BREAKING NEWS
Search

ਚੋਟੀ ਦੀ ਇਸ ਮਸ਼ਹੂਰ ਬੋਲੀਵੁਡ ਹਸਤੀ ਦੇ ਘਰੇ ਪਈ ਇਹ ਬਿਪਤਾ- ਫੈਨਸ ਨੂੰ ਕਿਹਾ ਦੁਆਵਾਂ ਕਰੋ

ਆਈ ਤਾਜਾ ਵੱਡੀ ਖਬਰ

ਅੱਜ ਦੇ ਸਮੇਂ ਵਿਚ ਫ਼ਿਲਮ ਨਗਰੀ ਦੀ ਗੱਲ ਕੀਤੀ ਜਾਵੇ ਤਾਂ ਅਦਾਕਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਅੱਜ-ਕੱਲ੍ਹ ਚਰਚਾ ਵਿਚ ਰਹਿੰਦੇ ਹਨ।ਆਏ ਦਿਨ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੀ ਚਰਚਾ ਸੁਰਖੀਆਂ ਵਿੱਚ ਰਹਿੰਦੀ ਹੈ। ਜਿੱਥੇ ਅੱਜ ਖੇਤੀ ਕਾਨੂੰਨਾ ਨੂੰ ਲੈ ਕੇ ਬਹੁਤ ਸਾਰੇ ਫਿਲਮੀ ਅਦਾਕਾਰਾ ਵਲੋ ਸਾਥ ਦਿੱਤਾ ਜਾ ਰਿਹਾ ਹੈ ।

ਉਥੇ ਹੀ ਕਿਸਾਨਾਂ ਦੇ ਸੰਘਰਸ਼ ਦੀ ਕੁਝ ਕਲਾਕਾਰਾਂ ਵੱਲੋਂ ਆਲੋਚਨਾ ਵੀ ਕੀਤੀ ਜਾ ਰਹੀ ਹੈ। ਬਹੁਤ ਸਾਰੇ ਕਲਾਕਾਰ ਆਪਣੀਆਂ ਨਿੱਜੀ ਗੱਲਾਂ ਕਰਕੇ ਚਰਚਾ ਵਿਚ ਰਹਿੰਦੇ ਹਨ। ਫ਼ਿਲਮ ਜਗਤ ਦੇ ਸਦਾ ਬਹਾਰ ਕਲਾਕਾਰ ਅਜਿਹੇ ਹਨ । ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ। ਇਸ ਸਾਲ ਦੇ ਵਿੱਚ ਫਿਲਮੀ ਜਗਤ, ਰਾਜਨੀਤਿਕ ਜਗਤ ,ਖੇਡ ਜਗਤ, ਸੰਗੀਤ ਜਗਤ ਦੇ ਵਿੱਚ ਵੀ ਬਹੁਤ ਸਾਰੀਆਂ ਹਸਤੀਆਂ ਬਹੁਤ ਸਾਰੀਆਂ ਚਰਚਾ ਦੇ ਦੌਰ ਵਿੱਚੋਂ ਲੰਘ ਰਹੀਆਂ ਹਨ। ਬਹੁਤ ਸਾਰੇ ਕਲਾਕਾਰ ਕਰੋਨਾ ਦੇ ਕਾਰਨ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਜਿੱਥੇ ਬਹੁਤ ਸਾਰੇ ਫ਼ਿਲਮੀ ਕਲਾਕਾਰਾਂ ਵੱਲੋਂ ਕਰੋਨਾ ਦੇ ਸਮੇਂ ਲੋਕਾਂ ਦੀ ਮਦਦ ਕੀਤੀ ਗਈ ਤੇ ਅੱਜ ਕਿਸਾਨੀ ਸੰਘਰਸ਼ ਦੀ ਵੀ ਹਮਾਇਤ ਕੀਤੀ ਜਾ ਰਹੀ ਹੈ। ਚੋਟੀ ਦੀ ਇਸ ਮਸ਼ਹੂਰ ਬੋਲੀਵੁਡ ਹਸਤੀ ਦੇ ਘਰ ਵਿੱਚ ਮੁਸ਼ਕਿਲ ਪੈ ਗਈ ਹੈ, ਜਿਸ ਕਾਰਨ ਉਨ੍ਹਾਂ ਦੇ ਫੈਨਸ ਵੱਲੋਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅਦਾਕਾਰਾ ਗੌਹਰ ਖ਼ਾਨ ਇਨੀਂ ਦਿਨੀਂ ਸੋਸ਼ਲ ਮੀਡੀਆ ਉਪਰ ਤਸਵੀਰਾਂ ਅਤੇ ਵੀਡੀਓ ਦੇ ਜ਼ਰੀਏ ਆਪਣੇ ਪ੍ਰਸ਼ੰਸਕਾਂ ਦੀ ਵਿਚਾਰ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹੁਣ ਉਨ੍ਹਾਂ ਦੇ ਪਿਤਾ ਜੀ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ।

ਗੌਹਰ ਖਾਨ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਤਸਵੀਰਾਂ ਸਾਂਝੀਆਂ ਕਰਕੇ ਆਪਣੇ ਪਿਤਾ ਜੀ ਦੇ ਬਿਮਾਰ ਹੋਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਵਕਤ ਗੌਹਰ ਖ਼ਾਨ ਦੇ ਪਿਤਾ ਜੀ ਹਸਪਤਾਲ ਵਿਚ ਹਨ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਪਿਤਾ ਜੀ ਦੇ ਜਲਦ ਸਿਹਤਯਾਬ ਹੋਣ ਲਈ ਦੁਆਵਾਂ ਕਰਨ ਵਾਸਤੇ ਕਿਹਾ। ਗੌਹਰ ਖਾਨ ਵੱਲੋਂ ਸੋਸ਼ਲ ਮੀਡੀਆ ਤੇ ਜਾਰੀ ਕੀਤੀਆਂ ਗਈਆਂ ਦੋ ਫੋਟੋ ਵਿੱਚ, ਇੱਕ ਉਨ੍ਹਾਂ ਦੇ ਪਿਤਾ ਜੀ ਨਾਲ ਹੈ ਇਥੇ ਇਕ ਪਤੀ ਨਾਲ। ਪੇਸ਼ ਕੀਤੀ ਗਈ ਇਸ ਤਸਵੀਰ ਵਿਚ ਉਹ ਆਪਣੇ ਪਿਤਾ ਜੀ ਨੂੰ ਜੱਫ਼ੀ ਪਾਉਂਦੀ ਦਿਖਾਈ ਦੇ ਰਹੀ ਹੈ। ਇਹ ਤਸਵੀਰ ਉਸ ਦੇ ਵਿਆਹ ਸਮੇਂ ਦੀ ਹੈ। ਕੈਪਸ਼ਨ ਵਿੱਚ ਗੌਹਰ ਖਾਨ ਵੱਲੋਂ ਲਿਖਿਆ ਗਿਆ ਹੈ, ਚੰਗੇ ਬੱਚੇ। ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਉਨਾਂ ਦੇ ਪਿਤਾ ਜੀ ਦੇ ਜਲਦ ਸਿਹਤਯਾਬ ਹੋਣ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ।