈ ਪਿਓ ਵੱਲੋਂ ਆਪਣੀ ਧੀ ਦੀ ਜ਼ਿੰਦਗੀ ਬਚਾਉਣ ਲਈ ਇਹ ਫੈਸਲਾ ਕੀਤਾ ਗਿਆ ਹੈ।