BREAKING NEWS
Search

ਜਿਵੇਂ ਹੀ ਪੰਜਾਬ ਸਰਕਾਰ ਨੇ ਨਵੇਂ ਬਿੱਲਾਂ ਬਾਰੇ ਕੀਤਾ ਐਲਾਨ ਤੁਰੰਤ ਕੇਂਦਰ ਤੋਂ ਆ ਗਈ ਇਹ ਵੱਡੀ ਖਬਰ

ਕੇਂਦਰ ਤੋਂ ਆ ਗਈ ਇਹ ਵੱਡੀ ਖਬਰ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬਹੁਤ ਸਾਰੇ ਕਿਸਾਨ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ‘ਤੇ ਬੈਠੇ ਹਨ। ਜਿਨ੍ਹਾਂ ਦੀ ਸਮੱਸਿਆ ਦਾ ਹੱਲ ਕਰਵਾਉਣ ਦੇ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਆਪਣੇ ਪੱਧਰ ‘ਤੇ ਯਤਨ ਕਰ ਰਹੀਆਂ ਹਨ। ਜਿਨ੍ਹਾਂ ਵਿਚੋਂ ਕੁਝ ਯਤਨ ਅਸਫ਼ਲ ਹੋਏ ਹਨ ਅਤੇ ਕੁੱਝ ਕੁ ਦੇ ਸਫ਼ਲ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਪੰਜਾਬ ਦੀ ਸੂਬਾ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕਰ ਪੰਜਾਬ ਵਿਧਾਨ ਸਭਾ ਵਿੱਚ ਵਿਸ਼ੇਸ਼ ਸੈਸ਼ਨ ਸੱਦ ਕੇ ਨਵੇਂ ਖੇਤੀ ਕਾਨੂੰਨਾਂ ਨੂੰ ਢਾਹ ਲਾਉਣ ਲਈ ਅਤੇ ਕਿਸਾਨਾਂ ਦੇ ਪੱਖ ਨੂੰ ਮਜ਼ਬੂਤ ਕਰਨ ਲਈ ਇੱਕ ਬਿੱਲ ਲਿਆਂਦਾ ਗਿਆ ਸੀ।

ਇਸ ਬਿੱਲ ਦੀ ਚਰਚਾ ਹੁਣ ਕੇਂਦਰ ਸਰਕਾਰ ਤੱਕ ਹੋ ਰਹੀ ਹੈ। ਜਿਸ ਵਿੱਚ ਹੁਣ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਉਹ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਪ੍ਰਸਤਾਵ ਉੱਤੇ ਵਿਚਾਰ ਜ਼ਰੂਰ ਕਰੇਗੀ। ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ ਇਸ ਗੱਲ ਉਪਰ ਵਿਚਾਰ ਕਰਕੇ ਸਾਰੇ ਫੈਸਲੇ ਕਿਸਾਨਾਂ ਦੇ ਹਿੱਤਾਂ ਅਨੁਸਾਰ ਹੀ ਲਏ ਜਾਣਗੇ।

ਕੇਂਦਰ ਸਰਕਾਰ ਵੱਲੋਂ ਪਹਿਲਾਂ ਤੋਂ ਲਏ ਗਏ ਫੈਸਲੇ ਵੀ ਕਿਸਾਨਾਂ ਦੇ ਹਿੱਤ ਲਈ ਹੀ ਹਨ। ਆਉਣ ਵਾਲੇ ਦਿਨਾਂ ਵਿੱਚ ਕਿਸਾਨ ਕਾਨੂੰਨਾਂ ਦਾ ਨਤੀਜਾ ਠੀਕ ਆਵੇਗਾ ਪਰ ਕਾਂਗਰਸ ਇਸ ਕਾਨੂੰਨ ਨੂੰ ਤੋੜ-ਮਰੋੜ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਮੋਦੀ ਸਰਕਾਰ ਨੇ ਉਹ ਕਰ ਕੇ ਦਿਖਾ ਦਿੱਤਾ ਹੈ ਜੋ ਕਾਂਗਰਸ ਕਦੀ ਸੋਚ ਵੀ ਨਹੀਂ ਸਕਦੀ। ਕਾਂਗਰਸ ਆਪਣੇ ਚੋਣ ਮੈਨੀਫੈਸਟੋ ਵਿੱਚ ਦਿਖਾਏ ਗਏ ਸੁਧਾਰ ਨੂੰ ਜਦੋਂ ਵਿਰੋਧੀ ਧਿਰ ਵੱਲੋਂ ਪੂਰਾ ਕੀਤੇ ਜਾਂਦਿਆਂ ਦੇਖਿਆ ਤਾਂ ਉਹ ਹੁਣ ਇਸ ਦਾ ਵਿਰੋਧ ਕਰਨ ਤੁਰ ਪਏ। ਇੱਥੇ ਤੋਮਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਸਾਨੂੰ ਖੇਤੀ ਦਾ ਢਾਂਚਾ ਬਦਲਣ ਦੀ ਜ਼ਰੂਰਤ ਹੈ ਜੋ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੇ ਯਤਨਾਂ ਨਾਲ ਪੂਰਨ ਹੋ ਰਿਹਾ ਹੈ।