BREAKING NEWS
Search

ਡਾਕਟਰਾਂ ਨੇ ਕੀਤਾ ਕਮਾਲ ਦਾ ਕਾਰਨਾਮਾ , ਇਨਸਾਨ ਚ ਪਹਿਲੀ ਵਾਰ ਕੀਤਾ ਸੂਰ ਦਾ ਗੁਰਦਾ ਟਰਾਂਸਪਲਾਂਟ

ਆਈ ਤਾਜਾ ਵੱਡੀ ਖਬਰ 

ਕਹਿੰਦੇ ਨੇ ਕਿ ਕਈ ਵਾਰ ਜੋ ਪਰਮਾਤਮਾ ਵੀ ਨਹੀਂ ਕਰ ਪਾਉਂਦਾ ਉਹ ਡਾਕਟਰ ਕਰਕੇ ਵਿਖਾ ਦਿੰਦੇ ਹਨ l ਇਹੀ ਕਾਰਨ ਹੈ ਕਿ ਡਾਕਟਰ ਨੂੰ ਪਰਮਾਤਮਾ ਦਾ ਹੀ ਰੂਪ ਆਖਿਆ ਜਾਂਦਾ ਹੈ l ਇਸ ਪਿੱਛੇ ਦੀ ਵਜਾ ਇਹ ਹੈ ਕਿ ਇੱਕ ਪਰਮਾਤਮਾ ਤੇ ਦੂਜਾ ਡਾਕਟਰ ਜਿਸ ਕੋਲ ਮਨੁੱਖ ਦੀ ਜ਼ਿੰਦਗੀ ਬਚਾਉਣ ਦੀ ਤਾਕਤ ਹੁੰਦੀ ਹੈ। ਕਈ ਵਾਰ ਡਾਕਟਰਾਂ ਦੇ ਵੱਲੋਂ ਅਜਿਹੇ ਕਾਰਨਾਮੇ ਕਰ ਦਿੱਤੇ ਜਾਂਦੇ ਹਨ ਜਿਨਾਂ ਬਾਰੇ ਸੁਣਨ ਤੋਂ ਬਾਅਦ ਸਾਰੇ ਲੋਕ ਹੈਰਾਨ ਹੋ ਜਾਂਦੇ ਹਨ l ਹੁਣ ਇੱਕ ਅਜਿਹਾ ਹੀ ਡਾਕਟਰ ਦਾ ਕਾਰਨਾਮਾ ਤੁਹਾਡੇ ਨਾਲ ਸਾਂਝਾ ਕਰਾਂਗੇ, ਜਿੱਥੇ ਇਨਸਾਨ ਵਿੱਚ ਪਹਿਲੀ ਵਾਰ ਸੂਰ ਦਾ ਗੁਰਦਾ ਟਰਾਂਸਪਲਾਂਟ ਕੀਤਾ ਗਿਆ l

ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ, ਜਿੱਥੇ ਅਮਰੀਕਾ ‘ਚ ਡਾਕਟਰਾਂ ਨੇ ਕਮਾਲ ਕਰ ਦਿਖਾਇਆ। ਇੱਥੇ ਡਾਕਟਰਾਂ ਨੇ ਜੈਨੇਟਿਕ ਤੌਰ ‘ਤੇ ਸੋਧੇ ਹੋਏ ਸੂਰ ਦੇ ਗੁਰਦੇ ਨੂੰ ਜੀਵਿਤ ਮਨੁੱਖ ਵਿੱਚ ਟਰਾਂਸਪਲਾਂਟ ਕਰਨ ਵਿੱਚ ਸਫਲਤਾ ਹਾਸਲ ਕੀਤੀ l ਉਨ੍ਹਾਂ ਨੇ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਮੈਡੀਕਲ ਖੇਤਰ ਵਿੱਚ ਇਸ ਵੱਡੀ ਪ੍ਰਾਪਤੀ ਹਾਸਲ ਹੋਈ ਹੈ ਜਿਸ ਤਹਿਤ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਲੋਕਾਂ ਲਈ ਸੰਭਾਵਨਾਵਾਂ ਦੇ ਨਵੇਂ ਦਰਵਾਜ਼ੇ ਖੋਲ੍ਹ ਦਿੱਤੇ ਹਨ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ 1954 ਵਿੱਚ ਇਸੇ ਹਸਪਤਾਲ ਵਿੱਚ ਦੁਨੀਆ ਦਾ ਪਹਿਲਾ ਕਿਡਨੀ ਟ੍ਰਾਂਸਪਲਾਂਟ ਹੋਇਆ ਸੀ।

ਡਾਕਟਰਾਂ ਨੇ ਦੱਸਿਆ ਕਿ 62 ਸਾਲਾ ਰਿਕ ਸਲੇਮੈਨ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ਤੇ ਉਨ੍ਹਾਂ ਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ। ਡਾਕਟਰਾਂ ਨੇ ਕਿਹਾ ਕਿ ਨਵਾਂ ਗੁਰਦਾ ਸਾਲਾਂ ਤੱਕ ਚੱਲ ਸਕਦਾ, ਪਰ ਨਾਲ ਇਹ ਵੀ ਮੰਨਿਆ ਕਿ ਜਾਨਵਰਾਂ ਤੋਂ ਮਨੁੱਖਾਂ ਦੇ ਟ੍ਰਾਂਸਪਲਾਂਟ ਵਿੱਚ ਅਜੇ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲਗਾਉਣਾ ਬਾਕੀ ਹੈ।

ਡਾਕਟਰ ਦੀ ਇਸ ਉਪਲਬਧੀ ਤੋਂ ਬਾਅਦ ਹੁਣ ਹੋਰਾਂ ਜਾਨਵਰਾਂ ਨੂੰ ਲੈ ਕੇ ਐਕਸਪੈਰੀਮੈਂਟ ਕਰਨ ਦੀਆਂ ਸੰਭਾਵਨਾਵਾਂ ਵੀ ਵਧਣ ਲੱਗ ਪਈਆਂ ਹਨ l ਜਿਸ ਕਾਰਨ ਹੁਣ ਇਸ ਵਿਅਕਤੀ ਦੇ ਕੀਤੇ ਗਏ ਟਰਾਂਸਪਲਾਂਟ ਤੋਂ ਬਾਅਦ ਇਹ ਆਸਾਂ ਤੇ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਵਿਅਕਤੀ ਅੱਗੇ ਤੰਦਰੁਸਤ ਰਹੇ l ਫਿਲਹਾਲ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ, ਇਸ ਦੀਆਂ ਚਰਚਾਵਾਂ ਚਾਰੇ ਪਾਸੇ ਹਨ l